ਪੰਨਾ:Alochana Magazine May 1961.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿ ਅਸੀਂ ਸਾਰੇ ਇੱਕੋ ਗੱਲ ਨੂੰ ਵਿਵਿਧ ਸ਼ੈਲੀਗਤ ਰੀਤੀਆਂ ਅਨੁਸਾਰ ਪ੍ਰਟ ਕਰ ਰਹੇ ਹੋਵਾਂਗੇ, ਇਸੇ ਨੂੰ ਮੈਂ ਸਰਬਕ ਵਿਵਿਧਤਾ ਆਖਿਆ ਸੀ । ਮੈਂ ਜਿਸ ਵਿਸ਼ਯ ਦੀ ਚੋਣ ਕੀਤੀ ਹੈ, ਉਹ ਕੇਵਲ ਇਤਨਾ ਪ੍ਰਸ਼ਨ ਹੈ ਕਿ ਕਲਾਸਿਕ ਕੀ ਹੈ ? ਇਹ ਕੋਈ ਨੂਤਨ ਪ੍ਰਸ਼ਨ ਨਹੀਂ ਹੈ । ਉਦਾਹਰਣ ਵਜੋਂ St. Beauve ਦਾਰਾ ਰਚਿਤ ਇੱਕ ਪ੍ਰਸਿੱਧ ਨਿਥਧ ਇਸ ਸ਼ੀਰਸ਼ਕ ਦੇ ਅਧੀਨ ਮੌਜੂਦ ਹੈ । ਇਸ ਭਾਸ਼ਣ ਨੂੰ ਲਿਖਣ ਤੋਂ ਪਹਿਲਾਂ ਵਰਤਮਾਨ ਸਥਿਤੀ ਕਾਰਣ ਮੈਂ ਉਸ ਦਾ ਦੁਬਾਰਾ ਅਧਿਐਨ ਨਹੀਂ ਕਰ ਸਕਿਆ; ਤੀਹ ਸਾਲ ਹੋਏ ਜਦ ਮੈਂ ਉਸ ਨੂੰ ਪੜਿਆ ਸੀ : ਇਸ ਵੰਚਿਤਤਾ ਨੂੰ ਦੁਰਭਾਗ ਸਮਝੀਏ ਜਾਂ ਸੁਭਾਗ -ਇਹ ਨਿਖੇੜਾ ਤਾਂ ਉਸੀ ਵਕਤ ਹੋ ਸਕੇਗਾ ਕਿ ਲਾਇਬੇਰੀ ਤਕ ਪਹੁੰਚ ਜ਼ਰਾ ਆਸਾਨ ਹੋ ਜਾਵੇ ਅਤੇ ਕਿਤਾਬਾਂ ਬਹੁ-ਗਿਣਤੀ ਵਿੱਚ ਮਿਲਣ ਲਗ ਜਾਣ । ਇਸ ਪ੍ਰਸ਼ਨ ਦੀ ਉਪਯੁਕਤਤਾ, ਵਿਸ਼ੇਸ਼ਕਰ ਵਰਜਲ ਨੂੰ ਜ਼ਿਹਨ ਵਿੱਚ ਰਖਦੇ ਹੋਏ, ਬਿਲਕੁਲ ਸਪਸ਼ਟ ਹੈ । ਅਸੀਂ ਕਲਾਸਿਕ ਦੀ ਪਰਿਭਾਸ਼ਾ ਭਾਵੇਂ ਕਿਸੇ ਭੀ ਦਿਸ਼ਟਿਕਣ ਅਨਸਾਰ ਕਰੀਏ, ਵਰਜਲ ਨੂੰ ਉਸ ਦੇ ਦਾਇਰੇ 'ਚੋਂ ਖਾਰਿਜ ਨਹੀਂ ਕੀਤਾ ਜਾ ਸਕਦਾ। ਅਸੀਂ ਨਿਸ਼ਚਯਾਤਮਕ ਤੌਰ ਤੇ ਕਹ ਸਕਦੇ ਹਾਂ ਕਿ ਉਹ ਪਰਿਭਾਸ਼ਾ ਐਸੀ ਹੋਣੀ ਚਾਹੀਦੀ ਹੈ ਜੋ ਵਰਜਲ ਦੇ ਗੁਣ-ਵਿਅਕਤਿਤੁ ਨਾਲ ਇੱਕ-ਰ ਹੋਵੇ ਪਰੰਤ ਇਸ ਤੋਂ ਪਹਿਲਾਂ ਕਿ ਮੈਂ ਵਿਚਾਰ-ਪਗ ਨੂੰ ਹੋਰ ਅੱਗੇ ਵਧਾਵਾਂ ਉਚਿਤ ਇਹ ਹੈ ਕਿ ਕੁਛ ਦੁਰਾਹਾਂ ਦਾ ਨਿਵਾਰਣ ਅਤੇ ਕੁਛ ਭਾਂਤੀਆਂ ਦਾ ਪੂਰਵ ਸਮਾਧਾਨ ਕਰ ਦਿਆਂ । ਮੇਰਾ ਭਾਵ ਇਹ ਨਹੀਂ ਕਿ ਮੈਂ ਸ਼ਬਦ “ਕਲਾਸਿਕ ਦੇ ਕਿਸੇ ਪ੍ਰਚਲਿਤ ਪ੍ਰਯੋਗ ਦੇ ਪਰਿਤਿਆਗ ਜਾਂ ਪਰਿਹਾਰ ਦਾ ਉਪਦੇਸ਼ ਦਿਆਂ । ਸੰਗ-ਵਿਵਿਧਤਾ ਅਨੁਸਾਰ ਇਹ ਸ਼ਬਦ ਵਿਵਿਧ ਅਰਥਾਂ ਵਿੱਚ ਪ੍ਰਯੁਕਤ ਹੁੰਦਾ ਹੈ ਅਤੇ ਸਦਾ ਹੁੰਦਾ ਰਹੇਗਾ । ਸੇਰੇ ਸਨਮੁਖ ਇੱਕ ਵਿਸ਼ੇਸ਼ ਪੁਸੰਗ ਵਿੱਚ ਉਸ ਦਾ ਇੱਕ ਵਿਸ਼ੇਸ਼ ਅਰਥ-ਭਾਵ ਹੈ । ਇਸ ਪ੍ਰਕਾਰ ਇਸ ਸ਼ਬਦ ਦਾ ਪਰਿਭਾਸ਼ਾਨਿਰਣਯ ਕਰਨ ਤੋਂ ਮੇਰਾ ਭਾਵ ਇਹ ਨਹੀਂ ਕਿ ਮੈਂ ਆਪਣੇ ਆਪ ਨੂੰ ਆਇੰਦਾ ਲਈ ਪਾਬੰਦ ਕਰ ਰਹਿਆਂ ਹਾਂ ਕਿ ਕਿਸੇ ਭੀ ਹੋਰ ਐਮੇ ਅਰਥ ਵਿੱਚ ਇਸ ਦਾ ਯੋਗ ਨਹੀਂ ਕਰਾਂਗਾ, ਜੋ ਹੁਣ ਤਕ ਉਚਿਤ ਅਤੇ ਉਪਯੋਗੀ ਸਮਝਿਆ ਜਾਂਦਾ ਰਹਿਆ ਹੈ । ਉਦਾਹਰਣ ਵਜੋਂ ਜੇ ਤੁਸੀਂ ਮੈਨੂੰ ਅੱਗੋਂ ਕਦੀ ਲਖ, ਭਾਸ਼ਣ ਜਾ ਵਾਰਤਾਲਾਪ ਵਿੱਚ ਸ਼ਬਦ 'ਕਲਾਸਿਕ' ਦਾ ਪ੍ਰਯੋਗ ਕਰਦੇ ਵੇਖੋ ਜਦ ਕਿ ਮੈਂ ਉਸ ਦਾਰਾ ਸਿਰਫ ਕਿਸੇ ਭਾਸ਼ਾ ਦਾ ਪ੍ਰਮਾਣਭੂਤ ਲੇਖਕ ਮਰਾਦ ਲੈ ਰਹਿਆ ਹੋਵਾਂ ਜਾਂ ਮੈਂ ਇਸ ਨੂੰ ਸਿਰਫ ਵਿਸ਼ਿਸ਼ਟਤਾ-ਨਿਰਦੇਸ਼ ਹਿਤ ਇਸਤੇਮਾਲ ਕਰ ਰਹਿਆ ਹੋਵਾਂ ਜਾਂ ਕਿਸੇ ਲੇਖਕ ਦੀ (ਉਸ ਦੇ ਆਪਣੇ ਵਿਸ਼ੇਸ਼ ਖੇਤਰ ਵਿੱਚ ਪੂਤਿਸ਼ਠਾ-ਨਿਤਿਅਤਾ ਅਤੇ ਸਦੀਵਤਾ ਦੇ ਪ੍ਰਗਟਾਉ ਲਈ ਵਰਤ ਰਹਿਆ ਹੋਵਾਂ,