ਪੰਨਾ:Alochana Magazine October, November, December 1966.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਨੂੰ ਨਿਰਦੋਸ਼ ਦਰਸਾਉਣ ਦਾ ਕਾਫ਼ੀ ਉਪਰਾਲਾ ਕੀਤਾ ਹੈ। ਚੰਦਰਮਾ ਦੇ ਸੌਣ-ਕਮਰੇ ਵਿਚ ਉਹ ਆਪਣੀ ਜਿਸ ਲਿੰਗ-ਲੋਚਾ ਦਾ ਪ੍ਰਗਟਾ ਕਰਦਾ ਹੈ, ਦਰਸ਼ਕ ਉਸ ਦੇ ਆਧਾਰ ਉੱਤੇ ਉਸ ਨੂੰ ਗਿਰਿਆ ਹੋਇਆ ਮਨੁੱਖ ਮੰਨਦੇ ਹਨ ਪਰ ਨਾਟਕਕਾਰ ਅੱਗੇ ਜਾ ਕੇ ਉਸ ਦੀ ਇਸ ਲੋਚਾ ਉੱਤੇ ਕਲਾ ਦੀ ਸੁਨਹਿਰੀ ਧੂੜ ਧੂੜ ਕੇ ਉਸ ਨੂੰ ਸੁਰਖ਼ਰੂ ਕਰਦਾ ਜਾਪਦਾ ਹੈ। ਕਲਾ, ਲੋਚਾ ਨੂੰ ਕਿਵੇਂ ਨਿਰਦੋਸ਼ ਬਣਾ ਸਕਦੀ ਹੈ, ਇਹ ਨੁਕਤਾ ਨਾਟਕ ਵਿਚ ਨਿੱਖਰਿਆ ਨਹੀਂ । ਸੇਖੋਂ ਸਾਹਿਬ ਦਾ ਲੋਚਾ ਨੂੰ ਨਿਰਦੋਸ਼ ਬਣਾਉਣ ਦਾ ਅਮਲ ਫ਼ਰਾਇਡ ਦੇ ਉੱਦਾਤੀਕਰਣ ਨਾਲੋਂ ਬਹੁਤ ਭਿੰਨ ਅਮਲ ਹੈ । ਉੱਦਾਤੀਕਰਣ ਵਿਚ ਇਕ ਦਿਸ਼ਾ ਵਿਚ ਨਿਕਾਸ ਮੰਗਣ ਵਾਲੀ ਲੋਚਾ-ਸ਼ਕਤੀ ਨੂੰ ਕਿਸੇ ਦੂਸਰੀ ਦਿਸ਼ਾ ਵਿਚ ਲਾ ਕੇ ਦੋਸ਼-ਰਹਿਤ ਕੀਤਾ ਜਾਂਦਾ ਹੈ, ਜਿਵੇਂ ਲਿੰਗ-ਭਾਵਾਂ ਨਾਲ ਬੇਚੈਨ ਰਹਿਣ ਵਾਲਾ ਕੋਈ ਨੌਜਵਾਨ ਖੇਡਾਂ ਵਿਚ ਆਪਣੀ ਸ਼ਕਤੀ ਦਾ ਵਿਕਾਸ ਕਰਕੇ ਹੌਲਾ ਹੋ ਜਾਵੇ । ਇਸ ਹਾਲਤ ਵਿਚ ਲਿੰਗ-ਸ਼ਕਤੀ ਦਾ ਪਰਿਵਰਤਨ ਖੇਡ-ਸ਼ਕਤੀ ਵਿਚ ਹੋ ਜਾਂਦਾ ਹੈ | ਕਲਾਕਾਰ ਇੰਦਰ ਕਲਾ ਵਿਚ ਰੁੱਝ ਕੇ ਆਪਣੀ ਲਿੰਗ-ਲੋਚਾ ਤੋਂ ਮੁਕਤ ਨਹੀਂ ਹੁੰਦਾ ਨਾ ਇਸ ਦਾ ਪਰਿਵਰਤਨ ਕਲਾ-ਸ਼ਕਤੀ ਵਿਚ ਕਰਦਾ ਹੈ । ਕਲਾ ਨੂੰ, ਲੋਚਾ ਤੋਂ ਬਚਣ ਦਾ ਸਾਧਨ ਬਣਾਉਣ ਦੀ ਬਜਾਏ ਉਹ ਲੋਚਾ-ਪੂਰਤੀ ਦਾ ਪੜਦਾ ਬਣਾ ਲੈਂਦਾ ਹੈ ਜਾਂ ਦੂਜੇ ਲਫ਼ਜ਼ਾਂ ਵਿਚ ਉਹ ਕਲਾ ਰਾਹੀਂ ਲੋਚਾ ਨੂੰ ਨਿਰਦੋਸ਼ ਨਹੀਂ ਕਰਦਾ, ਲੋਚਾ ਰਾਹੀਂ ਆਪਣੀ ਕਲਾ ਨੂੰ ਦੋਸ਼ੀ ਤੇ ਬਦਨਾਮ ਕਰਦਾ ਹੈ। ਸਖੋਂ ਸਾਹਿਬ ਨੇ ਸੁੰਦਰ ਅਹੱਲਿਆ ਨੂੰ ਇੰਦਰ ਦੀ ਕਲਾ-ਪ੍ਰਤਿਭਾ ਦੀ ਮੰਗ ਕਿਹਾ ਹੈ । ਆਮ ਸਮਝ ਵਿਚ ਆ ਸੱਕਣ ਵਾਲੇ ਇਸ ਦੇ ਅਰਥ ਇਹ ਹੀ ਹੋ ਸਕਦੇ ਹਨ ਕਿ ਅਹੱਲਿਆ ਦਾ ਅਦੁੱਤੀ ਹੁਸਨ ਸੂਖਮ-ਭਾਵੀ ਕਲਾਕਾਰ ਦੇ ਹਜਾਤਮਕ ਭਾਵਾਂ ਨੂੰ ਜਗਾ ਦੇਂਦਾ ਹੈ ਤੇ ਉਹ ਆਪਣੇ ਉਨ੍ਹਾਂ ਭਾਵਾਂ ਦੇ ਅਨੁਭਵ ਨੂੰ ਪ੍ਰਗਟ ਕਰਨ ਲਈ ਉਸ ਦਾ ਚਿਤਰ ਬਣਾਉਣਾ ਚਾਹੁੰਦਾ ਹੈ । ਸੁੰਦਰ ਇਸਤ੍ਰੀਆਂ ਨੂੰ ਦੇਖ ਕੇ ਉਨ੍ਹਾਂ ਨੂੰ ਆਪਣੀ ਕਲਾ ਦਾ ਵਿਸ਼ਾ ਬਣਾਉਣਾ ਕਲਾਕਾਰਾਂ ਵਿਚ ਕੋਈ ਨਵੀਂ ਰੁਚੀ ਨਹੀ, ਪਰ ਇਹ ਰੁਚੀ ਨਿਰੋਲ ਕਲਾਤਮਕ ਹੈ, ਇਸਤ੍ਰੀ ਦੀ ਸੁੰਦਰਤਾ ਵਿਚ ਇਸਤ੍ਰੀ ਨੂੰ ਨਹੀਂ, ਨਿਰੋਲ ਸੁੰਦਰਤਾ ਨੂੰ ਵੇਖ ਕੇ ਉਸ ਨੂੰ ਕੋਮਲ ਭਾਵਾਂ ਨਾਲ, ਬਰ ਲਿੰਗ-ਭਾਵ ਜਾਗਣ ਦੇਣ ਦੇ, ਮਾਣਨ ਦੀ ਰੁਚੀ ਹੈ । ਪਰ ਇੰਦਰ ਉੱਤੇ ਸੁਹਜਾਤਮਕ ਕਲਾਕਾਰਾਂ ਦੇ ਇਹ ਨਿਰੋਲ ਸੁਹਜਵਾਦੀ ਅਰਥ ਲਾਗੂ ਨਹੀਂ ਹੁੰਦੇ । ਉਹ ਜਦ ਅਹੱਲਿਆ ਦਾ ਚਿਤਰ ਚਿਤਰਣ ਦਾ ਪ੍ਰਗਾਮ ਬਣਾਉਂਦਾ ਹੈ ਤਾਂ ਉਸ ਤੋਂ ਪਹਿਲੋਂ ਉਸ ਦੀ ਲਿੰਗ-ਲੋਚਾ ਜਾਗ ਚੁੱਕੀ ਹੁੰਦੀ ਹੈ ਜਿਸ ਨੂੰ ਉਹ ਬਿਨਾ ਕਲਾ ਦੇ ਵਸੀਲੇ ਦੇ ਮਾਣ ਸਕੇ ਤਾਂ ਧੰਨ ਭਾਗ, ਪਰ ਵਿਆਹੁਤਾ ਇਸਤ੍ਰੀ ਨਾਲ ਅਜਿਹਾ 23