ਪੰਨਾ:Alochana Magazine November 1964.pdf/15

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਉਪਨਿਸ਼ਦਾਂ ਦੇ ਵਿਚਾਰਾਂ ਵਿਚ ਪਰਮਾਤਮਾ ਨਿਰਾਕਾਰ ਹੈ, ਗੀਤਾ ਵਿਚ ਉਹ ਸਰੀਰਕ ਰੂਪ ਵਾਲਾ ਹੈ । ਉਹ ਆਪਸ਼ਨ ਹੈ ਜਿਹੜਾ ਧਰਤੀ ਅਤੇ ਆਕਾਸ਼ੀ ਦੁਨੀਆਵਾਂ ਦੋਨਾਂ ਦਾ ਜਾਇਆ ਹੈ । ਸਾਮਾਜਿਕ ਪੱਧਰ ਤੇ ਗੀਤਾ ਵਿਚ ਕਾਰਜ ਨੂੰ ਵਡਿਆਇਆ ਗਇਆ ਹੈ ਜਿਹੜਾ ਕਿ ਹਿੰਦੂ ਜੀਵ-ਦੇਵ-ਅਸਥਾਨ ਨੂੰ ਪੱਕਿਆਂ ਪੈਰਾਂ ਤੇ ਖੜਾ ਕਰਨ ਦੇ ਤੁਲ ਹੀ ਹੈ । ਚੈਨ-ਧਰਮ ਤੇ ਬੁਧ-ਧਰਮ ਵਿਚ ਮਨੁੱਖੀ ਰਹਿਣ ਸਹਿਣ ਦੀ ਪਵਿਤਰਤਾ ਉਤੇ ਜ਼ੋਰ ਦਿਤਾ ਗਇਆ ਹੈ । ਜੈਨ-ਧਰਮ ਪਰਮਾਤਮਾ ਵਿਰੋਧੀ ਹੈ ਪਰੰਤ ਬੁੱਧ-ਧਰਮ ਉਸ ਬਾਰੇ ਬਿਲਕੁਲ ਚੁਪ ਹੈ । ਮਨੁੱਖੀ ਯਤਨਾਂ ਨੂੰ ਹੀ ਦੋਨਾਂ ਨੇ ਮੁਕਤੀ ਦੇ ਸਾਧਨ ਮੰਨਿਆ ਹੈ ਅਤੇ ਸਚਾਈ, ਨਿਰਲੇਪਤਾ, ਸੇਵਾ ਅਤੇ ਪਿਆਰ ਦੀ ਰੱਜ ਕੇ ਵਡਆ: ਕੰਤੀ ਹੈ । ਜੈਨਧਰਮ ਜਜ਼ਬਾਤੀਪਣ ਦੇ ਅਸਰ ਹੇਠ ਤਿਆਗਵ ਦੀ ਬਣ ਜਾਂਦਾ ਹੈ ਪਰੰਤ ਬੁੱਧ-ਧਰਮ ਕੇਵਲ ਹਉਮੇਂ ਦੇ ਤਿਆਗ ਦੀ ਹੀ ਸਲਾਹ ਦਿੰਦਾ ਹੈ । ਆਰੰਭ ਵਿਚ ਬੋਧੀ ਮਨੁੱਖੀ ਏਕਤਾ ਵਿਚ ਯਕੀਨ ਰਖਦੇ ਸਨ । ਉਹਨਾਂ ਦੇ ਵਿਚਾਰਾਂ ਵਿਚੋਂ ਦਸਤੋਵਸਕੀ (Dostoevosky) ਦੇ ਪਾਤਰ ਆਈਵਨ ( Ivan) ਦਾ ਝਾਉਲਾ ਪੈਂਦਾ ਹੈ ਜਿਹੜਾ ਉੱਨੀ ਦੇਰ ਮੁਕਤੀ ਸਵੀਕਾਰ ਕਰਨ ਲਈ ਤਿਆਰ ਨਹੀਂ ਜਿੱਨੀ ਦੇਰ ਇਸ ਧਰਤੀ ਉੱਪਰ ਇਕ ਵੀ ਬੰਦਾ ਦੁੱਖਾਂ ਅਤੇ ਕਸ਼ਟਾਂ ਦਾ ਸ਼ਿਕਾਰ ਹੈ । ਪਿਛੋਂ ਜਾਕੇ ਇਹੀ ਵਿਚਾਰੇ ਐਲਬੇਅਰ ਕਾਮ ਦੀ ਅਧਿਆਤਮਕ ਬਗਾਵਤ ਦਾ ਬੁਨਿਆਦੀ ਅਸੂਲ Fਣ ਜਾਂਦੇ ਹਨ ! ਪਰ ਹੌਲੀ ਹੌਲੀ ਬੁੱਧ-ਧਰਮ ਅਧਿਆਤਮਕ ਵਿਨਾਸ਼ਵਾਦ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਗਇਆ । ਫੇਰ ਤਾਂ ਇਸਨੂੰ ਆਪਣੀਆਂ ਅੱਖਾਂ ਅੱਗੇ ਦੁੱਖਾਂ ਅਤੇ ਮਾਯੂਸੀਆਂ ਦਾ ਇਕ * ਲਹਿਰਾਉਂਦਾ ਮਾਰੂਥਲ ਹੀ ਨਜ਼ਰ ਆਉਣ ਲਗ ਪਇਆ, ਜਿਸ ਵਿਚੋਂ ਅਧਿਆਤਮਕ ਕਾਤੀ ਰਾਹੀਂ ਨਹੀਂ ਸਗੋਂ ਅਧਿਆਤਮਕ ਵਿਨਾਸ਼ਵਾਦ ਰਾਹੀਂ ਹੀ ਬਾਹਰ ਨਿਕਲਿਆ ਜਾ ਸਕਦਾ ਹੈ । ਇਸ ਤਰਾਂ ਆਧੁਨਿਕ ਅਤਿਵਾਦ ਨੂੰ ਬੁੱਧ-ਧਰਮ ਵਿਚ ਇਕ ਦੁਰ-ਲੱਭ ਸਾਥੀ ਮਿਲ ਜਾਂਦਾ ਹੈ । ਮਗਰੋਂ ਇਹ ਸਾਰੇ ਦਾਰਸ਼ਨਕ ਵਿਚ ਰ ਇਕ ਦੂਸਰੇ ਨੂੰ ਪ੍ਰਭਾਵਿਤ ਕਰਦੇ ਰਹੇ । ਮਰਕਾਰ ਜਾਤ-ਪਾਤ ਨਾਲ ਦੱਬੇ ਹੋਏ ਭਾਰਤੀ ਸਮਾਜ ਉੱਪਰ ਅਰਬ ਦੇ ਚਰਵਾਹੀ ਸਮਾਜ ਨੇ ਹਮਲਾ ਕਰ ਦਿਤਾ। ਇਹ ਸਮਾਜ ਸਮਾਨਤਾ ਅਤੇ ਭਰੱਪਣ ਦੇ ਇਕ ਭੋਲੇ ਭਾਲੇ ਵਿਚਾਰ ਉਤੇ ਆਧਾਰਿਤ ਸੀ । ਇਸ ਤਰਾਂ ਇਸਲਾਮ ਦਾ ਭਾਰਤ ਵਿਚ ਪ੍ਰਵੇਸ਼ ਹੋਇਆ । ਇਹ ਮੱਤ ਦਵੈਤਵਾਦੀ ਹੈ ਅਤੇ ਪਰਮਾਤਮਾ ਦੇ ਪਿਤਾ ਹੋਣ ਅਤੇ ਮਨੁੱਖੀ ਸਮਾਨਤਾ ਉਤੇ ਹੋਰ ਦਿੰਦਾ ਹੈ । ਅਵਿਸ਼ਵਾਸ਼ੀਆਂ ਨੂੰ ਇਹ ਬਹੁਤ ਤੰਗ ਕਰਦਾ ਹੈ ਅਤੇ ਉਹਨਾਂ ਨੂੰ wਣੇ ਅਨੁਆਈਆਂ ਨਾਲੋਂ ਨਵੇਂ ਸਮਝਦਾ ਹੈ । ਇ-ਤਰੀ ਵਲ ਵੀ ਇਸਦੀ ਰੁਚੀ ਕਰ । ਤਾਂ ਭੀ ਇਹ ਕਾਫੀ ਕ੍ਰਾਂਤੀਕਾਰੀ ਹੈ । ਇਸ ਦੇ ਹਿੰਦੂ ਮੱਤ ਦੇ ਮੇਲ ਮਿਲਾਪ ਵਿਚੋਂ ਹੀ ਮੱਧਕਾਲ ਦੀ ਜਾਤੀ ਦੇ ਨੇਤਾ ਰਵੀਦਾਸ, ਕਬੀਰ ਅਤੇ ਨਾਨਕ ਪੈਦਾ ਹੋਏ । ੧੪