ਪੰਨਾ:Alochana Magazine March 1963.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਵੱਖਰਾ ਕੋਈ ਹੋਰ ਵਿੱਦਵਾਨ ਸੀ) ਦੀ ਕਵਿਤਾ ਦਾ ਪੰਧ-ਝਾਉ ਥਾਪਿਆ ਗਇਆ ਹੈ। ਨਾਟਕਾਂ ਵਿਚਲੀ ਪਰਾਕਰਿਤ ਦੇ ਜੁੱਸੇ ਵਿੱਚੋਂ ਮਹਾਰਾਸ਼ਟਰੀ ਅੰਸ਼ ਦੀ ਪ੍ਰਧਾਨਤਾ ਨਿਖੇੜ ਕੇ ਕਾਲੀਦਾਸ ਨੂੰ ਮਹਾਰਾਸ਼ਟਰ ਦਾ ਜੰਮ-ਪਲ ਮੰਨਿਆ ਗਇਆ ਹੈ। ਕਾਲੀਦਾਸ ਨਾਉਂ ਦੇ ਆਧਾਰ ਅਤੇ ਕਾਲੀ ਦੀ ਪੂਜਾ-ਭੂਮੀ ਬੰਗਾਲ ਹੋਣ ਦੇ ਆਧਾਰ ਤੇ ਉਸਨੂੰ ਬੰਗਾਲੀ ਮੰਨਿਆ ਜਾਂਦਾ ਹੈ। ਮੇਘ ਦੂਤ ਵਿਚਲੀ ਅਲਕਾਪੁਰੀ ਦੀ ਰਹਿਣੀ ਬਹਣੀ ਤੇ ਸ਼ਵੈ[1]-ਮਤ ਪਰਧਾਨ ਵਿਚਾਰਧਾਰਾ ਵਿੱਚੋਂ ਮਣੀਪੁਰੀ ਸੱਭਿਤਾ ਦੇ ਨਕਸ਼ ਪਛਾਣੇ ਗਏ ਹਨ ਤੇ ਇਸੇ ਆਧਾਰ ਤੇ ਕਾਲੀਦਾਸ ਨੂੰ ਅਸਮੀਆ ਮੰਨਿਆ ਗਇਆ। ਉਸ ਨੂੰ ਬਰਹਮਣੇ ਤੇ ਸਾਰਸਵਤ ਬਰਹਮਣ ਮੰਨ ਕੇ ਤੇ ਮਾਲਵਾਂ ਨਾਲ ਉਸਦੇ ਸੰਬੰਧ ਦਾ ਆਸਰਾ ਲੈ ਕੇ, ਇਸ ਆਧਾਰ ਤੇ ਕਿ ਮਾਲਵ ਸਾਰੇ ਪੰਜਾਬ ਤੋਂ ਗਏ ਸਨ, ਉਸਨੂੰ ਪੰਜਾਬੀ ਕਹਣ ਦੀ ਮਈ ਕੀ ਲਈ ਗਈ ਹੈ। ਇਵੇਂ ਹੀ ਦੱਖਣੀ ਆਦਿ ਸਿੱਧ ਕਰਨ ਦੇ ਭੀ ਉਪਰਾਲੇ ਹੁੰਦੇ ਰਹੇ ਹਨ। ਗੱਲ ਕੀ ਭਾਰਤ ਦੇ ਹਰ ਇੱਕ ਹਿਸੇ ਨੇ ਇਸ ਸਫਲ-ਕਲਾਕਾਰ ਨੂੰ ਚਾਈਂ ਚਾਈ ਅਪਣਾਣ ਦਾ ਟਿੱਲ ਲਾਇਆ ਹੈ। ਪਰ, "ਕਾਲ’ ਦੇ ਕਲਾਵੇ ਚੋਂ ਕੁੱਦੇ ਨਿੱਕਲਣ ਵਾਲਾ ਇਹ ਛਲੀਆ ‘ਦੇਸ਼' ਦੀ ਬੁੱਕਲ ਵਿੱਚ ਭੀ ਨਿਚੱਲਾ ਬਿਠਾਇਆ ਨਹੀਂ ਜਾ ਸਕਿਆ। ਇਥੇ ਭੀ ਉਹ ਸਭਨਾਂ ਇਲਾਕਿਆਂ ਤੇ ਸਭਨਾਂ ਦੇਸ਼ਾਂ ਦਾ ਸਾਂਝਾ ਅਖੰਡ ਭਾਰਤੀ ਹੀ ਬਚ ਰਹਿੰਦਾ ਹੈ।

ਜੀਵਨਕਾਲ, ਤੇ ਜਨਮ ਭੂਮੀ ਵਾਂਗ ਹੀ ਕਾਲੀਦਾਸ ਦੇ ਮਾਤਾ-fਪਿਤਾ ਦਾ ਨਾਉਂ ਜਾਤ, ਗੋਤ ਤੇ ਧਰਮ ਆਦਿ ਬਾਰੇ ਭੀ ਕੋਈਂ ਨਿਸ਼ਚਿਤ ਮਤ ਨਹੀਂ ਲੱਭਦਾ। ਖ਼ੁਦੇ ਉਸਦੇ ਆਪਣੇ ਨਾਉਂ ਭੀ ਭੁਲੇਖੇ ਬਣੇ ਹਨ। ਕੁਝ ਦਿੱਦਵਾਨ ਉਸ ਨੂੰ ਕਸ਼ਮੀਰ ਦਾ ਹਾਕਮ ਮਾਤਰੀਗੁਪਤ ਮੰਨਦੇ ਹਨ ਤੇ ਕਾਲੀਦਾਸ ਉਸ ਦਾ ਕਾਵਿ ਉਪਨਾਮ। ਉਸਦੇ ਕਾਲੀਦਾਸ ਨਾਮ ਚੋਂ ਉਸ ਨੂੰ ਸ਼ਾਕਤ ਮੰਨਿਆ ਜਾਂਦਾ ਹੈ। ਉਸ ਦੀਆਂ ਰਚਨਾਵਾਂ ਵਿਚਲੇ ਮੰਗਲਾਚਰਣਾਂ, ਮੇਘ-ਦੂਤ ਤੇ ਕੁਮਾਰ-ਸੰਭਵ ਆਦਿ ਤੋਂ ਉਸ ਨੂੰ ਸ਼ਵੈ ਸਿੱਧ ਕੀਤਾ ਜਾਂਦਾ ਹੈ। ਪਰ, ਉਸਦੀ ਰਚਨਾ ਵਿੱਚੋਂ ਵਿਸ਼ਨੂੰ ਬਰਹਮਾ ਤੇ ਹੋਰ ਤਾਂ ਹੋਰ ਬੁੱਧ ਲਈ ਭੀ ਢੁੱਕਦੀ ਸ਼ਰਧਾ ਦੇ ਅੰਸ਼ਾਂ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਉਸ ਦਾ ਸ਼ਿਵ ਕੱਟੜ ਸ਼ੈਵੀ ਢਾਂਚੇ ਵਿਚ ਨਿਉਣ ਵਾਲਾ ਸੰਪਰਦਾਈ ਦੇਵਤਾ ਨਹੀਂ ਸਿੱਧ ਹੁੰਦਾ ਉਹ ਤਾਂ ਸਗੋਂ ਵਿਰਾਟ, ਵਿਸ਼ਾਲ ਪਾਰਬਰਹਮ ਦਾ ਹੀ ਰੂਪ ਹੈ। ਜਾਤਾਂ-ਗੋਤਾਂ ਉਸ ਨੂੰ ਬਰਹਮਣ ਤੇ ਸਾਰਸਵਤ ਮੰਨਣ ਵੱਲ ਵਧੇਰੇ ਜ਼ੋਰ ਪਾਇਆ ਜਾਂਦਾ ਹੈ, ਪਰ ਨਿਸ਼ਚਿਤ ਕੁਝ ਵੀ ਨਹੀਂ। ਉਹ ਇਸ ਪੱਖ ਤੋਂ ਭੀ ਨਿਰਬੰਧ ਨਿਰਲੇਪ ਸਿੱਧ ਹੁੰਦਾ ਹੈ।

ਕਾਲੀਦਾਸ ਦੀ ਸਿਖਿਆ ਕਿਵੇਂ, ਕਿਥੇ ਤੇ ਕੀ ਕੁਝ ਹੋਈ ਸੀ ਇਸ ਬਾਰੇ ਭੀ ਖੋਜ ਕੋਈ ਦਿਸ਼ਾ-ਸੰਕੇਤ ਨਹੀਂ ਕਰ ਸਕੀ। ਲੋਕ ਪਰੰਪਰਾ ਵਿਚ ਪਰਸਿਧ ਹੈ ਕਿ ਕਾਲੀਦਾਸ


੧. ਨਾਗਾਰਜੁਨ-ਮੇਘਦੂਤ, ਹਿੰਦੀ ਅਨੁਵਾਦ-ਪੰ: ੨੭।

  1. ਸ਼ੈਵ