ਪੰਨਾ:Alochana Magazine March 1958.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸ਼ਨ ਸਿੰਘ ਵਿਚ ਚੂਚਕ ਨੂੰ ਪਰਲੇ ਦਰਜੇ ਦਾ ਬੇ-ਅਣਖਾ ਲਾਲਚੀ ਬੰਦਾ ਸਿਧ ਕੀਤਾ ਹੈ!
ਫਜ਼ਲ ਸ਼ਾਹ ਦੀ ਗਲ ਕੁਝ ਵਧੇਰੇ ਅਪੀਲ ਕਰਦੀ ਹੈ ਕਿ ਬਦਨਾਮੀ ਤੋਂ ਡਰ ਕੇ ਹੀ ਚੂਚਕ ਨੇ ਰਾਂਝੇ ਨੂੰ ਮੁੜ ਕੰਮ ਤੇ ਲਾਉਣ ਦਾ ਫੈਸਲਾ ਕੀਤਾ ਹੋਣੈੈ।

ਜੰਜ ਆਉਣ ਤਕ:

ਇਸ ਤੋਂ ਅਗੇ ਜੰਜ ਆਉਣ ਤਕ ਵਾਰਿਸ ਤੇ ਭਗਵਾਨ ਸਿੰਘ ਦੀ ਕਹਾਣੀ ਬਿਨਾਂ ਵਡੇ ਅੰਤਰ ਦੇ ਇਕੋ ਜਿਹੀ ਚਲਦੀ ਹੈ। ਹੀਰ ਨੂੰ ਕਾਜ਼ੀ ਸਮਝਾ ਰਹਿੰਦਾ ਹੈ ਪਰ ਹੀਰ ਅਟੱਲ ਹੈ। ਚੂਚਕ ਹੀਰ ਨੂੰ ਮਾਰਨ ਦਾ ਵਿਚਾਰ ਕਰਦਾ ਹੈ ਪਰ ਮਲਕੀ ਵਿਰੋਧ ਕਰਦੀ ਹੈ। ਧੀਆਂ ਨੂੰ ਮਾਰਨਾ ਪਾਪ ਸੀ। ਜਦ ਸੁਲਤਾਨ ਆਪਣੀ ਭੈਣ ਨੂੰ ਮੌਤ ਦਾ ਡਰਾਵਾ ਦੇਂਦਾ ਹੈ ਤਾਂ ਅਮੋੜ ਹੀਰ ਦਾ ਜਵਾਬ ਅੰਤਮ ਕਿਸਮ ਦਾ ਹੈ।

ਅੱਖਾਂ ਲਗੀਆਂ ਮੁੜਨ ਨ ਵੀਰ ਮੇਰੇ।

(ਵਾਰਿਸ)

ਹੀਰ ਨੂੰ ਏਸ ਅਪਾਰ ਸੰਕਟ ਵਿਚ ਦੇਖ ਰਾਂਝਾ ਪੀਰਾਂ ਨੂੰ ਧਿਆਉਂਦਾ ਹੈ, ਉਹ ਪ੍ਰਗਟ ਹੋ ਕੇ ਦਸਦੇ ਹਨ।

ਤੇਰੀ ਹੀਰ ਦੀ ਮਦਦ ਤੇ ਮੀਆਂ ਰਾਂਝਾ,
ਮਖਦੂਮ ਜਹਾਨੀਆਂ ਘੱਲਿਆ ਏ।

ਪੀਰ ਰਾਂਝੇ ਨੂੰ ਹੀਰ ਬਖਸ਼ਦੇ ਹਨ।

ਰਾਂਝਾ (ਵਾਰਿਸ ਦੇ ਆਪਣੇ ਪਹਿਲੇ ਕਥਨ ਦੇ ਵਿਰੁਧ) ਕਿਉਂਂਕਿ ਸਿਆਲਾਂ ਦੇ ਵਿਹੜੇ ਨਹੀਂ ਵੜ ਸਕਦਾ, ਇਸ ਲਈ ਮਿਠੀ ਨੈਣ ਦੇ ਘਰ ਮਿਲਣ ਦੀ ਵਿਉਂਤ ਪਕਾਈ ਤੇ ਵਰਤੀ ਜਾਂਦੀ ਹੈ। ਇਸ਼ਕ ਦੀ ਗਲ ਅਗੇ ਨਾਲੋਂ ਵੀ ਵਧੇਰੇ ਜ਼ਮੀਨਦੋਜ਼ ਹੋ ਗਈ। ਇਸ਼ਕ ਲਈ ਚੋਰੀ ਜ਼ਰੂਰੀ ਸੀ, ਕਿਉਂਜੋ:

ਵਾਰਿਸ ਸ਼ਾਹ ਛੁਪਾਈਏ ਖਲਕ ਕੋਲੋਂ,
ਭਾਵੇਂ ਆਪ’ ਦਾ ਹੀ ਗੁੜ ਖਾਈਏ ਜੀ।

ਜਦੋਂ ਕੈਦੇ ਸੱਥ ਵਿਚ ਹੀਰ ਦੀ ਬਦਨਾਮੀ ਕਰਨ ਤੋਂ ਨਹੀਂ ਟਲਦਾ ਤਾਂ ਹੀਰ ਤੇ ਉਸ ਦੀਆਂ ਸਖੀਆਂ ਸਹੇਲੀਆਂ ਉਸ ਦੀ ਝੁਗੀ ਸਾੜ ਦੇਂਦੀਆਂ ਹਨ। ਇਕ ਦਿਨ ਕੈਦੇ ਨੇ ਚੂੂਚਕ ਨੂੰ ਹੀਰ ਤੇ ਰਾਂਝਾ ਇਕੱਠੇ ਬੇਲੇ ਵਿਚ ਸੁਤੇ ਵੀ ਵਿਖਾ ਦਿਤੇ। ਇਸ ਪਿਛੋਂ ਹੀਰ ਦੇ ਵਿਆਹ ਵਿਚ ਹੋਰ ਢਿਲ ਨਹੀਂ ਸੀ ਹੋ ਸਕਦੀ।

ਇਸ ਮੌਕੇ ਤੇ ਰਾਂਝੇ ਦੇ ਭਰਾਵਾਂ ਦਾ ਖਤ ਰਾਂਂਝੇ ਨੂੰ ਆਉਂਦਾ ਹੈ ਜਿਸ ਦਾ ਜਵਾਬ ਚੂਚਕ ਖੁਦ ਹੀ ਲਿਖ ਭੇਜਦਾ ਹੈ। ਉਸ ਵਿਚ ਉਹ ਆਪਣੇ ਵਲੋਂ ਉਨ੍ਹਾਂ ਨੂੰ

੪੬