ਪੰਨਾ:Alochana Magazine November 1958.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਰਤਨ ਨਾਥ ਤੋਂ ਬਾਅਦ ਨਾਥ ਸੰਪ੍ਰਦਾਇ ਦਾ ਕੋਈ ਭੀ ਇਹੋ ਜਿਹਾ ਸਿੱਧ ਪ੍ਰਾਪਤ ਨਹੀਂ ਹੁੰਦਾ ਜਿਸ ਦਾ ਪ੍ਰਭਾਵ ਪੰਜਾਬੀ ਤੇ ਪਇਆ ਹੋਵੇ । ਸਇਦਵਾਲਾ (ਪਾਕਿਸਤਾਨ) ਦੇ ਵਸਨੀਕ ਬਾਬਾ ਗਿਰਧਾਰੀ ਨਾਥ ਜੋ ਹੁਣ ਪਾਨੀਪਤ ਵਿਚ ਹਨ ਤੇ ਲੇਖਕ ਨੂੰ ਨਿਮਨ ਸ਼ਜਰਾ ਪੰਜਾਬੀ ਪਰੰਪਰਾ ਦੇ ਨਾਥ ਸਿਧਾਂ ਦਾ ਪ੍ਰਾਪਤ ਹੋਇਆ ਹੈ ਜੋ ਪੰਜਾਬੀ ਦੇ ਵਿਦਵਾਨ ਡਾ: ਮੋਹਨ ਸਿੰਘ ਨਾਲ ਵਧੇਰਾ ਮਿਲਦਾ ਹੈ । ਇਹ ਪਰੰਪਰਾ ਪਿਸ਼ਾਵਰ ਗੱਦੀ ਦੀ ਹੈ । ਮਛੰਦਰ ਨਾਥ ਗੋਰਖ ਨਾਥ ਚੌਰੰਗੀ ਨਬ ਰਤਨ ਨਾਥ ਗੋਪੀ ਚੰਦ ਭਰਥਰੀ ਚਰਪਟ ਨਾਥ ਸੈਨਾਪਤੀ ਧਰਮ ਦਾਸ ਬਿਸ਼ਨ ਦਾਸ ਨਰਪਤ ਗੁਰਦਾਸ ਜੋਧਾ ਰਾਮ ਮਥਰਾ ਦਾਸ ਸਿਧ ਸਵਾਈ ਸਾਈਂ ਦਾਸ ਭਵਾਨੀ ਦਾਸ ਲਛਮਣ ਦਾਸ ਧਰਮ ਦਾਸ ਪੰਜਾਬ ਦਾਸ ਜਾਂ ਸਿੱਧਸਵਾਈ ਗੁਸਾਈਂ ਸਾਈ ਦਾਸ ਬਮ ਦਾਸ......ਆਦਿ

  • ਦੇਖੋ ਪੰਜਾਬੀ ਅਦਬ ਦੀ ਮੁਖਤਸਿਰ ਤਾਰੀਖ-3: ਮੋਹਨ ਸਿੰਘ ਐਮ. ਏ. ਪੀ. ਐਚ•

ਡੀ. ਪੰਨਾ ੨੧। ੩੨