ਪੰਨਾ:Alochana Magazine November 1962.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇੰਜ ਅਨੁਭਵ ਕਰਾ ਦੇਵੇ ਜਿਵੇਂ ਘੋੜਿਆਂ ਦੀ ਦਗੜ ਦਗੜ, ਗੋਲੀਆਂ ਦੀ ਤੜ ਤੜ, ਢਾਲਾਂ-ਤਲਵਾਰਾਂ ਦੀ ਛਣ ਛਣ, ਤੋਪਾਂ ਦੀ ਕਾੜ ਕਾੜ, ਨਗਾਰਿਆਂ ਦੀ ਧਦਕ ਧਦਕ, ਤੀਰਾਂ ਦੀ ਸ਼ਾਂ ਸ਼ਾਂ ਅਤੇ ਯੁੱਧ-ਭੂਮੀ ਦੀ ਸਮੁੱਚੀ ਹਾਹਾਕਾਰ ਨੂੰ ਉਹ ਆਪਣੇ ਕੰਨੀਂ ਸੁਣਾ ਰਹੇ ਹਨ, ਅਤੇ ਰਣ-ਖੇਤਰ ਦੀ ਭਯਾਨਕ ਝਾਕੀ, ਜਿਵੇਂ ਸੂਰਮਿਆਂ ਦਾ ਘਾਇਲ ਹੋ ਕੇ ਤੜਫਣਾ ਯਾ ਸ਼ਹੀਦ ਹੋ ਕੇ ਡਿਗਣਾ, ਲਹੂ ਦੇ ਫੁਹਾਰੇ ਚਲਣੇ ਜਾਂ ਨਦੀਆਂ ਵਗ ਤੁਰਨੀਆਂ, ਜੋਧਿਆਂ ਦਾ ਅਗਾਂਹ ਵਧ ਕੇ ਬੀਰਤਾ ਨਾਲ ਦੁਸ਼ਮਨ ਉਤੇ ਵਾਰ ਕਰਨਾ ਆਦਿ ਨੂੰ ਉਹ ਆਪਣੀਆਂ ਅੱਖਾਂ ਸਾਹਮਣੇ ਪ੍ਰਤੱਖ ਰੂਪ ਵਿੱਚ ਵੇਖ ਰਹੇ ਹਨ । ਚੰਡੀ ਦੀ ਵਾਰ ਦੇ ਕਰਤਾ ਵਿੱਚ ਤਾਂ ਇਹ ਗੁਣ ਬਹੁਤਾਤ ਵਿੱਚ ਮਿਲਦਾ ਹੈ, ਪਰ ‘ਚੱਠਿਆਂ ਦੀ ਵਾਰ' ਭੀ ਇਸ ਗੁਣ ਤੋਂ ਸੱਖਣੀ ਨਹੀਂ ਆਖੀ ਜਾ ਸਕਦੀ । ਕਿਤੇ ਕਿਤੇ ਤਾਂ ਕਵੀ ਪੀਰ ਮੁਹੰਮਦ ਨੇ ਰਣ-ਖੇਤਰ ਦੇ ਡਾਢੇ ਦਿਲ-ਕੰਬਾਊ ਨਜ਼ਾਰੇ ਪੇਸ਼ ਕੀਤੇ ਹਨ, ਜਿਵੇਂ :- ਪਾਈ ਤੋਪਾਂ ਤੁਪਕਾਂ ਜਾਂ ਧੂੰਆਂ ਧਾਰੀ । ਗੱਜਣ ਹੋਰ ਜੰਬੂਰਚੇ ਜਾਂ ਆਹੀ ਵਾਰੀ । ਤੇ ਕੜਕਣ ਡੇਰੇ ਰਹਿਕਲੇ, ਭਉ ਪਾਵਣ ਭਾਰੀ ! ਤੇ ਪਾਈ ਡੰਡ ਨਗਾਰਿਆਂ, ਕਰ ਮਾਰੋ ਮਾਰੀ । ਫ਼ਰਸ਼ ਉਠਾਇਆ ਘੋੜਿਆਂ, ਪੁੱਟ ਧਰਤੀ ਸਾਰੀ । ਰੰਗ ਵਟਾਇਆ ਦਿਹੁੰ ਨੇ, ਵਿਚ ਗਰਦ-ਗੁਬਾਰੀ । ਪਿਆ ਤੁਝਾਨ ਇਕ ਮੌਤ ਦਾ, ਘੱਤ ਕਹਿਰ ਕਹਾਰੀ । ਤੇ ਵਾਰ ਨਾ ਅਜ਼ਰਾਈਲ ਨੂੰ, ਲਾਹੌਲ ਪ੍ਰਕਾਰੀ । ਤੀਰ ਮਰੇਦੇ ਝਾਟ ਵੀ, ਜਿਉਂ ਮਾਰਨ ਇੱਲਾਂ । ਤੇ ਤੇਗਾਂ ਆਖਣ ਭੁੱਖ ਥੀ, ਹਾਇ ਗੋਸ਼ਤ ਦਿਲ । ਫੜ ਫੜ ਕਹਣ ਆਦਮੀ, ਜਿਉਂ ਕੁੱਠੇ ਪੱਲਾਂ । ਗਿਰਦੇ ਮਨਚਰ ਰੁੱਤ ਦੀਆਂ ਹੋ ਗਈਆਂ ਗੱਲਾਂ । ਤੇ ਚਮਕੇ ਜਿਉਂ ਦਰ ਬਿਜਲੀ, ਸੋ ਗੱਲ ਤਲਵਾਰਾਂ : ਵੱਸਣ ਤੁਪਕਾਂ ਗੋਲੀਆਂ, ਜਿਉਂ ਅੰਬਰ ਬਹਾਰਾਂ । ਇਕੱਲੇ ਇਕੱਲੇ ਯੋਧੇ ਦੀ ਆਮੋ ਸਾਹਮਣੀ ਟੱਕਰ ਵੇਖੋ :- ਖਾ ਗੁੱਸਾ ਸ਼ੇਰ ਉਹ ਪੈ ਗਿਆ, ਕੱਢ ਤੇਗ਼ ਆਨੋਂ। ਤੇ ਪੈ ਗਿਆ ਮਹਾਂ ਸਿੰਘ ਤੇ, ਜਿਉਂ ਤੀਰ ਕਮਾਨੋ। ਮਾਰੀ ਫੁੱਟ ਉਸ ਸਾਮਣੇ ਹੱਥ ਧੋ ਕੇ ਜਾਨੋਂ। ਛੱਡਿਆ ਆਸਣ ਸਿੰਘ ਨੇ, ਚੁੱਕ ਗਿਆ ਧਿਆ। 89