ਪੰਨਾ:Alochana Magazine May 1958.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

· ਸ਼ਮਸ਼ੇਰ ਸਿੰਘ ਅਸ਼ੋਕ ਛੇ ਰੁੱਤਾਂ ਤੇ ਬਾਰਾਂਮਾਹੇ ਕਹਿੰਦੇ ਹਨ ਕਿ ਕਵੀ ਪ੍ਰਕ੍ਰਿਤੀ ਦੇ ਪੁਤਰ ਹਨ, ਇਸ ਲਈ ਉਨਾਂ ਨੇ ਪ੍ਰਕ੍ਰਿਤੀ ਨੂੰ ਪਰਮ ਪੂਜਨੀਕ ਮੰਨ ਕੇ ਆਪਣੀਆਂ ਕਵਿਤਾਵਾਂ ਵਿਚ ਛੇ ਰੁਤਾਂ ਤੇ ਬਾਰਾਂ ਮਾਹਿਆਂ ਵਿਚ ਉਸ ਦਾ ਗੁਣ-ਗਾਨ ਕੀਤਾ ਹੈ । ਬ੍ਰੇਕ ਸਾਲ ਕੁਦਰਤੀ ਤੌਰ ਤੇ ਬਾਰਾਂ ਮਹੀਨਿਆਂ, ਛੇ ਰੁਤਾਂ, ਦੋ ਐਨਾਂ, ਵਾਰਾਂ, ਪਖਵਾਰਿਆਂ, ਛੜਾਂ, ਮਹੂਰਤਾਂ ਤੇ ਘੜੀ ਪਲਾਂ ਵਿਚ ਵੰਡਿਆ ਹੋਇਆ ਹੈ । ਭਾਵੇਂ ਸਾਡੇ ਕਵੀਆਂ ਨੇ ਸੱਤ ਵਾਰਾਂ, ਪੰਦਰਾਂ ਤਿੱਥਾਂ (ਪਖਵਾਰਾਂ) ਤੇ ਮਹੀਨੇ ਦੇ ਦਿਨਾਂ ਨੂੰ ਮੁਖ ਰੱਖ ਕੇ ਵੀ ਕਵਿਤਾਵਾਂ ਲਿਖੀਆਂ ਹਨ, ਜਿਵੇਂ ਕਿ ਸਤਵਾਰਿਆਂ ਜਾਂ ਪਖਵਾਰਿਆਂ ਦੇ ਉਦਾਹਰਣ ਸੀ ਗੁਰੂ ਗ੍ਰੰਥ ਸਾਹਿਬ ਵਿਚੋਂ ਤੇ ਇਕ-ਮਾਹਿਆਂ ਦੇ ਹੋਰ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਵਿਚੋਂ ਮਿਲਦੇ ਹਨ, ਪਰ ਛੇ ਰੁਤਾਂ ਤੇ ਬਾਰਾਂ ਮਾਹਿਆਂ ਦੇ ਉਦਾਹਰਣ ਵੀ ਕੋਈ ਘੱਟ ਨਹੀਂ ਮਿਲਦੇ । ਤਾਂ ਭਾਵੇਂ ਦੋ ਹੀ ਹਨ--ਸਿਆਲ ਤੇ ਹੁਨਾਲ, ਪਰ ਤਾਂ ਵੀ ਭਾਰਤੀ ਵਿਦਵਾਨਾਂ ਨੇ ਇਨ੍ਹਾਂ ਦੇ ਛੇ ਭੇਦ ਕਲਪੇ ਹਨ-ਬਸੰਤ (ਚੇਤ-ਵਿਸਾਖ), ਸ੍ਰੀਖਮ (ਜੇਠ-ਹਾੜ) ਪਾਵਸ ਅਥਵਾ ਬਰਸਾਤ (ਸਾਉਣ-ਭਾਦੋਂ) ਸਰਦ (ਅੱਸੂਕੱਤਕ), ਹਿਮੰਤ (ਮੱਘਰ-ਪਹ), ਤੇ ਸ਼ਿਸ਼ਰ (ਮਾਘ-ਫੱਗਣ) ਹਿੰਦੁਸਤਾਨੀ ਗਿਣਤੀ ਅਨੁਸਾਰ ਬਰਸ ਤੇ ਉਸ ਦੇ ਮਹੀਨਿਆਂ ਦੀ ਇਹ ਕੁਦਰਤੀ ਵੰਡ ਹੈ । ਹਿੰਦੁਸਤਾਨੀ ਕਵੀ ਆਪਣੀਆਂ ਕਵਿਤਾਵਾਂ ਵਿਚ ਇਨ੍ਹਾਂ ਛੇ ਰੁੱਤਾਂ ਦਾ ਚਿਣ ਤਾਂ ਪੁਰਾਤਨ ਸਮੇਂ ਤੋਂ ਕਰਦੇ ਹੀ ਆ ਰਹੇ ਹਨ ਜਿਵੇਂ ਕਿ ਮਹਾ ਕਵੀ ਕਾਲੀ ਦਾਸ ਨੇ ‘ਰਿਤੁ ਸੰਘਾਰ ਆਦਿ ਪੁਸਤਕਾਂ ਵਿਚ ਕੀਤਾ ਹੈ, ਪਰ ਉਨ੍ਹਾਂ ਵਿਚ ਬਾਰਾਂ ਮਹੀਨਿਆਂ ਦੇ ਨਾਂ ਤੇ ਕਵਿਤਾ ਲਿਖਣ ਦੀ ਰੀਤੀ ਕੋਈ ਬਹੁਤੀ ਪੁਰਾਣੀ ਨਹੀਂ ਹੈ । ਸ੍ਰੀ ਅਗਰ ਚੰਦ ਨਾਹਟਾ ਦੇ ਕਥਨ ਅਨੁਸਾਰ, ਜਿਵੇਂ ਕਿ ਉਨ੍ਹਾਂ ਬਨਾਰਸ ਦੀ ਨਾਗਰੀ ਪ੍ਰਚਾਰਿਣੀ ਪੜਿਕਾ (੨੦੧੦ ਬਿ:) ਦੇ ਤੀਜੇ ਭਾਗ ਵਿਚ ਦੱਸਿਆ ਹੈ, ਅਪਭੰਸ਼ ਬੋਲੀ ਦਾ ਸਭ ਤੋਂ ਪਹਿਲਾ ਬਾਰਾਂ ਮਾਹਾਂ ਇਕ ਜੈਨ ਕਵੀ ਦਾ ਲਿਖਿਆ ਹੋਇਆ ੧੩ਵੀਂ ਸਦੀ ਵਿਭੂਮੀ ਦੀ ਰਚਨਾ ਹੈ। ਇਸ ਤੋਂ ਪਿਛੋਂ ਤਾਂ ਬਾਰਾਂ ਮਾਹੇਂ ਲਿਖਣ ਦੀ ਰਸਮ ਚੱਲ ਪਈ, ਅਤੇ ਸੋਲਵੀਂ ਤੋਂ ੧੯ਵੀਂ ਸਦੀ ਤਕ ਜੋ ਬਾਰਾਂ ਮਾਹੇ ਹਿੰਦੁਸਤਾਨੀ ਬੋਲੀਆਂ--ਹਿੰਦੀ, ਗੁਜਰਾਤੀ ਆਦਿ-ਵਿੱਚ ਲਿਖੇ ਗਏ, ૪૧