ਪੰਨਾ:Alochana Magazine November 1960.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਲੇਰ ਹੈ, ਉਹ ਜੋ ਕਹਿਣਾ ਚਾਹੁੰਦਾ ਹੈ, ਕਹਿ ਦੇਂਦਾ ਹੈ । ਉਸ ਨੇ ਜਿਸ ਵਿਚਾਰਧਾਰਾ ਨੂੰ ਅਪਨਾਇਆ ਹੈ, ਅਜ ਤਕ ਉਸ ਦਾ ਅਨੁਸਾਰੀ ਹੈ, ਉਹ ਨਵਸਮਾਜ ਦੀ ਉਸਾਰੀ ਲਈ ਅਣਥਕ ਯਤਨ ਕਰਦਾ ਹੈ । ਉਹ ਨਿਡਰ ਹੈ, ਉਹ ਸਮੇਂ ਦੀਆਂ ਤਾਕਤਾਂ ਵਿਰੁਧ ਆਪਣੀ ਕਲਮ ਚੁਕਣੋਂ ਨਹੀਂ ਰੁਕਦਾ । . ਸਹਿਰਾਈ ਇਕ ਆਸ਼ਾਵਾਦੀ ਕਵੀ ਹੈ । ਉਹ ਅਜ ਦੀ ਜ਼ਿੰਦਗੀ ਦੇ ਅੱਨੇਰਿਆ ਦਾ ਗਿਆਤਾ ਹੈ- ਪਰ ਕਵੀ ਦਾ ਕੰਮ ਇਨ੍ਹਾਂ ਅੰਧਕਾਰਾਂ ਦਾ ਹੀ ਵਰਣਨ ਨਹੀਂ। ਉਹ ਜਨ-ਸਾਧਾਰਣ ਨਾਲੋਂ ਵਿਸ਼ਿਸ਼ਟ ਬੁੱਧੀ ਦਾ ਮਾਲਕ ਹੈ, ਉਹ ਸਮਾਜ ਦੀ ਅੱਖ ਹੈ, ਜੇ ਇਡ ਅੱਖ ਸਿਰਫ ਰੋਈ ਹੀ ਜਾਵੇਗੀ ਤਾਂ ਸਮਾਜੀ-ਸਰੀਰ ਵੀ ਅੰਤ ਨੂੰ ਢਹਿੰਦੀਆਂ ਕਲਾਂ ਵਿਚ ਜਾਵੇਗਾ | ਸਹਿਰਾਈ ਸਮਾਜ ਨੂੰ ਚਿਦਾ ਹੈ, ਪਰ ਨਾਲ ਹੀ ਉਹ ਆਸ਼ਾ ਦਾ ਤਾਰਾ ਜ਼ਰੂਰ ਵਿਖਾਉਂਦਾ ਹੈ । ਉਸ ਦੀ ਹਰ ਕਵਿਤਾ ਵਿਚ ਆ ਰਹੇ ਸਾਮਵਾਦੀ ਸਮਾਜ ਦੀ , ਝਲਕ ਹੈ । ਉਹ ਹਰ ਦੁਖੀ ਨੂੰ ਇਹੀ ਸਾਂਤਾ ਦੇਂਦਾ ਹੈ ਕਿ ਆ ਰਹਿਆ ਯੁੱਗ ਤੇਰਾ ਹੈ ਕਿਉਂਕਿ ਹਰ ਰਾਤ ਨਵ-ਉਸ਼ਾ ਦਾ ਸੁਨੇਹਾ ਦੇਂਦੀ ਹੈ :- “ਸਾਡੇ ਘਰ ਵੀ ਰਾਤ ਇਹ ਕਾਲੀ ਅਜ ਭਲਕ ਹੈ ਮੁਕਣ ਵਾਲੀ ਪਹੁ ਫੁਟ ਚੁਕੀ ਲਿਸਕਣ ਵਾਲੀ ਏਥੇ ਸੋਨ-ਸਵੇਰ ! ਕਵੀ ਦਾ ਇਹ ਆਸ਼ਾਵਾਦ ਪ੍ਰਸਨੀਯ ਹੈ, ਪਰ ਇਕ ਗਲੋਂ ਸਹਿਰਾਈ ਦਾ ਇਹ ਰੰਗ ਅਕਾ ਦੇਂਦਾ ਹੈ ਕਿ ਉਹ ਹਰ ਕਵਿਤਾ ਦੇ ਅੰਤ ਵਿਚ ਅਜਿਹੀ ਆਸ ਪ੍ਰਗਟਾਉਂਦਾ ਹੈ । ਜਦ ਕਲਾ ਵਿਚ (Formulation) ਆ ਜਾਂਦੀ ਹੈ ਤਾਂ ਕਲਾ ਦੀ ਆਤਮਾ ਮਰ ਜਾਂਦੀ ਹੈ । ਮੈਂ ਮੰਨਦਾ ਹਾਂ ਕਿ ਅਜਿਹਾ ਆਸ਼ਾਵਾਦ ਜਨਸਾਧਾਰਣ ਲਈ ਬੜਾ ਉਤਸ਼ਾਹ-ਜਨਕ ਹੈ । ਪਰ ਸਹਿਰਾਈ ਦੀ ਕਵਿਤਾ ਵਿਚੋਂ ਇੰਜ ਪ੍ਰਗਟ ਹੁੰਦਾ ਹੈ, ਜਿਵੇਂ ਕਿ ਨਿਯਮ-ਬਧ ਤਕਨੀਕ ਦੇ ਅਧੀਨ ਲਿਖਿਆ ਹੋਵੇ । ਅਜਿਹੀ ਸ਼ੈਲੀ ਵਿਚ ਸਜਰਾ-ਪਣ ਨਹੀਂ ਰਹਿੰਦਾ । ਪ੍ਰਾਰੰਭਕ ਕਾਲ ਵਿਚ ਸਹਿਰਾਈ ਵੀ ਉਪਭਾਵਕ ਕਵੀ ਸੀ ਤੇ ਰੁਮਾਂਸਵਾਦ ਦੇ ਕਸੁਭੜੇ ਰੰਗ ਵਿਚ ਰੰਗਿਆ ਹੋਇਆ ਸੀ । ਇਹ ਸੁਭਾਵਕ ਹੈ ਕਿ ਹਰ ਕਵੀ ਦਾ ਰਭ ਪਿਆਰ-ਕਿਰਨ ਦੀ ਛੋਹ ਤੋਂ ਹੀ ਹੁੰਦਾ ਹੈ, ਬਾਅਦ ਵਿਚ ਮਹਾਨ ਕਵੀ ਦੇਸ ਪਿਆਰ-ਪੀੜ ਨੂੰ ਜਗਤ-ਪੀੜ ਵਿਚ ਬਦਲ ਲੈਂਦੇ ਹਨ । ਸਹਿਰਾਈ ਵੀ ਇਸੇ ਅਵੇਵ ਵਿਚੋਂ ਲੰਘਿਆ ਹੈ । ਪਰ ਅਜ ਉਹ ਕੋਈ ਉਪਭਾਵਕ ਕਹਾਣੀ ਸੁਣਨ ਨੂੰ ਤਿਆਰ ਨਹੀਂ। ਇਹ ਵਿਚਾਰ ਉਹ ਆਉਣ ਵਾਲੀ ਸੰਤਾਨ ਦੇ ਦਿਮਾਗ਼ ਵਿਚ ੨੫