ਪੰਨਾ:Alochana Magazine October, November, December 1967.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੁਰਬਖਸ਼ ਸਿੰਘ ਭਾਸ਼ਾ ਤੇ ਸੰਸਕ੍ਰਿਤੀ ਭਾਸ਼ਾ ਕੀ ਹੈ ? | ਪੱਛਮੀ ਭਾਸ਼ਾ-ਵਿਗਿਆਨੀਆਂ ਅਨੁਸਾਰ ਭਾਸ਼ਾ ਧੁਨੀ-ਚਿੰਨ੍ਹਾਂ ਦੀ ਇਕ ਪ੍ਰਕਿਰਿਆ ਹੈ ਜਿਸ ਰਾਹੀਂ ਕਿਸੇ ਸਮਾਜ ਦੇ ਵਿਅਕਤੀ ਇਕ ਦੂਜੇ ਨਾਲ ਵਿਚਾਰਾਂ ਦਾ ਵਟਾਂਦਰਾ ਕਰਦੇ ਹਨ । ਇਸ ਪਰਿ-ਭਾਸ਼ਾ ਦੇ ਵਿਸ਼ਲੇਸ਼ਣ ਤੋਂ ਭਾਸ਼ਾ ਦੀਆਂ 30 ਮੁੱਖ ਖਾਸੀਅਤਾਂ ਦਾ ਪਤਾ ਲਗਦਾ ਹੈ । (ਓ) ਭਾਸ਼ਾ ਇਕ ਪ੍ਰਕਿਰਿਆ ਹੈ । | ਮਨੁੱਖ ਆਪਣੇ ਬੱਲ-ਅੰਗਾਂ ਰਾਹੀਂ ਬੇਸ਼ੁਮਾਰ ਆਵਾਜ਼ਾਂ ਜਾਂ ਧੁਨੀਆਂ ਦਾ ਉਚਾਰਣ ਕਰ ਸਕਦਾ ਹੈ ਪਰ ਜੋ ਭਾਸ਼ਾ ਜਾਂ ਭਾਸ਼ਾਵਾਂ ਉਹ ਜਾਣਦਾ ਹੈ ਉਸ ਵਿਚ ਉਹ ਬੂ ਸਾਰੀਆਂ ਧੁਨੀਆਂ ਦਾ ਉਚਾਰਣ ਨਹੀਂ ਕਰਦਾ । ਹਰ ਭਾਸ਼ਾ ਵਿਚ ਸਾਰਾ” ਉੱਚਾਰਣ-ਜੋਗ ਧੁਨੀਆਂ ਵਿਚੋਂ ਕੁੱਝ ਕੁ ਦੀ ਹੀ ਵਰਤੋਂ ਕੀਤੀ ਜਾਂਦੀ ਹੈ । ਭਾਸ਼ਾ ਵਿਚ ਵਰਤੀਆਂ ਜਾਣ ਵਾਲੀਆਂ ਅਜੇਹੀਆਂ ਧੁਨੀਆਂ ਵਿਚੋਂ ਕਈ ਧੁਨੀਆਂ ਵਿੱਚ ਵੱਖ ਭਾਸ਼ਾ ਦੀਆਂ ਵਿਸ਼ੇਸ਼ ਧੁਨੀਆਂ ਹੁੰਦੀਆਂ ਹਨ | ਘ, ਝ, ਢ, ਧ, ਭ। ਅਪ੫° ਨੀਵੀਂ ਫੌਨ ਪ੍ਰਭਾਵਿਤ, ਅਘੋਸ਼, ਸਪਰਸ਼' ਧੁਨੀਆਂ ਪੰਜਾਬੀ ਦੀਆਂ ਵਿਸ਼ੇਸ਼ ਪ੍ਰਨ ਹਨ ਤਾਂ 1 ਗੁ, ਦੁ, , . ਬੁ । ਮਹਾਂਪ੍ਰਾਣ, ਸਘੋਸ਼ , ਪਰਸ਼' ਧੁਨੀਆਂ ਪੰਜਾਬੀ ਵਿਚ ਨਹੀਂ ਹਨ ਪਰ ਉਰਦੂ ਤੇ ਹਿੰਦੀ ਵਿਚ ਉਚਾਰੀਆਂ ਜਾਂਦੀਆਂ ਹਨ । ਪੰਜਾ ਵਿਚ ਉੱਚੀ ਤੇ ਨੀਵੀਂ ਟੋਨ ਅਰਥ-ਭੇਦਕ ਹੈ ਪਰ ਭਾਰਤ ਦੀ ਕਿਸੇ ਵੀ ਹੋਰ ਭਾਸ਼ਾ ਵਿਚ ਇਹ ਅਰਥ-ਭੇਦਕ ਨਹੀਂ ਹੈ । ਹਰ ਭਾਸ਼ਾ ਦੀਆਂ ਧੁਨੀਆਂ ਦੇ ਸੰਭਵੇ ਜੋੜ ਬੇਗਿਣਤ ਹੋ ਸਕਦੇ ਹਨ ਤੇ ਹਰ ਉt ਕਿਸੇ ਵੀ ਭਾਸ਼ਾ ਵਿਚ ਉਸ ਦੀਆਂ ਸਾਰੀਆਂ ਧੁਨੀਆਂ ਦੇ ਸਾਰੇ ਮੁਮਕਿਨ ਜੱਤੇ ਅਰਥ-ਭਰਪੂਰ ਨਹੀਂ ਹੁੰਦੇ । ਕੇਵਲ ਕੁਝ ਧੁਨੀ-ਜੋੜ ਹੀ ਹਰ ਭਾਸ਼ਾ ਵਿਚ ਸਆਰਥਕ ਹੁੰਦੇ ਹਨ ਤੇ ਇਹ ਧੁਨੀ-ਜੰੜ ਭਾਸ਼ਾ ਦੀ ਸ਼ਬਦਾਵਲੀ ਬਣਦੇ ਹਨ । ਵਿਭਗਤੀ-ਮੂਲਕ ਭਾਸ਼ਾਵਾਂ ਵਿਚ, ਵਿਸ਼ੇਸ਼ ਨੇਮਾਂ ਅਨੁਸਾਰ, ਭਾਸ਼ਾ ਦੇ | ੪੬