ਸਮੱਗਰੀ 'ਤੇ ਜਾਓ

ਪੰਨਾ:Alochana Magazine May 1960.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਂਦੇ ਤੇ ਹਵਗੀ ਅਤੇ ਇਹ ਵਿਸ਼ਵਾਸ ਉਸ ਦੇ ਕੰਮ ਕਰਣ ਵਿਚ ਉਤਸ਼ਾਹ, ਤੇਜ਼ੀ ? 8 ਪੈਦਾ ਕਰਦਾ ਹੈ । ਮਿਹਨਤ, ਉਸ ਲਈ ਅਪਾਰ ਆਨੰਦ ਦੀ ਚੀਜ਼ ਹੈ ਦਾ ਹੈ । ਇਹ ਮੰਤਰ ਸ਼ਕਤੀ ਹੀ ਆਦੀ-ਮਨੁੱਖ ਦਾ ਵਿਗਿਆਨ ਹੈ - ਉਸ ਦੀ ਸਾਇੰਸ ਹੈ । ਇਹੋ ਉਸ ਦਾ ਧਰਮ ਹੈ ; ਇਹੋ ਉਸ ਦੀ ਕਵਿਤਾ ਹੈ ਅਤੇ ਇਹੋ ਉਸ ਦਾ ਜੀਵਨ ਹੈ । ਆਦੀ-ਮਾਨਵ ਦੇ ਇਸੇ ਵਿਸ਼ਵਾਸ਼ ਦੀ ਪਵਿਤੁ ਅਤੇ ਸਜੀਵ ਅਭਿਵਿਅਕਤੀ ਅਸਾਨੂੰ ਵੇਦਾਂ ਦੀਆਂ ਰਿਚਾਵਾਂ ਵਿਚ ਮਿਲਦੀ ਹੈ । ਵੇਦਕ-ਕਾਲ ਦੇ ਮੁਹਿਕ ਜੀਵਨ ’ ਦਾ ਜਿਸ ਕਿਸੇ ਵੀ ਬਾਹਰਲੇ ਪਦਾਰਥ ਨਾਲ ਸੰਬੰਧ ਸੀ - ਰਿਚਾਵਾਂ ਵਿਚ ਉਸ ਨੂੰ ਜੀਵਨ ਦੀਆਂ ਲੋੜਾਂ ਦੇ ਮੁਤਾਬਕ ਹੀ ਪੇਸ਼ ਕੀਤਾ ਗਇਆ ਹੈ । ਕਿੰਨੀਆਂ ਹੀ ਬਾਹਰਲੀਆਂ ਵਸਤੂਆਂ ਨੂੰ ਦੇਵਤਾ ਦੇ ਰੂਪ ਵਿਚ ਮੰਨਿਆ ਗਇਆ ਹੈ । ਵੇਦਾਂ ਵਿਚ ਵਰਣਨ ਕੀਤੇ ਦੇਵਤਾ, ਸਮਕਾਲੀ ਜੀਵਨ ਦੀਆਂ ਲੋੜਾਂ ਦੇ ਪ੍ਰਤੀਕ ਹਨ । ਵੇਦਕ ਦੇਵਤਾ ਦਾ ਆਪਣਾ ਰੂਪ ਹੈ, ਰੰਗ ਹੈ, ਆਕਾਰ ਹੈ ਤੇ ਉਸ ਦੀ ਵਿਸ਼ੇਸ਼ਤਾ ਹੈ । ਵੇਦ ਕਾਲ ਦੇ ਮਾਨਵ ਵਾਸਤੇ ਅੱਗ ਦੀ ਬੜੀ ਲੋੜ ' ਸੀ । ਇਸੇ ਲਈ ਅੱਗ (ਅਗਨੀ) ਦੀ ਉਸ ਨੇ ਵੇਦਕ-ਰਿਚਾਵਾਂ ਵਿਚ ਉਸਤਤ ਕੀਤੀ ਹੈ ; ਉਸ ਨੂੰ ਦੇਵਤਾ ਮੰਨਿਆ ਹੈ - ਦੇਵ ! ਇਹ ਸ਼ਬਦ ਦੇਵ, ਅੱਜ ਦੇ ਯੁਗ ਵਿਚ ਸਾਡੇ ਵਾਸਤੇ ਬੜਾ ਰੂੜ ਹੋ ਗਇਆ ਹੈ, ਪਰ ਵੇਦਕ-ਜੀਵਨ ਵਿਚ ਉਸ ਦਾ ਮੂਲ ਅਰਥ ਸੀ-ਪ੍ਰਕਾਸ਼ ! ਜਿਹੜੀ ਵਸਤੂ , ਅੱਖੀ ਨਜ਼ਰ ਆ ਸਕੇ ਜਾਂ ਮਨੁੱਖੀ ਇੰਦਰੀਆਂ ਦੂਰਾ ਜਿਸ ਦਾ ਬੋਧ ਹੋ ਸਕੇ, ਉਸ ਨੂੰ ਦੇਵ ਕਹਿ ਕੇ ਪੁਕਾਰਿਆ ਗਇਆ ਹੈ | ਅਗਨੀ, ਵਰਣ, ਵਾਯੂ, ਉਸ਼ਾ, ਸੰਧਿਆ, ਸੋਮ, ਆਦੀ, ਵੇਦਕ ਕਾਲ ਦੇ 'ਦੇਵ ਹਨ । ਪੈਰ ਪੈਰ ਤੇ ਵੇਦਕ ਜੀਵਨ ਵਿਚ ਇਨਾਂ ਦੀ ਲੋੜ ਪੈਂਦੀ ਸੀ । ਜੀਵਨ ਦੀਆਂ ਇਨ੍ਹਾਂ ਲੋੜਾਂ ਦੀ ਹੀ ਅਭਿਵਿਅਕਤੀ ਕੀਤੀ ਗਈ ਹੈ ਵੇਦਕ-ਰਿਚਾਵਾਂ ਵਿਚ । ਜੀਵਨ-ਲੋੜਾਂ ਦੇ ਸਜੀਵ, ਉਪਯੋਗੀ, ਤੀਕ ਹੀ ਵੇਦਕਜੀਵਨ ਦੀ ਦੇਵ-ਮਾਲਾ ਹਨ | ਆਦੀ-ਸਮਾਜ ਵਿਚ ਅਜਿਹੀਆਂ ਦੇਵ-ਮਲਾਵਾਂ ਤੋਂ ਵੱਖਰਾ ਕੋਈ ਹੋਰ ਧਰਮ ਦ੍ਰਿਸ਼ਟੀ-ਗੋਚਰ ਨਹੀਂ ਹੁੰਦਾ ਲਯ, ਗਤੀ, ਸੰਗੀਤ, ਛੰਦ ਆਦਿ ਕਵਿਤਾ ਦੇ ਰੂਪ ਨੂੰ ਨਿਸ਼ਚਿਤ ਕਰਦੇ ਹਨ ਤੇ ਉਸ ਕਵਿਤਾ ਦਾ ਵਿਸ਼ਯ ਨਿਰਮਾਣ ਕਰਦੀਆਂ ਹਨ, ਅਜਿਹੀਆਂ ਪੁਰਾਣਕ-ਕਥਾਵਾਂ । ਅੱਗ, ਹਵਾ, ਪਾਣੀ, ਆਦਿ ਨੂੰ ਆਦੀ-ਮਾਨਵ ਸਾਮੂਹਿਕ ਰੂਪ ਵਿਚ ਅਨੁਭਵ ਕਰਦਾ ਹੈ; ਸਾਰੇ ਸਮੂਹ ਨੂੰ ਹੀ ਇਨ੍ਹਾਂ ਦੀ ਲੋੜ ਪੈਂਦੀ ਹੈ ਅਤੇ ਸਾਮੂਹਕ ਚਾਉ-ਹੁਲਾਸ ਨਾਲ ਹੀ ਅੰਤਰ ਦੇ ਭਾਵ ਵੀ ਅਭਿਵਿਅਕਤ ਹੁੰਦੇ ਹਨ । ਕਾਵਿ ਦੀ ਕਲਪਨਾ ਵਿਚ ਜੀਵਨ ਲੋੜਾਂ ਨਾਲ ਸਬੰਧਤ ਚੀਜ਼ਾਂ ਨੂੰ ਪੇਸ਼ ਕੀਤਾ ਜਾਂਦਾ ਹੈ । ਇਸੇ ਲਈ ਆਦੀ-ਕਵਿਤਾ ਦੀ ਕਲਪਨਾ ਵਿਚ, ਸਮਾਜ ਦਾ ਫੋਟੋ ਹੀ ਦਿਖਾਈ ਦੇਂਦਾ ਹੈ, ਉਹ ਸਾਮਾਜਿਕ 89