ਪੰਨਾ:Alochana Magazine November 1960.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ ਮਾਰਕਸਵਾਦੀ ਵਿਚਾਰ-ਧਾਰਾ । ਸਹਿਰਾਈ ਨੂੰ ਇਸ ਸਚਾਈ ਦਾ ਗਿਆਨ ਹੋ ਗਇਆ ਹੈ ਕਿ ਦੁਨੀਆਂ ਦੇ ਦੁਖਾਂ ਦਾ ਦਾਰੂ ਇਸੇ ਵਿਚਾਰ ਧਾਰਾ ਵਿਚ ਹੈ । ਸਾਡੇ ਦੁਖਾਂ ਦੀ ਜੜ੍ਹ ਆਰਥਿਕ ਘਾਟਾਂ ਹਨ-ਪੈਸੇ ਦੀ ਕਾਣੀ ਵੰਡ ਵਿਚ ਹੈ । ਇਸੇ ਲਈ ਸਹਿਰਾਈ ਆਪਣੀ ਅਰੰਭਕ ਕਾਵਿ ਰਚਨਾ ਦੇ ਜਜ਼ਬਾਤੀ ਦੌਰ ਤੋਂ ਪਿਛੋਂ ਸਾਮਵਾਦੀ ਵਿਚਾਰਾਂ ਦਾ ਹੀ ਅਨੁਸਾਰੀ ਹੈ । ਸਟਾਲਿਨ ਤੇ ਲੈਨਿਨ ਉਸ ਦੇ ਪ੍ਰਿਯ ਨੇਤਾ ਹਨ । ਉਸ ਦੀ ਨਜ਼ਰ ਵਿਚ ਦੇਸ਼ਾਂ ਦੀ ਵਿਥ ਕੋਈ ਅਹਿਮੀਅਤ ਨਹੀਂ ਰਖਦੀ-ਹਰ ਉਹ ਜੀਵ ਮਹਾਂ ਪੁਰਖ ਹੈ, ਜਿਹੜਾ ਦੁਨੀਆਂ ਦੀ ਕਿਸੇ ਨੁਕਰ ਦੇ ਕਲਿਆਣ ਦਾ ਬੀੜਾ ਚੁਕਦਾ ਹੈ । ਸਹਿਰਾਈ ਨੇ ਸਟਾਲਿਨ ਦੀ ਮੌਤ ਤੇ ਕਵਿਤਾ ਲਿਖੀ, ਇਸ ਲਈ ਕਿ ਉਹ ਉਸ ਦੀ ਪਾਰਟੀ ਦਾ ਬਹੁਤ ਵੱਡਾ ਅੰਤਰ-ਰਾਸ਼ਯ ਨੇਤਾ ਸੀ--ਪਰ ਇਸ ਨਾਲੋਂ ਵੀ ਇਸ ਲਈ ਜ਼ਿਆਦਾ ਕਿ ਉਸ ਨੇ ਧਰਤੀ ਦੇ ਇਕ ਟੁਕੜੇ ਨੂੰ ਖੁਸ਼ਹਾਲ ਬਨਾਉਣ ਵਿਚ ਜੀਵਨ-ਆਹੂਤੀ ਪਾਈ । ਉਹ ਸਿਰਫ਼ ਰੂਮੀ ਕੌਮ ਦਾ ਹੀ ਆਗੂ ਨਹੀਂ ਸੀ ਉਹ ਤਾਂ ਸਰਵ-ਮਾਨਵਤਾ ਦਾ ਨੇਤਾ ਸੀ, ਜਿਸ ਪੂੰਜੀਵਾਦ ਦੀਆਂ ਸੰਗਲੀਆਂ ਨੂੰ ਤੋੜਿਆ ਸਟਾਲਿਨ ਦੀ ਮੌਤ ਤੋਂ ਪਿਛੋਂ ਉਸ ਤੇ ਕੜੀ ਆਲੋਚਨਾ ਕੀਤੀ ਗਈ । ਉਹ ਜਾਇਜ ਸੀ ਜਾਂ ਨਾਜਾਇਜ਼ ? ਇਹ ਇਕ ਵਿਵਾਦਸਪਦ ਨੁਕਤਾ ਹੈ, ਪਰ ਇਕ ਗਲ ਨਿਰਸੰਦੇਹ ਆਖੀ ਜਾ ਸਕਦੀ ਹੈ ਕਿ ਉਨ੍ਹਾਂ ਆਲੋਚਕਾਂ ਨੇ ਉਸ ਦੀ ਕਰਨੀ ਨੂੰ ਉੱਕਾ ਹੀ ਅਖੋਂ ਉਹਲੇ ਕਰ ਦਿਤਾ | ਸਹਿਰਾਈ ਇਨਾਂ ਗਲਾਂ ਦਾ ਜ਼ਿਕਰ ਨਹੀਂ ਕਰਦਾ, ਉਹ ਤਾਂ ਉਸ ਦੀਆਂ ਸ਼ੁਭ ਕਰਮੀਆਂ ਨੂੰ ਯਾਦ ਕਰਦਾ ਹੈ । ਉਸ ਦੀ ਉਪ੍ਰੋਕਤ ਕਵਿਤਾ ਵਿਚ ਰਵਾਇਤੀ ਰੰਗ ਨਹੀਂ, ਸਗੋਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਕਵੀ ਨੇ ਦਿਲੋਂ ਮਹਿਸੂਸ ਕੀਤਾ ਹੈ । ਉਸ ਦੀ ਦਰਦ-ਭਰੀ ਹੁਕ ਹੇਠ ਲਿਖੇ ਸ਼ਬਦਾਂ ਵਿਚੋਂ ਪ੍ਰਗਟ ਹੈ :- “ਟੁਟਿਆ ਸਾਡੇ ਤੇ ਅਜ ਗ਼ਮ ਦਾ ਪਹਾੜ ਅਜ ਮੁੜ ਹੋਏ ਯਤੀਮ ਏਸ਼ਿਆਈ ਲੋਕ ਮੁੜ ਹੋਏ ਯਤੀਮ । ਅੱਜ ਤੂੰ ਵੀ ਸਦਾ ਲਈ ਛੱਡ ਰਿਹਾ ਹੰਝੂਆਂ ਵਿਚ ਤਿਘਲੀ ਸਾਰੀ ਆਤਮਾ ਸੇਕ ਹੁੰਦਾ ਹੈ ਲੂੰਹਦਾ ਜਾ ਰਹਿਆ ਪੰਘਰ ਕੇ ਦਿਲ ਅੱਖੀਆਂ ਵਿਚ ਆ ਗਿਆ । ਸਹਿਰਾਈ ਸਚੇ ਅਰਥਾਂ ਵਿਚ ਲੋਕ-ਸੰਗਰਾਮੀਆ ਕਵੀ ਹੈ। ਹਰ ਜਨਤਕ ਇਨਕਲਾਬ ਵਿਚ ਕਲਮ ਦਾ ਮਹਾਨ ਹਿਸਾ ਹੁੰਦਾ ਹੈ । ਇਸ ਧਰਤੀ ਦੇ ਮਹਾਨ ਇਨਕਲਾਬਾਂ ਦੀ ਜੜ੍ਹ ਕਲਮ ਦੇ ਸਿਧਾਂਤਾਂ ਵਿਚ ਹੈ । ਭਾਰਤ ਵਿਚ ਆਜਾਦੀ ਪ੍ਰਾਪਤੀ 23