ਪੰਨਾ:Alochana Magazine October, November, December 1966.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

/ 1141/Tria 19

": ", ਪਾਲੀ ਇਸੇ ਸ਼ਾਮ ਟੈਗੋਰ ਥੇਟਰ ਵਿਚ ਦੂਜਾ ਪੰਜਾਬੀ ਨਾਟਕ 'ਪਾਲੀ' ਖੇਡਿਆ ਗਿਆ । ਨਾਟਕਕਾਰ ਐਚ. ਐਸ. ‘ਦਿਲਗੀਰ' ਨੇ ਅਕਾ ਜਾ ਕੇ . ਥੇਟਰ ਸੰਬੰਧੀ ਉਚੇਰੀ ਵਿਦਿਆ ਪ੍ਰਾਪਤ ਕੀਤੀ ਹੈ । ਸਾਨੂੰ ਉਸ ਤੋਂ ਆਸ ਸੀ ਕਿ ਪੰਜਾਬੀ ਰੰਗ-ਮੰਚ ਵਾਸਤੇ ਕੋਈ ਨਵੀਂ ਨਰੋਈ ਗੱਲ ਸੋਚੇਗਾ, ਪੇਸ਼ਕਾਰੀ ਦੇ ਪੱਖੋਂ ਕੋਈ ਕ੍ਰਾਂਤੀਕਾਰੀ ਤਜਰਬਾ ਕਰੇਗਾ, ਪਰੰਤੂ ਇਹ ਆਸ “ਪਾਲੀ' ਦੀ ਪੇਸ਼ਕਾਰੀ ਵਿੱਚੋਂ ਪੂਰੀ ਨਹੀਂ ਹੋ ਸਕੀ । ਇਥੇ ਕੇ ਸੱਸ, ਨੂੰਹ ਦੇ ਦਾਜ ਤੇ ਸੰਤੁਸ਼ਟ ਨਹੀਂ, ਲੜਾਈ ਝਗੜੇ ਐਚ. ਐਸ. ਦਿਲਗੀਰ ਉਪਰੰਤ ਨੰਹ ਆਪਣੇ ਜ਼ੇਵਰ ਵੇਚਣ ਦੀ ਪੇਸ਼ਕਸ਼ ਕਰ ਦੇਂਦੀ ਹੈ । ਇਸ ਨਾਟਕ ਵਿਚ ਪਾਲੀ ਦਾ ਪਾਰਟ ਪਰਮਿੰਦਰ ਨੇ ਅਤੇ ਉਹਦੀ ਸੱਸ ਦਾ ਵਿਦੁਲਾ ਨੇ ਕੀਤਾ ! ਪੇਸ਼ਕਾਰੀ ਹਰੀਸ਼ ਸੂਦ ਨੇ ਕੀਤੀ । ਆਸ ਹੈ ਦਿਲਗੀਰ ਦੀ ਅਗਲੀ ਦੇਣ ਵਿਚ ਉਸ ਦੀ ਉਚੇਰੀ ਮੰਚ-ਸਿੱਖਿਆ ਦਾ ਵਧੇਰੇ ਪ੍ਰਦਰਸ਼ਨ ਮਿਲੇਗਾ । ਯਾਦਵਿੰਦਰ ਪਬਲਿਕ ਸਕੂਲ, ਪਟਿਆਲਾ ਦਾ ਰੰਗ-ਮੰਚ ਪੰਜਾਬੀ ਰੰਗ-ਮੰਚ ਦੇ ਵਿਕਾਸ ਲਈ ਯਾਦਵਿੰਦਰ ਪਬਲਿਕ ਸਕੂਲ, ਪਟਿਆਲਾ ਦਾ ਯੋਗਦਾਨ ਸ਼ਲਾਘਾਯੋਗ ਹੈ। ਪ੍ਰੋਫ਼ੈਸਰ ਜੈਦੇਵ ਸਿੰਘ ਦੇ ਉੱਦਮ ਨਾਲ 1963 ਵਿਚ ਇੱਥੇ ਅੰਤਰ-ਘਰ ਨਾਟਕ ਮੁਕਾਬਲੇ ਚਾਲੂ ਕੀਤੇ ਗਏ ਸਨ । ਸਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਤਿੰਨ ਘਰਾਂ ਵਿਚ ਵੰਡਿਆ ਹੋਇਆ ਹੈ । ਇਹ ਘਰ ਹਨ : ਮਹਿੰਦਰ ਹਾਊਸ, ਧਨੀ ਰਾਮ ਹਾਊਸ ਅਤੇ ਹੈਡਮਾਸਟਰ ਹਾਊਸ । ਅੰਤਰ-ਘਰ ਨਾਟਕਮੁਕਾਬਲੇ ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਭਾਸ਼ਾਵਾਂ ਵਿਚ ਹਰ ਸਾਲ ਹੁੰਦੇ ਹਨ । ਤਿੰਨਾਂ ਭਾਸ਼ਾਵਾਂ ਵਿਚ ਮੁਕਾਬਲਿਆਂ ਦੇ ਸਮੁੱਚੇ ਨਤੀਜੇ ਉਪਰੰਤ, ਸਰਬੋਤਮ ਅਦਾਕਾਰਾਂ ਨੂੰ ਇਨਾਮ ਦਿੱਤੇ ਜਾਂਦੇ ਹਨ । ਇਨ੍ਹਾਂ ਨਾਟਕ-ਮੁਕਾਬਲਿਆਂ ਦੀ ਪੱਧਰ ਚਕ੍ਰਿਤ ਕਰ ਦੇਣ ਵਾਲੀ ਹੱਦ ਤਕ ਪੇਸ਼ਾਵਰਾਨਾ ਲਗਦੀ ਹੈ । ਪਾਤਰ ਦੀ ਸਜਾਵਟ, ਸ਼ਿੰਗਾਰ ਅਤੇ ਪਹਿਰਾਵੇ ਦਾ ਪੂਰੀ ਬਾਰੀਕੀ ਨਾਲ ਖ਼ਿਆਲ ਰੱਖਿਆ ਜਾਂਦਾ ਹੈ, ਇਤਿਹਾਸਿਕ ਪਾਤਰਾਂ ਦੀਆਂ ਪੋਸ਼ਾਕਾਂ ਪੁਰਾਤਨ ਤਸਵੀਰਾਂ ਵੇਖ ਕੇ ਉਸੇ ਤਰ੍ਹਾਂ ਦੀਆਂ ਬਣਵਾਈਆਂ ਜਾਂਦੀਆਂ ਹਨ । ਅੰਗੇਜ਼ੀ ਨਾਟਕਾਂ ਵਿਚ ਮੈਕਬੈਥ, ਹੈਮਲੈਟ, ਜੂਲੀਅਸ ਸੀਜ਼ਰ, ਆਦਿ ਦੀਆਂ ਪੋਸ਼ਾਕਾਂ ਦੇ ਨਾਲ, ਅੰਗ੍ਰੇਜ਼ੀ ਰੰਗ-ਮੰਚ ਦੇ ਮੁਕਾਬਲੇ ਦੀ 138