ਨਾਲ ਸੰਤ-ਕਾਲੀਨ ਜੀਵਨ ਅਤੇ ਸੰਤ-ਕਾਲੀਨ ਵਾਤਾਵਰਣਕ ਵਿਵਸਥਾ ਅਤੇ ਸਾਮਾਜਿਕ ਤਥਾ ਸਮਸ਼ਟਿਗਤ ਵਿਅਕਤਿਤ ਸਿਧ ਅੰਗ੍ਰੇਜ਼ ਚਿੰਤਕ ਜੰਡ ਦਾਰਾ ਵਿਵੇਚਿਤ ਅਪਕਰਸ਼ ਸਥਿਤ ਸੰਬੰਧੀ ਵਿਚਾਰਾਂ ਅਨੁਸਾਰ ਇਕ ਅਰਥ-ਹੀਨ ਰੂਪ ਅਰਥਾਤ Contentless form ਤੋਂ ਸਿਵਾ ਕੁਝ ਨਹੀਂ ਸੀ । ਸੰਤ ਚਿੰਤਕਾਂ ਨੇ ਉਸ ਨਿਸਣ ਰੂਪ ਵਿਚ ਅਰਥ-ਗੌਰਵ ਦੀ ਪ੍ਰਾਣ-ਆਤਮਾ ਦਾ ਸੰਚਾਰ ਕਰਨ ਦੀ ਕੋਸ਼ਸ਼ ਕੀਤੀ । ਜਿਹੜੀ ਜੀਵਨ ਸਾਮ ਤੇ ਜਿਹੜਾ ਮਾਨਵ-ਵਿਅਕਤਿਤ ਉਸ ਵੇਲੇ ਮੌਜੂਦ ਸੀ ਉਸ ਵਿਚ ਨਵੀਨ ਚੇਤਨਾ-ਸਪੰਦਨ ਉਪਜਾਣ ਦਾ ਯਤਨ ਕੀਤਾ । ਸਪਸ਼ਟ ਹੈ ਕਿ ਸੰਤ ਸਾਹਿਤਕਾਰਾਂ ਨੇ ਅਰਥ-ਤੜ, ਭਾਵ ਗੋਰਵ ਅਤੇ ਚੇਤਨਾ ਦੀ ਮਹਿਮਾ ਨੂੰ ਮੁਖ ਰੱਖਿਆ । ਸੰਤਾਂ ਦਾ ਪ੍ਰਚਾਰਿਤ ਜੀਵਨ ਆਦਰਸ਼ ਚੇਤਨਾ, ਗਿਆਨ ਅਤੇ ਸੁਰਤ ਦੀ ਕਰਮ-ਪ੍ਰਧਾਨ ਦ੍ਰਿੜਤਾ ਦਾ ਸਮਰਥਕ ਹੈ । ਆਚਾਰ-ਮਾਰਗ ਨਾਲ ਸੰਬੰਧਿਤ ਦਾਰਾ ਜੋ ਕਰਮ-ਅਨੁਸ਼ਠਾਨ ਦੇ ਰੂਪ ਹਨ ਉਹ ਉਸੇ ਸੂਰਤ ਵਿਚ ਮਹਤਪੂਰਣ ਮੰਨੇ ਜਾ ਸਕਦੇ ਹਨ ਜੇ ਉਹ ਚੇਤਨਾ ਦੀ ਆਂਤਰਿਕ ਸੂਛਤਾ ਤੋਂ ਪ੍ਰੇਰਿਤ ਅਤੇ ਅਨੁਪ੍ਰਾਣਿਤ ਹੋਣ । ਵਾਸਤਵ ਵਿਚ ਕੇਵਲ ਸਰੀਰ ਜਾਂ ਸਰੀਰ ਦੇ ਅੰਗਾਂ ਦਾਰਾ ਜਾਂ ਸਰੀਰ ਤੇ ਧਾਰਣ ਕੀਤੇ ਹੋਏ ਅਨੁਸ਼ਠਾਨ ਚਿੰਨ ਕਿਸੇ ਚੇਤਨਾਤਮਕ ਮਹਤ ਦੇ ਪ੍ਰਮਾਣ ਨਹੀਂ ਮੰਨੇ ਜਾ ਸਕਦੇ । ਸੰਤ-ਚਿੰਤਕਾਂ ਨੇ ਜਨ ਜੀਵਨ ਨੂੰ ਪ੍ਰਭਾਵਿਤ ਕਰਨ ਵਾਸਤੇ ਜਨ ਸਮੂਹ ਰੂਪੀ ਮਹਾਨ ਸ਼ਿਲਾਖੰਡ ਅੰਦਰ ਚੇਤਨਾ ਦੀ ਸੌਂਦਰਯ ਤਿਮਾ ਸਥਾਪਿਤ ਕਰਨ ਲਈ ਗੀਤ, ਪਦ, ਸ਼ਬਦ, ਸਾਖੀਆਂ, ਸ਼ਲੋਕਾਂ ਅਤੇ ਇਸੇ ਤਰ੍ਹਾਂ ਦੇ ਹੋਰ ਰੂਪ ਵਿਧਾਨਾਤਮਕ ਢਾਂਚਿਆਂ ਦੇ ਮਾਧਿਅਮ ਦਾਰਾ ਆਪਣੇ ਵਿਚਾਰਾਂ ਨੂੰ ਸਾਰਿਆ । ਜੀਵਨ ਵਿਚ ਭੀ ਉਨ੍ਹਾਂ ਨੇ ਕਰਮ ਅਨੁਸ਼ਠਾਨ ਦੇ ਮੁਕਾਬਲੇ ਤੇ ਸੂਖਮ ਅਤੇ ਉਦਾਤ ਚੇਤਨਾ ਨੂੰ ਮੁਖ ਰਖਿਆ । ਸਾਹਿਤ ਰਚਨਾ ਦੇ ਸ਼ੈਲੀਗਤ ਪਿੜ ਵਿੱਚ ਭੀ ਉਨ੍ਹਾਂ ਨੇ ਸ਼ਬਦ-ਸੌਂਦਰਯ, ਸ਼ਬਦ-ਵਿਨਿਆਸ, ਲਯ-ਵਿਧਾਨ, ਅਲੰਕਾਰ-ਵਿਧਾਨ, ਬੰਬ-ਯੋਜਨਾ, ਰਸ, ਰੀਤੀ ਅਤੇ ਛੰਦ ਪ੍ਰਬੰਧ ਆਦਿ ਨਾਲ ਸੰਬੰਧਿਤ ਕਾਵਿ-ਸ਼ਾਸ਼ਤ ਦਾਰਾ ਨਿਰਦਿਸ਼ਟ ਸਿਧਾਂਤਾਂ ਦੀ ਪਾਬੰਦੀ ਦੀ ਪਰਵਾਹ ਨਹੀਂ ਕੀਤੀ : ਸੰਤ ਕਲਾਕਾਰਾਂ ਦੇ ਸਾਹਮਣੇ ਉਦੇਸ਼ ਅਰਥ ਗੌਰਵ ਦੇ ਤਿਪਾਦਨ ਦਾ ਸੀ । ਸੰਤ-ਚਿੰਤਕ ਤੇ ਸਾਹਿਤਕਾਰ ਆਪਣੇ ਜ਼ਮਾਨੇ ਦੇ ਵਾਤਾਵਰਣ ਤੋਂ ਸੰਤੁਸ਼ਟ ਨਹੀਂ ਸਨ । ਉਹ ਵਾਤਾਵਰਣਕ ਜੀਵਨ ਨੂੰ ਪਰਿਵਰਤਿਤ ਕਰਨਾ ਚਾਹੁੰਦੇ ਸਨ । ਸੰਤ-ਦਰਸ਼ਨ ਅਨੁਸਾਰ ਚੇਤਨਾ ਅਤੇ ਚੇਤਨਾ ਨਾਲ ਸੰਬੰਧਿਤ ਮਾਨਸਿਕ-ਸਥਿਤੀ ਕਰਮ ਦੀ ਪ੍ਰੇਰਕ ਅਤੇ ਨਿਮਕ ਹੈ । ਇਸ ਵਾਸਤੇ ਜਨ-ਮਨ ਵਿੱਚ ਚੋਟਨਾਤਮਕ ਪਰਿਵਰਤਨ ਵਾਤਾਵਰਣਕ ਵਿਵਸਥਾ ਵਿਚ ਪਰਿਵਰਤਨਕਾਰੀ ਸੁਧਾਰ ਲਿਆਉਣ ਲਈ ਆਵੱਸ਼ਕ ਸੀ, ਕਿਉਂਜੋ ਮਾਨਵ-ਅੰਹ ਕਰਣ ਵਿਚ ਪੈਦਾ ਹੋਈ ਪਰਿਵਰਤਨ-ਤਰੰਗ ਹੀ ਵਿਅਕਤਿਗਤ ਜੀਵਨ-ਪ੍ਰਤੀਕ
ਪੰਨਾ:Alochana Magazine March 1962.pdf/4
ਦਿੱਖ