ਪੰਨਾ:Alochana Magazine March 1963.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਿਰਾ ਅਨਪੜ, ਅਣਘੜ ਤੇ ਮੁੜ ਬਿਰਤੀ ਦਾ ਨੌਜਵਾਨ ਸੀ । ਕਿਸੇ ਅਮੀਰ ਨੇ ਆਪਣੀ ਵਿਦਵਾਨ ਤੇ ਸੁੰਦਰ ਧੀ ਕਿਸੇ ਗਲੋਂ ਨਾਰਾਜ਼ ਹੋ ਕੇ, ਇਸਦੇ ਲੜ ਲਾ ਦਿਤੀ । ਸੁਹਾਗ ਰਾਤ ਨੂੰ ਹੀ ਜਦ ਉਸ ਕੁੜੀ ਨੂੰ ਆਪਣੇ ਪਤੀ ਦੀ ਮੂਰਖਤਾ ਦਾ ਭੇਤ ਪਤਾ ਲੱਗਾ ਤਾਂ ਉਸਨੇ ਕਾਲੀਦਾਸ ਨੂੰ, ਜਿਸਦਾ, ਉਸ ਵੇਲੇ ਨਾਂ ਸ਼ਾਇਦ ਕੋਈ ਹੋਰ ਸੀ, ਘਰੋਂ ਕੱਢ ਦਿਤਾ। ਬੁਧੀ ਹੀਣਾ, ਆਸਰੇ ਹੀਣਾ ਨੌਜੁਆਨ ਕਾਲੀਦਾਸ ਅਪਮਾਨ ਦੀ ਠੋਕਰ ਖਾ ਕੇ; ਟੁੱਟੇ ਦਿਲ ਨਾਲ ਕਾਲੀ ਮੰਚਰ ਦੁਆਰੇ ਜਾ ਚੱਠਾ, ਅੰਨ ਜਲ ਤਿਆਗ ਦਿਤਾ, ਮਰਣਹਾਰ ਹੋਇਆ ਹੀ ਸੀ ਕਿ ਉਸ ਦਾ ਹਠ ਤੱਕ ਕੇ ਦੇਵੀ ਪਰਗਟ ਹੋਈ । ਦੇਵੀ ਨੇ ਪ੍ਰਸੰਨ ਹੋ ਕੇ ਵਰ ਦਿਤਾ ਕਿ ਸਰਸਵਤੀ ਸਦਾ ਤੇਰੀ ਜੀਭ ਤੇ ਵਸੇਗੀ ਤਾਂ ਕਿਤੇ ਕਾਲੀਦਾਸ ਘਰ ਮੁੜਿਆ । ਉਸਦੇ ਡੀਨ-ਵਰਣੀ ਆਕਵੀ ਹੋਣ ਦੇ ਅਨੇਕਾਂ ਲਤੀਫ ਲੋਕਾਂ ਵਿਕ ਪ੍ਰਚਲਿਤ ਹਨ । | ਕਾਲੀਦਾਸ ਦੇ ਗਰੰਥਾਂ ਦਾ ਹਰ ਵਿਦਿਆਰਥੀ ਜਾਣਦਾ ਹੈ ਕਿ ਕਾਲੀਦਾਸ ਸਨਾਤਨ ਸਾਹਿਤ, ਸਮਕਾਲੀ ਸਾਹਿਤ ਪਰੰਪਰਾ, ਸਾਹਿਤ ਸ਼ਾਸਤਰ, ਜੋਤਿਸ਼ ਵਿਦਿਆ, ਕਾਮ ਸ਼ਾਸਤਰ, ਰਾਮਾਇਣ, ਮਹਾ ਭਾਰਤ; ਪੁਰਾਣ, ਦਰਸ਼ਨ, ਨਿਆਇ, ਧਰਮ, ਨਤ ਤੇ ਦੰਡ ਵਿਧਾਨ ਆਦਿ ਦਾ ਚੰਗਾ ਪੰਡਿਤ ਸੀ । ਉਸਨੂੰ ਮਨੁਖੀ ਮਨ ਦੀ ਚੌਖੀ ਜਾਚ ਸੀ ਤਦੇ ਉਸਦੇ ਸਾਹਿਤ ਵਿੱਚ ਉੱਤਮ ਤੇ ਮਧੱਮ ਵਰਗ ਦੇ ਲੋਕਾਂ ਦੇ ਮਨੋਭਾਵਾਂ ਦਾ ਤੇ ਮਨੋਵਿਕਾਰਾਂ ਦਾ ਸਫਲ ਚਿਤਰਣ ਮਿਲਦਾ ਹੈ । ਸ਼ਿੰਗਾਰ ਦਾ ਵਿਸਤ੍ਰਿਤ ਵਰਣਨ ਕਰਦਿਆਂ ਭੀ ਕਿਧਰੇ ਉਸਨੇ ਨੀਤੀ, ਧਰਮ ਤੇ ਔਚਿੱਤ ਨੂੰ ਹੱਥੋਂ ਨਹੀਂ ਜਾਣ ਦਿੱਤਾ । | ਜਿਵੇਂ ਕਾਲੀਦਾਸ ਦੇ ਜੀਵਨ, ਜਨਮ ਸਥਾਨ, ਵੰਸ ਪਰਵਾਰ, ਜ਼ਾਤ ਗੋਤ, ਸਿਖਿਆਦੀਖਿਆ ਆਦਿ ਬਾਰੇ ਅਸੀਂ ਅਜੇ ਟੋਹਣੀਆਂ ਵਿਚ ਹੀ ਰੁੱਝੇ ਹਾਂ ਉਵੇਂ ਹੀ ਉਸ ਦੇ ਅੰਤ ਬਾਰੇ ਭੀ ਲੋਕ-ਸਣੂਤ ਤੇ ਹੀ ਬੱਸ ਕਰਨੀ ਪੈਂਦੀ ਹੈ । | ਕਹਿੰਦੇ ਹਨ ਲੰਕਾ ਦਾ ਰਾਜਾ ਕੁਮਾਰਦਾਸ ਉੱਤਮ ਕਵੀ ਤੇ ਕਾਲੀਦਾਸ ਦਾ ਮਿਤਰ ਸੀ। ਜਦੋਂ ਮਾਲਵੇ ਵਿਚ ਹੁਣਾਂ ਮੁੜ ਜ਼ੋਰ ਪਾਇਆ ਤੇ ਰਾਜ ਦਸ਼ਾ ਡੋਲ ਗਈ ਤਾਂ ਕਾਲੀਦਾਸ ਨਿਰਾਸ ਹੋ ਕੇ ਆਪਣੇ ਮਿਤਰ ਕੁਮਾਰਦਾਸ ਦੀ ਸ਼ਰਣ ਲੈਣ ਲੰਕਾ ਪੁੱਜਾ । ਉਸ ਥਾਂ ਜਿਸ ਸਰਾਂ ਵਿਚ ਕਾਲੀਦਾਸ ਨੇ ਟਿਕਾਣਾ ਲਇਆ, ਉਸਦੀ ਕੰਧ ਤੇ ਰਾਜੇ ਕੁਮਾਰਦਾਸ ਦਾ ਇਕ ਅੱਧਾ ਸ਼ਲਕ ਲਿਖਿਆ ਸੀ, ਜਿਸ ਨੂੰ ਪੂਰਾ ਕਰ ਦੇਣ ਵਾਲੇ ਲਈ ਇਨਾਮ ਨਿਸ਼ਚਿਤ ਸੀ । ਕਾਲੀਦਾਸ ਨੇ ਝੱਟ ਸ਼ਲੋ ਕ ਪੂਰਾ ਕਰ ਦਿਤਾ । ਸੂਰਾਂਵਾਲੀ ਨੇ ਜਦ ਇਹ ਵੇਖਿਆ ਤੇ ਲਾਲਚ ਵਿਚ ਆ ਕੇ ਕਾਲੀਦਾਸ ਦੀ ਹਤਿਆ ਕਰ ਦਿੱਤੀ । ਆਪ ਇਨਾਮ ਲਈ ਅਰਜ਼ੀ ਦੇ ਦਿੱਤੀ । ਰਾਜਾ, ਕਾਲੀਦਾਸ ਦੀ ਲਿਖਤ ਤੇ ਰਚਨਾਂ ਪਛਾਣ ਗਇਆ ! ਕੱਸ ਪੈਣ ਤੇ ਵਾਲੀ ਆਪਣਾ ਪਾਪ ਮੰਨ ਗਈ ਤੇ ਸ਼ੋਕ ਦਾ ਮਰਿਆ ਰਾਜਾ ਕੁਮਾਰਦਾਸ ਕਾਲੀਦਾਸ ਦੇ ਅਰਥ ਦੇ ਨਾਲ ਚਿਤਾ ਵਿਚ ਸੜ ਮਰਿਆ । ਜੇ ਇਹ ਸੱਚ ਹੈ ਤਾਂ ਕਹ ਸਕਦੇ ਹਾਂ ਕਿ ਕਾਲੀਦਾਸ਼ ਕਵਿਤਾ ਲਈ ਜੀਵਿਆ ਤੇ ਕਵਿਤਾ ਲਈ ਮਰਿਆ । ਉਹ ਸੱਚਾ ਸ਼ਹੀਦ ਤੇ ਅਮਰ ਹੈ ।