ਪੰਨਾ:Alochana Magazine October, November, December 1966.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੋਈ ਰਾਹ ਖੁੱਲਾ ਨਾ ਹੋਣ ਕਰ ਕੇ ਉਹ ਕਲਾ ਦੇ ਬਹਾਨੇ ਇਸ ਦੀ ਪੂਰਤੀ ਦੀ ਵਿਉਂਤ ਬੰਦਾ ਹੈ । ਕਲਾ ਉਸ ਦੀ ਲੋਚਾ ਨੂੰ ਨਿਰਦੋਸ਼ ਕਿਵੇਂ ਕਰਦੀ ਹੈ, ਇਸ ਦੀ ਸਮਝ ਨਹੀਂ ਆਉਂਦੀ ? ਅਹੱਲਿਆ ਦੀ ਲੋੜ ਸਿਰਫ਼ ਉਸ ਦੀ ਕਲਾਤਮਕ ਪ੍ਰਤਿਭਾ ਨੂੰ ਹੈ, ਉਸ ਦੀ ਲਿੰਗ-ਲੋਚਾ ਨੂੰ ਨਹੀਂ, ਇਹ ਗੱਲ ਉੱਕਾ ਸਪਸ਼ਟ ਨਹੀਂ ਹੋਈ, ਭਾਵੇਂ ਇਸ ਨੁਕਤੇ ਉੱਤੇ ਨਾਟਕਕਾਰ ਕਾਫ਼ੀ ਜ਼ੋਰ ਲਾਉਂਦਾ ਹੈ । | ਕਲਾਕਾਰ ਤੇ ਵਾਸ਼ਨਾਲੀਨ ਪੁਰਸ਼ ਦੋਵੇਂ ਸੁੰਦਰ ਇਸਤ੍ਰੀ ਦੀ ਖਿੱਚ ਖਾਂਦੇ ਹਨ, ਪਹਿਲਾ ਸੁਹਜ-ਰਸ ਦੀ ਖ਼ਾਤਿਰ, ਦੂਜਾ ਲਿੰਗ-ਰਸ ਦੀ ਖ਼ਾਤਿਰ । ਕਈ ਸੁੰਦਰ ਇਸਤ੍ਰੀਆਂ ਵਿਚ ਇਹ ਚਾਹ ਹੁੰਦੀ ਹੈ ਕਿ ਉਨ੍ਹਾਂ ਦੇ ਹੁਸਨ ਤੋਂ ਕੋਈ ਸੁਹਜ-ਰਸ ਮਾਣੇ । ਆਮ ਮਰਦ ਉਹਨਾਂ ਦੀ ਸੁੰਦਰਤਾ ਨੂੰ ਦੇਖ ਕੇ ਆਪਣੇ ਅੰਦਰ ਜਾਗ ਰਹੀ ਵਾਸ਼ਨਾ ਨੂੰ ਵਰਜ ਨਹੀਂ ਸਕਦੇ ਪਰ ਕਲਾਤਮਕ ਪੁਰਸ਼ ਲਿੰਗ-ਭਾਵਾਂ ਨੂੰ ਵਰਜ ਕੇ ਕੇਵਲ ਸੁਹਜ ਬਿਰਤੀ ਨੂੰ ਹਰਕਤ ਵਿਚ ਆਉਣ ਦੇਂਦੇ ਹਨ । ਸੁੰਦਰ ਇਸਤ੍ਰੀਆਂ, ਕਲਾਕਾਰਾਂ, ਸੰਗੀਤਕਾਰਾਂ ਤੇ ਕਵੀਆਂ ਦੀ ਸੰਗਤ ਇਸੇ ਲਈ ਢੂੰਡਦੀਆਂ ਹਨ ਤਾਂ ਕਿ ਉਹ ਵਾਸ਼ਨਾਲੀਨ ਮਰਦਾਂ ਤੋਂ ਬਚ ਕੇ ਸੁਹਜਾਤਮਕ ਮਰਦਾਂ ਨਾਲ ਵਾਸਤਾ ਰੱਖਣ । ਅਹੱਲਿਆ ਵੀ ਸ਼ਾਇਦ ਇਸੇ ਰੁਚੀ ਦੇ ਅਧੀਨ ਇੰਦਰ ਦੀ ਚਿਤਰਸ਼ਾਲਾ ਵਿਚ ਜਾਂਦੀ ਹੈ ਪਰ ਉਹ ਕਲਾਤਮਕ ਪੁਰਸ਼ ਦੀ ਤਰ੍ਹਾਂ ਨਹੀਂ, ਵਿਸ਼ੇਲੀਨ ਪੁਰਸ਼ ਦੀ ਤਰ੍ਹਾਂ ਸਲੂਕ ਕਰਦਾ ਹੈ । ਪਤਾ ਨਹੀਂ ਸੇਖੋਂ ਸਾਹਿਬ ਕਿਵੇਂ ਉਸ ਦੀ ਕਲਾ ਨੂੰ ਲੋਚਾਨਿਰਦੇਸ਼ਕਾਰੀ ਦਾ ਸਾਧਨ ਮੰਨ ਲੈਂਦੇ ਹਨ । ਕਲਾ ਬਾਬਤ ਇੰਦਰ ਦੇ ਅਜੀਬ ਸਿੱਧਾਂਤ ਕਿਸੇ ਉੱਤੇ ਕਾਟ ਨਹੀਂ ਕਰਦੇ ਬਲਕਿ ਪਹਿਲੋਂ ਦਰਸ਼ਕਾਂ ਵਿਚ ਮੁਸਕਰਾਹਟ, ਫੇਰ ਵਿਅੰਗ ਤੇ ਅਖੀਰ ਉੱਤੇ ਣਾ ਪੈਦਾ ਕਰਦੇ ਹਨ । ਸੇਖੋਂ ਸਾਹਿਬ ਜੀ ਇਹ ਪੁਜ਼ੀਸ਼ਨ ਲੈਣ ਕਿ ਉਹਨਾਂ ਦਾ ਨਾਟਕ ਭੀ ਅਸਲ ਵਿਚ ਇੰਦਰ ਉੱਤੇ ਇਕ ਵਿਅੰਗ ਹੈ ਤਾਂ ਅੱਵਲ ਤਾਂ ਇਹ ਗੱਲ ਜਚਦੀ ਨਹੀਂ ਕਿਉਂਕਿ ਨਾਟਕ ਅੰਦਰ ਇਸ ਵਿਅੰਗ ਨੂੰ ਦਰਸ਼ਕਾਂ ਵਿਚ ਜਗਾਉਣ ਦਾ ਪ੍ਰਤੱਖ ਜਾਂ ਅਪ੍ਰਤੱਖ ਯਤਨ ਕੀਤਾ ਮਹਸੂਸ ਨਹੀਂ ਹੁੰਦਾ, ਦੂਜੇ ਇੰਦਰ ਉੱਤੇ ਦਰਸ਼ਕ ਵਿਅੰਗ ਕਰ ਕੇ ਸੰਤੁਸ਼ਟ ਨਹੀਂ ਹੋ ਸਕਦੇ, ਉਸ ਨੂੰ ਘਣਾ ਕਰਨਾ ਚਾਹੁੰਦੇ ਹਨ ਜੋ ਸੇਖੋਂ ਸਾਹਿਬ ਉੱਕਾ ਮਹਸੂਸ ਕਰਦੇ ਨਹੀਂ ਜਾਪਦੇ । ਜੇ ਉਹ ਇੰਦਰ ਨੂੰ ਦੋਸ਼ੀ ਮੰਨਦੇ ਹਨ ਤਾਂ ਚੰਦਰਮਾਂ ਨੂੰ ਵੀ ਉਹਨਾਂ ਦਾ ਗੈਰ ਜ਼ਿੰਮੇਵਾਰ ਮੰਨਣਾ ਆਵੱਸ਼ਕ ਹੈ । ਤੀਜੇ ਗੌਤਮ ਨੂੰ ਤਾਂ ਉਹ ਨੀਵਾਂ ਬਣਾ ਹੀ ਚੁੱਕੇ ਹਨ । ਅਹੱਲਿਆ ਨੂੰ ਸ਼ਾਇਦ ਉਹ ਸਾਰੇ ਪਾਤਰਾਂ ਨਾਲੋਂ ਮਨੁੱਖਤਾ ਦਾ ਵਧੀਆ ਨਮੂਨਾ ਦੱਸਣਾ ਚਾਹੁੰਦੇ ਹਨ ਪਰ ਅਹੱਲਿਆ ਇੰਦਰ ਦੀ ਨੀਚਤਾ ਨੂੰ ਉਘਾੜਨ ਵਿਚ ਕੋਈ ਸਹਾਇਤਾ ਨਹੀਂ ਕਰਦੀ ਬਲਕਿ ਰੁਕਾਵਟ ਬਣਦੀ ਹੈ । ਉਹ ਉਸ ਉੱਤੇ ਨ ਮੁਸਕਰਾਉਂਦੀ ਹੈ, ਨਾ ਵਿਅੰਗ ਕਰਦੀ ਹੈ ਨਾ ਘਣਾ ਪ੍ਰਗਟਾਉਂਦੀ 24