ਪੰਨਾ:Alochana Magazine November 1962.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੰਮ ਵਿਸ਼ਮ ਅਤੇ ਦੁਸਾਧ ਹੈ । ਹੁਣ ਉਨਾਂ ਨਵੀਨ ਸਮਾਲ ਦਕਾਂ ਵਿਚਕਾਰ, ਜੋ ਸਾਹਿਤ ਨੂੰ ਕਿਸੇ ਵਿਸ਼ੇਸ਼ ਦਰਸ਼ਨ ਜਾਂ ਮਤਵਾਦ ਦਾ ਪ੍ਰਤਿਰੂਪ ਬਣਾਉਣਾ ਚਾਹੁੰਦੇ ਹਨ ਅਤੇ ਇਸ ਤਰ੍ਹਾਂ · ਪਰਿਵਰਤਿਤ ਰੂਪ ਵਿੱਚ ‘ਕਲਾ ਕਲਾ ਲਈ’ ਦੇ ਸਿੱਧਾਂਤ ਦਾ ਪ੍ਰਚਾਰ ਕਰਦੇ ਹਨ ; ਅਤੇ ਉਨ੍ਹਾਂ ਸਮਾਲੋਚਕਾਂ ਵਿੱਚ ਅੰਤਰ ਕਰਨ ਦੀ ਜ਼ਰੂਰਤ ਹੈ, ਜੋ ਸਾਹਿਤ ਦੇ ਇਸ ਅੰਤਰ ਨੂੰ ਸਪਸ਼ਟਤਯਾ ਸਥਿਰ ਰੱਖਣ ਦਾ ਯਤਨ ਕਰਦੇ ਹਨ ਅਤੇ ਇਸ ਗੱਲ ਨੂੰ ਸੁਕਾਰ ਕਰਨ ਦੇ ਬਾਵਜੂਦ ਕਿ ਇਕ ਦਾ ਅਧਿਐਨ ਦੂਸਰੇ ਦੇ ਅਧਿਐਨ ਦੀ ਪ੍ਰੇਰਣਾ ਅਵੱਸ਼ ਦੇਂਦਾ ਹੈ, ਇਹ ਸਮਝਦੇ ਹਨ ਕਿ ਸਪਸ਼ਟ ਸਾਹਿਤਕ ਮਾਨਦੰਡਾਂ ਵਿੱਚ ਸਪਸ਼ਟ ਨੈਤਿਕ ਮੂਲ ਨਿਹਿਤ ਹੁੰਦੇ ਹਣ । ਸੁੰਦਰ ਸਾਹਿਤ ਅਤੇ ਨਾਲ ਨਾਲ ਸੁੰਦਰ ਜੀਵਨ ਵਿੱਚ ਮੂਲਭੂਤ ਸਿੱਧਾਂਤ-ਨਿਯਮਾਂ ਦੀ ਤਲਾਸ਼ ਅਸਾਡੇ ਜ਼ਮਾਨੇ ਦੀ ਸਮਾਲੋਚਨਾ ਦੇ ਰੋਚਕਤਮ ਪ੍ਰਯੋਗਾਂ ਵਿੱਚੋਂ ਇਕ ਹੈ । ਇਨ੍ਹਾਂ ਯਤਨਾਂ ਵਿੱਚੋਂ ਸਭ ਤੋਂ ਵਧੀਕ ਗੌਰਵ-ਯੁਕਤ ਯਤਨ ਉਹ ਹੈ ਜਿਸ ਨੂੰ 'ਮਾਨਵਵਾਦ’ ਦਾ ਨਾਮ ਦਿੱਤਾ ਗਇਆ ਹੈ ਅਤੇ ਜਿਸ ਦੇ ਪ੍ਰਾਰੰਭ ਤਥਾ ਦੁਰਭਾਵ ਦਾ ਸ਼ੇਯ ਹਾਵਰਡ ਦੇ ਪ੍ਰੋਫੈਸਰ Babbit ਨੂੰ ਪ੍ਰਾਪਤ ਹੈ । Babbit ਜੋ ਅਸਾਡੇ ਜ਼ਮਾਨੇ ਦੇ ਮਹਾਨ ਪੰਡਿਤ ਹਨ, ਇਕ ਲਿਹਾਜ਼ ਨਾਲ Sainte Beuve ਦੇ ਸ਼ਾਗਿਰਦ ਹਨ । ਅਸਾਂ ਵਿੱਚ ਕੋਈ ਭੀ ਐਸਾ ਨਹੀਂ ਹੈ। ਜੋ ਸਾਹਿਤਕ ਸਮਾਲੋਚਨਾ ਦੇ ਸਮਸਤ ਇਤਿਹਾਸ ਨੂੰ ਅਤੇ ਨਾਲ ਨਾਲ ਹੋਰ ਵਿਸ਼ਯਾਂ ਨੂੰ ਇਤਨੀ ਗੰਭੀਰਤਾ-ਪੂਰਵਕ ਜਾਣਦਾ ਅਤੇ ਸਮਝਦਾ ਹੋਵੇ । ਉਨ੍ਹਾਂ ਦੀਆਂ ਆਪਣੀਆਂ ਰਚਨਾਵਾਂ ਵਿੱਚ ਸਾਹਿਤਕ ਸਮਾਲੋਚਨਾ ਸਾਂਤਿਕ ਸਮਾਜ ਦੇ ਹਰ ਪਹਲੂ ਉਪਰ ਸਮਾਲੋਚਨਾ ਕਰਨ ਦਾ ਇਕ ਨੈਤਿਕ ਮਾਧਮ ਹੈ । Babbit ਕਲਾਸੀਕੀ ਵਿਦਿਆ ਅਤੇ ਕਲਾਸੀਕੀ ਰੂਚਿ-ਰਸਗਿਅਤਾ ਵਾਲਾ ਪੰਡਿਤ ਹੈ । ਉਸ ਨੂੰ ਇਸ ਬਾਤ ਦਾ ਗੰਭੀਰ ਗਿਆਨ ਹੈ ਕਿ ਨਵੀਨ ਸਾਹਿਤ ਦੀ ਕਮਜ਼ੋਰ ਵਸਤ: ਨਵੀਨ ਸਭਤਾ ਦੀ ਕਮਜ਼ੋਰੀ ਦੀ ਨਿਸ਼ਾਨੀ ਹੈ । Babbit ਨੇ ਅਪਰਿਮਿਤ ਧੀਰਜ ਅਤੇ ਦ੍ਰਿੜ ਸਾਤ ਨਾਲ ਇਨ੍ਹਾਂ ਕਮਜ਼ੋਰੀਆਂ ਦਾ ਵਿਸ਼ਲੇਸ਼ਣ ਕੀਤਾ ਹੈ । ਇਨ੍ਹਾਂ ਨਿਸ਼ਕਰਸ਼ਾਂ ਨੂੰ ਉਸ ਨੇ ਆਪਣੀਆਂ ਦੋ ਪੁਸਤਕਾਂ ਵਿੱਚ ਕੁਸ਼ਲਤਾ-ਸਹਿਤ ਪ੍ਰਸਤੁਤ ਕੀਤਾ ਹੈ । 'Ronsseau and Romanticism ਐਸੀ ਪੁਸਤਕ ਹੈ, ਜਿਸ ਵਿੱਚ ੧੮ਵੀਂ ਸ਼ਤਾਬਦੀ ਦੇ ਪ੍ਰਾਰੰਭ ਤੋਂ ਲੈ ਕੇ ਹੁਣ ਦੇ ਰੁਚਿ-ਰਸਗਿਅਤਾ ਅਤੇ ਦਿਸ਼ਟਿਗੋਣ ਦੇ ਅਪਕਰਸ਼ ਦੀ ਵਿਵਰਣ-ਵਿਆਖਿਆ ਹੈ । ਇਸ ਤੋਂ ਭੀ ਅਧਿਕ ਮਹਤ-ਧੂਰਣ ਪੁਸਤਕ ‘Democracy and Leadership` ਹੈ । ਸਦਾਚਾਰਵਾਦੀ ਅਤੇ ਐਂਗਲੋ-ਸੈਕਸਨ ਦੀ ਹੈਸੀਅਤ ਵਜੋਂ ਉਹ Sainte Beuve ਦੀ ਅਪੇਕਸ਼ਾ Mathew Arnold ਦੇ ਅਧਿਕ 93