ਪੰਨਾ:Alochana Magazine May 1961.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ, ਪ੍ਰੋਢਤਾ ਨਿਸ਼ਪੰਨ ਕਰਨ ਲਈ ਜਿਨ੍ਹਾਂ ਸੰਭਾਵਨਾਵਾਂ ਦਾ ਬਹਿਸ਼ਕਾਰ ਕੀਤਾ ਗਇਆ ਹੈ, ਉਨ੍ਹਾਂ ਦੀ ਗਿਣਤੀ ਨਿਰਸੰਦੇਹ ਅਧਿਕ ਅਤੇ ਮਹਤਵ-ਪੂਰਣ ਹੋਵੇਗੀ । ਮੈਂ ਇਹ ਭੀ ਕਹਿਆ ਸੀ ਕਿ ਇਸ ਸਿਲਸਿਲੇ ਵਿੱਚ ਨਤੀਜੇ ਵੱਲੋਂ ਸੰਤੋਸ਼ ਭਾਸ਼ਾ ਦੇ ਭਾਵ-ਸੰਸਕਾਰ ਸੰਬੰਧ ਵਿਗਿਅਤਾ ਤੋਂ ਉਤਪੰਨ ਹੁੰਦਾ ਹੈ, ਜੋ ਪਾਰੰਭਿਕ ਯੁਗ ਦਿਆਂ ਲੇਖਕਾਂ ਦੀਆਂ ਰਚਨਾਵਾਂ ਵਿੱਚ ਦਿਸ਼ਟਿਗੋਚਰ ਹੁੰਦੀ ਹੈ ਅਤੇ ਜਿਸ ਦੀਆਂ ਕੁਛ ਸੰਭਾਵਨਾਵਾਂ ਨੂੰ ਅਵਹੇਲਨਾ-ਪੂਰਵਕ ਬਹਿਸ਼ਕ੍ਰਿਤ ਕਰ ਦਿੱਤਾ ਗਇਆਂ ਸੀ, (ਇਹੀ ਉਹ ਚੀਜ਼ ਹੈ ਜੋ ਆਉਣ ਵਾਲੀਆਂ ਨਸਲਾਂ ਦੇ ਧਿਆਨ ਨੂੰ ਨਵੀਨ ਸੰਭਾਵਨਾਵਾਂ ਵੱਲ ਆਕਰਸ਼ਿਤ ਕਰਦੀ ਹੈ ; ਅਤੇ ਜੋ ਇਸ ਘਾਟੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਇੱਕ ਨੂਤਨ ਸੰਭਾਵਨਾ ਨੂੰ ਉਜਾਗਰ ਕਰ ਦੇਂਦੇ ਹਨ) । ਅੰਗ੍ਰੇਜ਼ੀ ਸਾਹਿੱਤ ਦਾ ਕਲਾਸੀਕੀ ਯੁਗ ਅਸਾਡੀ ਕੌਮ ਦੀਆਂ ਸਾਰੀਆਂ ਯੋਗਤਾਵਾਂ ਦਾ ਤਿਨਿਧੀ ਨਹੀਂ ਹੈ । ਅਸੀਂ ਕਿਸੇ ਯੁਗ ਬਾਰੇ ਇਹ ਨਹੀਂ ਕਰ ਸਕਦੇ ਕਿ ਅਸਾਡੀ ਕੌਮ ਦੀਆਂ ਸਮਸਤ ਯੋਗਤਾਵਾਂ ਤੇ ਜੌਹਰ ਉਸ ਵਿੱਚ ਪ੍ਰਫੁੱਲਤਾ-ਪੂਰਵਕ ਪ੍ਰਗਟ ਹੋਏ ਹਨ । ਚੁਨਾਂਚਿ ਅਸੀਂ ਹੁਣ ਭੀ ਭੂਤਕਾਲ ਦੇ ਕਿਸੇ ਇੱਕ ਖੰਡ ਜਾਂ ਦੂਸਰੇ ਦੌਰ ਦੇ ਭਾਵ ਨੂੰ ਸਮਝ ਕੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਕਰ ਸਕਦੇ ਹਾਂ । ਅੰਗ੍ਰੇਜ਼ੀ ਭਾਸ਼ਾ ਇੱਕ ਐਸੀ ਭਾਸ਼ਾ ਹੈ, ਜਿਸ ਵਿੱਚ ਸ਼ੈਲੀ ਦਿਆਂ ਉਚਿਤ ਕੇਂਦਅਪਸਾਰ ਕ੍ਰਿਸ਼ਮਿਆਂ ਦੀ ਇਤਨੀ ਜ਼ਿਆਦਾ ਗੁੰਜਾਇਸ਼ ਹੈ ਕਿ ਇਉਂ ਪ੍ਰਤੀਤ ਹੁੰਦਾ ਹੈ ਕਿ ਕੋਈ ਇੱਕ ਦੌਰ ਅਤੇ ਨਿਰਸੰਦੇਹ ਕੋਈ ਇੱਕ ਸਾਹਿੱਤਕਾਰ ਇਸ ਭਾਸ਼ਾ ਵਿੱਚ ਉਤਕਰਸ਼-ਆਦਰਸ਼ ਨੂੰ ਪ੍ਰਤਿਸ਼ਠਾਪਿਤ ਨਹੀਂ ਕਰ ਸਕਦਾ । ਫਰਾਂਸੀਸੀ ਭਾਸ਼ਾ ਸਮੁੱਨਤ ਸ਼ੈਲੀ ਨਾਲ ਸੰਬੰਧਿਤ ਪ੍ਰਤੀਤ ਹੁੰਦੀ ਹੈ ; ਭਾਵੇਂ ਇਸ ਭਾਸ਼ਾ ਨੂੰ ਵੇਖ ਕੇ ਇਉਂ ਮਾਲੂਮ ਹੁੰਦਾ ਹੈ ਕਿ ਇਸ ਭਾਸ਼ਾ ਨੇ ਸਦਾ ਲਈ ਆਪਣੇ ਆਪ ਨੂੰ ਸਥਾਈ ਬੁਨਿਆਦਾਂ ਉਪਰ ਕਾਇਮ ਕਰ ਲਇਆ ਹੈ, ਫਿਰ ਭੀ ੧੭ਵੀਂ ਸਦੀ ਵਿੱਚ ਇੱਕ ਐਸੀ ਸੂਖਮ ਯਥਾਰਥਤਾ-ਯੁਕਤ ਗੰਭੀਰਤਾ ਅਤੇ ਮਹਾਨਤਾ ਦੀ ਆਤਮਾ ਨਜ਼ਰ ਆਉਂਦੀ ਹੈ ; ਅਤੇ ਇਹ ਬਹੁ-ਮੁੱਲਾ ਅੰਸ਼ Rabelais ਅਤੇ Villon ਵਿੱਚ ਵਿਦਮਾਨ ਹੈ ; ਅਤੇ ਜਿਸ ਦੀ ਵਿਗਿਅਤਾ ਰਾਸੀਨ ਅਤੇ ਵਾਲਟੇਅਰ ਦੀ ਸਰਵ ਹਤਾ ਬਾਰੇ ਅਸਾਡੇ ਫੈਸਲਿਆਂ ਨੂੰ ਵਿਖੰਡਿਤ ਕਰਦੀ ਹੈ, ਉਸ ਨੂੰ ਵੇਖ ਕੇ ਅਸੀਂ ਇਹ ਮਹਿਸੂਸ ਕਰ ਸਕਦੇ ਹਾਂ ਕਿ ਇਹ ਸਰਵਹਿਤਾ ਨਾ ਕੇਵਲ ਬਯਾਨ ਨਹੀਂ ਹਈ, ਸਗੋਂ ਹੁਣ ਤਕ ਸਮੰਜਸਤਾ-ਪੂਰਵਕ ਇਸਤੇਮਾਲ ਭੀ ਨਹੀਂ ਹੋ ਸਕੀ ਹੈ । ਇਸ ਬਹਸ ਤੋਂ ਅਸੀਂ ਇਹ ਨਿਸ਼ਕਰਸ਼ ਪ੍ਰਾਪਤ ਕਰਦੇ ਹਾਂ ਕਿ ਮੁਕੰਮਲ ਕਲਾਸਿਕ ਉਹ ਹੈ, ਜਿਸ ਵਿੱਚ ਕਿਸੇ ਕੌਮ ਦੀ ਸਮਸਤ ਪ੍ਰਤਿਭਾ ਦਾ ਭਰਪੂਰ ਪ੍ਰਗਟਾਉ ਨਾ ਭੀ ਮਿਲੇ ਤਾਂ ਘੱਟੋ ਘਟ ਉਸ ਦੇ ਪ੍ਰਭਾਵ-ਚਿੰਨ ਜ਼ਰੂਰ ਵਿਦਮਾਨ ਹੋਣ ; ਅਤੇ ਇਹ ਸਿਰਫ ਐਸੀ ਭਾਸ਼ਾ ਵਿੱਚ ਸੰਭਵ ਹੈ, ਜਿਸ ਵਿੱਚ ਉਸ ਦੀ ਸਰਵਾਂਗ-ਪੂਰਣ ਪਤਿਭਾ 24