ਪੰਨਾ:Alochana Magazine May 1958.pdf/32

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਸ ਸੰਬੰਧ ਵਿਚ ਕੀਤੀ ਖੋਜ-ਭਾਲ ਨੇ ਹੁਣ ਪੱਕੇ ਤੌਰ ਤੇ ਸਿਧ ਕਰ ਦਿਤਾ ਹੈ ਕਿ ਜਾਂਵੀਅਰ ਸਾਹਿਬ ਦੀ ਉਕਤ ਪੁਸਤਕ ਨੂੰ ਦਿਤਾ ਜਾਂਦਾ ਰਹਿ ਆ ਇਹ ਮਾਣ ਹੱਕੀ ਨਹੀਂ, ਕਿਉਂਕਿ ਇਸ ਦੇ ਪ੍ਰਕਾਸ਼ਿਤ ਹੋਣ ਤੋਂ ਕਈ ਦਹਾਕੇ ਪਹਿਲਾਂ ਕੁਝ ਵਿਸ਼ੇਸ਼ ਪੁਸਤਕ ਛਪ ਕੇ ਪੁਰਾਣੀਆਂ ਵੀ ਹੋ ਚੁਕੀਆਂ ਸਨ । ੧੯੫੭ ਵਿਚ ਇਸ ਲੇਖ-ਲੜੀ ਦੀ ਚੌਥੀ ਕਿਸਤ (ਪਹਿਲਾ ਪੰਜਾਬੀ ਵਿਆਕਰਣ) ਵਿਚ ਮੈਂ ਇਕ ਅਜਿਹੀ ਰਚਨਾ (A Grammar of the Punjabee Language) ਵਲ ਧਿਆਨ ਦੁਆ ਚੁਕਾ ਹਾਂ, ਜੋ ੧੮੧੨ ਵਿਚ ਪ੍ਰਕਾਸ਼ਿਤ ਹੋਈ ਸੀ ਅਤੇ ਜਿਸ ਵਿਚ ਦਿਤੀਆਂ ਗਈਆਂ ਉਦਾਹਰਣਾਂ ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਵਿਚ ਅੰਕਿਤ ਹਨ ॥੧ ਇਸੇ ਲੜੀ ਦੀ ਪਹਿਲੀ ਕਿਸਤ (ਗੁਰਮੁਖੀ ਛਾਪੇ ਦਾ ਜਨਮ) ਵਿਚ ਮੈਂ ੧੯੫੬ ਵਿਚ ਇਸ ਤੋਂ ਵੀ ਪਹਿਲਾਂ ਪ੍ਰਕਾਸ਼ਿਤ ਹੋਈ ਇਕ ਹੋਰ ਪੰਜਾਬੀ ਪੁਸਤਕ (Punjabee New Testament) ਦਾ ਜ਼ਿਕਰ ਕਰ ਚੁੱਕਾ ਹਾਂ ।੨ ਉਦੋਂ ਇਹ ਮੈਨੂੰ ਫੇਰ ਜਤਨਾਂ ਦੇ ਬਾਵਜੂਦ, ਪ੍ਰਾਪਤ ਨਹੀਂ ਸੀ ਹੋ ਸਕੀ ; ਪਰੰਤੁ ਜਤਨ ਮੈਂ ਜਾਰੀ ਰਖੇ ਜੋ ਹੁਣ, ਕਾਫੀ ਹਦ ਤਕ, ਸਫਲ ਹੋ ਗਏ ਹਨ । (੨) ਇਸ ਸੰਬੰਧੀ ਜੋ ਵਾਕਫ਼ੀ ਤੇ ਸਮਗਰੀ ਹੁਣ ਪ੍ਰਾਪਤ ਹੋ ਗਈ ਹੈ, ਉਸ ਦਾ ਵੇਰਵਾ ਨਿਮਨਲਿਖਤ ਹੈ : ੧. ਸੋਮਾ : ਪੰਜਾਬੀ ਦੀ ਇਸ ਪਹਿਲੀ ਪ੍ਰਕਾਸ਼ ਦੀ ਹੁਣ ਤਕ ਪਤਾ ਲਗੀ ਇਕੋ ਇਕ ਕਾਪੀ ਸੀਰਾਮਪੁਰ ਕਾਲਜ, ਸੀਰਾਮਪੁਰ (ਪੱਛਮੀ ਬੰਗਾਲ) ਦੀ ਲਾਇਬਰੇਰੀ ਵਿਚ ਪਈ ਹੋਈ ਹੈ । ੨. ਸਰਵਰਕ : ਇਸ ਦਾ ਸਰਵਰਕ ਦੋਹਰਾ ਹੈ | ਪਹਿਲਾ ਅੰਗਰੇਜ਼ੀ ਵਿਚ ਅਤੇ ਦੂਜਾ ਪੰਜਾਬੀ ਵਿਚ ਹੈ | ਪੰਜਾਬੀ ਸਰਵਰਕ ਦਾ ਉਤਾਰਾ ਸਾਹਮਣੇ ਪੰਨੇ ਉਤੇ ਵਿਦਤ ਹੈ । 3. ਨਾਂ : ਇਸ ਦਾ ਨਾਂ ਅੰਗਰੇਜ਼ੀ ਵਿਚ ਤਾਂ Punjabi New Testament ਹੈ ਪਰੰਤੂ ਪੰਜਾਬੀ ਵਿਚ ਇਉਂ ਦਿਤਾ ਹੋਇਆ ਹੈ : ੧. ਵੇਖੋ : ਆਲੋਚਨਾ`, ਲੁਧਿਆਣਾ, ੧੯੫੭, ਪੰਨੇ ੨੬-੩੫ ੨. ਵੇਖੋ : ‘ਆਲੋਚਨਾ', ਲੁਧਿਆਣਾ, ਅਪਰੈਲ-੧੯੫੬, ਪੰਨੇ ੧-੧੦. ੩e