ਪੰਨਾ:Alochana Magazine March 1963.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਕਾਲੀਦਾਸ ਇਨ੍ਹਾਂ ਨੌਂ ਰਤਨਾਂ ਵਿਚੋਂ ਇਕ-ਮੁੱਖ ਰਤਨ ਤੇ ਮਹਾਰਾਜੇ ਦਾ ਵਿਸ਼ਵਾਸੀ ਸੇਵਕ ਸੀ । ਇਸੇ ਬਿਕਰਮਾਜੀਤ ਬਾਰੇ ਮੰਨਿਆਂ ਜਾਂਦਾ ਹੈ ਕਿ ਉਸਨੇ ਮਾਲਵੇ ਵਿਚੋਂ ਸ਼ਾਕਿਆਂ ਨੂੰ ਖਦੇੜ ਕੇ ਆਪਣਾ ਸੰਬਤ ਚਲਾਇਆ ਸੀ, ਜੋ ਅੱਜ ਵੀ ‘ਬਿਕਰਮੀ ਸਬਤ' ਦੇ ਰੂਪ ਵਿਚ ਵਰਤਮਾਨ ਹੈ । ਇਹ ਬਿਕਰਮੀ ਸੰਬਤ ਈਸਾ ਤੋਂ 57 ਵਰੇ ਪਹਿਲਾਂ ਚਾਲ ਹੋਇਆ ਮੰਨਿਆਂ ਜਾਂਦਾ ਹੈ । ਇਸ ਪਰੰਪਰਾ ਅਨੁਸਾਰ ਕਾਲੀਦਾਸ ਦਾ ਸਮਾਂ ਈਸਾ ਪੂਰਬਲੀ ਪਹਲੀ ਸਦੀ ਵਿਚ ਮੰਨਿਆ ਜਾਵੇਗਾ । | ਪਰ ਸਭ ਤੋਂ ਬੜੀ ਗੁੰਝਲ, ਇਸ ਮੰਨਤ ਨੂੰ ਪਰਵਾਨ ਕਰ ਲੈਣ ਵਿਚ, ਇਹ ਆਉਂਦੀ ਹੈ ਕਿ ਇਤਿਹਾਸ ਅਜੇ ਤੋੜੀ ਕਿਸੇ ਬਿਕਰਮਾਦਿਤ ਨਾਂਉਂ ਦੇ, ਉਜੈਨੀ ਦੇ ਰਾਜੇ ਦਾ ਪਤਾ ਨਹੀਂ ਲਾ ਸਕਿਆ ਜੋ ਈਸਾ ਪੂਰਬਲੀ ਪਹਲੀ ਸਦੀ ਵਿਚ ਹੋਇਆ ਹੋਵੇ । ਨਾ ਹੀ ਉਸ ਸਮੇ ਸ਼ਾਕਿਆਂ ਦੇ ਕਿਸੇ ਵੱਡ ਹੱਲੇ ਦਾ ਜ਼ਿਕਰ ਇਤਿਹਾਸਕਾਰਾਂ ਦੀਆਂ ਲਿਖਤਾਂ ਚੋਂ ਮਿਲਦਾ ਹੈ । ਬਿਕਰਮ ਸੰਬਤ ਬਾਰੇ ਭੀ ਸ਼ੰਕੇ ਉਠਾਏ ਗਏ ਹਨ । ਦਸਵੀਂ ਸਦੀ ਈਸਵੀ ਡੁੜੀ ਕਿਸੇ ਈਸਾ ਤੋਂ ਪਹਿਲਾਂ ਚਲਣ ਵਾਲੇ ਸੰਬਤ ਦਾ ਨਾਉ “ਬਿਕਰਮ ਸੰਬਤ' ਕਿਧਰੇ ਲਿਖਿਆ ਨਹੀਂ ਮਿਲਦਾ । ਫੇਰ ਬਿਕਰਮਾਜੀਤ ਦੇ ਦਰਬਾਰ ਨਾਲ ਜਿਨਾਂ ਨੌਂ ਰਤਨਾ ਦਾ ਨਾਉਂ ਜੋੜਿਆ ਜਾਂਦਾ ਹੈ ਉਹ ਸਾਰੇ ਵੀ ਇਕ ਵਕਤੇ ਸਿੱਧ ਨਹੀਂ ਕੀਤੇ ਜਾ ਸਕੇ । ਤਾਂ ਭੀ ਪਰੰਪਰਾ ਤੋਂ ਚਲੀ ਆਈ ਲੋਕ-ਮਾਨਤਾ ਨੂੰ ਸਹਜੇ ਝੁਠਲਾਇਆ ਨਹੀਂ ਜਾ ਸਕਦਾ । ਇਤਿਹਾਸ ਤੋਂ ਜੋ ਭਾਵ ਅੱਜ ਲਇਆ ਜਾਂਦਾ ਹੈ, ਪੁਰਾਤਨ ਭਾਰਤ ਵਿਚ ਉਹ ਭਾਵ ਕਦੇ ਵੀ ਨਹੀਂ ਲਇਆ ਗਇਆ । ਇਸੇ ਤਰ੍ਹਾਂ ਦੇ ਇਤਿਹਾਸਕ ਸਬੂਤਾਂ ਵਿਚ ਕਿਨ੍ਹਾਂ ਕਾਰਣਾ ਤੋਂ ਕਿਸੇ ਖਾਸ ਨਾਉਂ ਦੀ ਅਣਹੋਂਦ ਭੀ ਸੰਭਵ ਹੋ ਸਕਦੀ ਹੈ । ਜੇਕਰ ਅਜ ਦੇ ਰੂਸੀ ਇਤਿਹਾਸ ਵਿਚੋਂ ਇਨਕਲਾਬ ਦੇ ਕੁਝ ਉਨ੍ਹਾਂ ਮੋਢੀਆਂ ਦੇ, ਜਿਨ੍ਹਾਂ ਦੇ ਉਨਾਂ ਦੇ ਸਾਥੀ ਇਨਕਲਾਬੀਆਂ ਨਾਲ ਮਤਭੇਦ ਹੋ ਗਏ ਹਨ, ਨਾਉਂ ਮੇਟੇ ਜਾ ਸਕਦੇ ਹਨ ਤਾਂ ਹੋ ਸਕਦਾ ਹੈ ਉਸ ਸਮੇਂ ਦੀ ਭੀ ਕੋਈ ਹਰ ਇਤਿਹਾਸ ਦੀ ਬਿਕਰਮਾਦਿਤ ਬਾਰੇ ਚੁੱਪ ਦਾ ਕਾਰਨ ਬਣੀ ਹੋਵੇ । ਇਕ ਦਲੀਲ ਇਹ ਭੀ ਦਿੱਤੀ ਜਾਂਦੀ ਹੈ ਕਿ ਈਸਾ ਪੂਰਬਲੀ ਪਹਲੀ ਸਦੀ ਵਿੱਚ धन्वन्तरि क्षपएकाऽमर सिह शकु वेताल भट्ट घटकर्पर कालिदासः ख्यातो वराह मिहरो नृपतेः खभायाम् रत्नानि यै वररुचिर्नव विक्रमस्य । ਰੇ ਧੀਰਿਕੰਮ ਵਧਾ ॥ 2 Socialism Reconsidered-Masani 27