ਪੰਨਾ:Alochana Magazine May 1958.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

---- (੧) -”. ' ' ਮਹੀਨੇ ਪੂਰੇ ਹੋਣ ਤੇ ਜਦ ਪ੍ਰੀਤਮ ਦੀ ਵਾਪਸੀ ਆਪਣੀ ਨਿਸ਼ਚਿਤ ਥਾਂ ਪਰ ਹੁੰਦੀ . ਹੈ ਤਾ ਰਾਹ ਤਕੇਂਦੀ ਪ੍ਰੇਮਿਕਾ ਦਾ ਪੁਨਰ ਮਿਲਾਪ ਹੋਣ ਤੇ ਉਸ ਵੇਦਨਾ ਦਾ ਆਪਣੇ ਆਪ ਹੀ ਅੰਤ ਹੋ ਜਾਂਦਾ ਹੈ । ਇਸੇ ਪੱਖ ਦੀ ਪੁਸ਼ਟੀ ਲਈ ਏਥੇ ਕੁਝ ਉਦਾਹਰਣ ਦਿੱਤੇ ਜਾਂਦੇ ਹਨ ਚੇਤ ਚਲਤੇ ਜੇਬ ਸ਼ਿਆਮ ਜੀ, ਰਾਧੇ ਭਈ ਬਿਹਾਲ | ਚਰਨ ਬੰਦਨਾ ਬੇਨਤੀ, ਕਿਉਂ ਜਾਂਦੇ ਨੰਦ ਲਾਲ । ੧। ॥ ਛੰਦ ॥ · ਕ੍ਰਿਸ਼ਨ ਜੀ ਚੜੇ ਕਿ ਚੇਤ੍ਰ ਚੜੇ, ਕਿ ਰਾਧੇ ਵਾਗ ਕ੍ਰਿਸ਼ਨ ਜੀ ਫੜੇ। ਕਿ ਬਿੰਦਰਾਬਨ ਛਡਿ ਤੁਰਦੇ ਬੜੇ, ਕਿ ਕਿਤਨੇ ਗੁਆਰ ਗੋਪੀਆਂ ਖੜੇ। ਕਿ ਰੱਦੇ ਨੈਣ ਡਿਮਕਦੇ ਸੜੇ, ਕਿ ਸਰ ਖਰ ਵਿਹ ਨਗਾਰੇ ਕੜੇ ! ਤੁਸਾਂ ਨੀ ਕਿਹੜੀ ਗੋਪੀ ਲੜੇ ? ਦੱਖ ਥਾਂ ਲਾਲ ਜੀ ।੧। (੨) ਫਾਗ ਕ੍ਰਿਸ਼ਨ ਜੀ ਅਤਿ ਆਨੰਦ, ਪ੍ਰੇਮ ਮਹਾ ਮਨ ਚਾਇ ॥ ਰਾਧੇ ਰੁਕਨਿ ਗੋਪੀਆਂ, ਰਹੇ' ਚਰਨ ਲਪਟਾਇ ॥੧੨॥ ॥ ਛੰਦ ॥ ਹਾਂ ਜੀ, ਚੜਦੇ ਫੱਗਣ ਹਾਂ ਮੈਂ ਤਾਰੀ, ਘਰ ਵਿਚ ਆਏ ਕ੍ਰਿਸ਼ਨ ਮੁਰਾਰੀ । ਮਲ ਮਲ ਵਟਣਾ ਲੌਂਗ ਸੁਪਾਰੀ, ਮਲਿ ਨਲਿ ਲਾਵੈ ਹਰਿ ਕੀ ਪਿਆਰੀ ! ਪੁਛਦੀ ਗੋਪੀਆਂ ॥੧੨॥ . ' ॥ ਦੋਹਰਾ ॥ ਸੁਖ ਸੁੱਤੀ ਰਾਧੇ ਰੁਕਮਣੀ, ਘਰ ਆਇਆ ਕ੍ਰਿਸ਼ਨ ਮੁਰਾਰ ' ਬਾਰਾਂ ਮਾਂਹ ਪੂਰਣ ਭਇਆ, ਮਿਟਿਆ ਸਗਲ ਜੰਜਾਲ ॥੩॥ (ਬਾਰਾਂ ਮਾਹਾਂ ਕੇਸੋ ਗੁਣੀ ੨1) ਇਸ ਬਾਰਾਂ ਮਾਹਾਂ ਵਿਚ ਧਰਮ, ਪ੍ਰੇਮ ਤੇ ਭਗਤੀ-ਭਾਵ ਇਨ੍ਹਾਂ ਤਿੰਨਾਂ ਗੱਲਾਂ ਦਾ ਬਾਕਾਇਦਾ ਮੇਲ ਪਾਇਆ ਜਾਂਦਾ ਹੈ । ਇਸੇ ਤਰਾਂ ਗੁਰਬਾਣੀ ਵਿਚੋਂ ਅਧਿਆਤਮੰਕ ਭਾਵ ਦੇ ਬਾਰਾਂ ਮਾਹੋਂ ਦਾ ਉਦਾਹਰਣ ਵੀ ਲਓ :- (੧) ਚੇਤਿ ਗੋਬਿੰਦੁ ਆਰਾਧੀਐ, . ਹੋਵੈ ਆਨੰਦੁ ਘਣਾ ! .: ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ. . ਜਿਨਿ ਪਾਇਆ ਪ੍ਰਭੁ ਆਪਣਾ, ਆਏ ਤਿਸਹਿ ਗਣਾ ,: : : : . ਇਕੁ ਖਿਨੁ ਤਿਸੁ ਬਿਨੁ ਜੀਵਣਾ, ਬਿਰਥਾ ਜਨਮੁ ਜਣਾ। ੪੪