ਪੰਨਾ:Alochana Magazine October, November, December 1967.pdf/55

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਅਤੇ ਹਿੰਦੀ ਕ੍ਰਿਆ ਵਾਕੰਸ਼` ਨਾਂ ਦੀ ਪੁਸਤਕ ਤਿਆਰ ਕੀਤੀ ਜਿਸ ਦਾ ਸਿੱਧਾਂਤਕ ਆਧਾਰ Transformational Generative Grammar ਹੈ । 40 ਨਵੇਂ ਸੁਝਾ ਅਸੀਂ ਇਸ ਸਰਵੇਖਣ ਅਤੇ ਸਮਕਾਲੀ ਪਰਿਸਥਿਤੀਆਂ ਨੂੰ ਜਾਂਚ ਕੇ ਦੋ ਤਰੁ ਦੇ ਸੁਝਾ ਦੇਣਾ ਚਾਹੁੰਦੇ ਹਾਂ ! ਪਹਿਲਾਂ ਸੁਝਾ ਤਾ ਇਹ ਕਿ ਪੰਜਾਬੀ ਜਾਣਨ ਵਾਲੇ ਅਤੇ ਪੰਜਾਬੀ ਵਿੱਚ ਕੰਮ ਕਰ ਸਕਣ ਵਾਲੇ ਇਸੇ ਸਮੇਂ ਬਦੇਸ਼ਾਂ ਵਿਚ ਕੰਮ ਕਰ ਰਹੇ ਪੰਜਾਬੀ ਦੇ ਭਾਸ਼ਾ-ਵਿਗਿਆਨੀਆਂ ਨੂੰ ਪੰਜਾਬ ਵਿੱਚ ਵਾਪਸ ਆਉਣ ਲਈ ਹਰ ਤਰਾਂ ਦੀ ਪ੍ਰੇਰਨਾ ਦਿੱਤੀ ਜਾਵੇ ---ਅੱਜ ਪੰਜਾਬੀ ਭਾਸ਼ਾ ਦੀ ਸੇਵਾ ਲਈ ਲੋੜ ਹੈ ਡਾ. ਬਲਬੀਰ ਸਿੰਘ ਸੰਧੂ (ਲੈਨਿਨ ਡ), ਡਾ. ਹਰਜੀਤ ਸਿੰਘ ਗਿਲ (ਪੈਰਿਸ), ਡਾ. ਕਾਲੀ ਚਰਨ ਬਹਿਲ (ਅਮਰੀਕਾ) ਅਤੇ ਸ: ਪ੍ਰੇਮ ਸਿੰਘ (ਅਮਰੀਕਾ) ਦੀ । | ਸਾਡੇ ਦੂਜੀ ਤਰ੍ਹਾਂ ਦੇ ਸੁਝਾ ਉਨ੍ਹਾਂ ਵਿਸ਼ਿਆਂ ਸੰਬੰਧ ਹਨ ਜਿਨ੍ਹਾਂ ਉਤੇ ਛੇਤੀ ਤੋਂ ਛੇਤੀ ਖੋਜ ਆਰੰਭ ਹੋਣੀ ਚਾਹੀਦੀ ਹੈ, ਪਰ ਇਨ੍ਹਾਂ ਦੇ ਆਧਾਰ ਭਾਸ਼ਾ ਵਿਗਿਆਨਿਕ ਸਿੱਧਾਂਤ ਹੋਣੇ ਚਾਹੀਦੇ ਹਨ ਭਾਸ਼ਾ ਸ਼ਾਸਤਰੀ ਨਹੀਂ । 1. ਪੰਜਾਬੀ ਦਾ ਵਿਆਖਿਆਤਮਕ, ਗਠਨਾਤਮਕ ਵਿਸ਼ਲੇਸ਼ਣ- ਵੱਖ ਵੱਖ ਮੰਤਵਾਂ ਨੂੰ ਪੂਰਾ ਕਰ ਸਕਣ ਵਾਲਾ ਤੇ ਵੱਖਰੇ ਵੱਖਰੇ ਭਾਸ਼ਾ ਵਿਗਿਆਨਿਕ ਸਿੱਧਾਂਤਾਂ ਉਤੇ ਆਧਾਰਿਤ ਪੰਜਾਬੀ ਦਾ ਹਰ ਪੱਧਰ ਤੇ ਸੰਪੂਰਣ ਅਧਿਐਨ । 2. ਵੱਡੇ ਪੈਮਾਨੇ ਉਤੇ ਪੰਜਾਬੀ ਸਿਖਾਉਣ ਲਈ ਭਾਸ਼ਾ-ਵਿਗਿਆਨ ਦੇ ਆਧਾਰ ਉਤੇ ਪਾਠ-ਪੁਸਤਕਾਂ ਤੇ ਮਾਤ-ਭਾਸ਼ਾ ਦੀ ਵਿਗਿਆਨਿਕ ਢੰਗਾਂ ਨਾਲ ਪੜ੍ਹਾਈ । 3. ਪੰਜਾਬੀ ਨਾ ਜਾਣਨ ਵਾਲਿਆਂ ਨੂੰ ਪੰਜਾਬੀ ਪੜ੍ਹਨੀ ਤੇ ਬਲਣੀ ਸਿਖਾਉਣ ਲਈ Applied Linguistics ਉਤੇ ਆਧਾਰਿਤ (A course in spoken Panjabi) ਤਿਆਰ ਕੀਤਾ ਜਾਵੇ । ਪੰਜਾਬੀ ਦਾ ਦੂਜੀਆਂ ਭਾਰਤੀ ਭਾਸ਼ਾਵਾਂ ਤੇ ਅੰਗੇਜ਼ੀ ਆਦਿ ਨਾਲ ਤੁਲਨਾਤਮਕ ਵਿਸ਼ਲੇਸ਼ਣ, ਜਿਸ ਦੀ ਹੋਰ ਮੰਤਵਾਂ ਲਈ ਵਰਤੋਂ ਕੀਤੀ ਜਾ ਸਕਦੀ ਹੈ । 5. ਅਨੁਵਾਦ ਦੇ ਭਾਸ਼ਾ ਵਿਗਿਆਨਿਕ ਸਿੱਧਾਂਤਾਂ ਦਾ ਵਿਕਾਸ ਅਤੇ ਅਜ਼ੀ ਜਾਂ ਹਿੰਦੀ ਆਦਿ ਤੋਂ ਪਜਾਬੀ ਵਿੱਚ ਅਨੁਵਾਦ ਲਈ ਇਨ੍ਹਾਂ ਸਿੱਧਾਂਤਾਂ ਦੀ ਵਰਤੋਂ ਅਤੇ ਮਸ਼ੀਨੀ ਅਨੁਵਾਦ ਪਤਿ ਜਤਨ 1 6. ਪੰਜਾਬ ਦੇ ਹੋ ਰਹੇ ਭਾਸ਼ਾ-ਸਰਵੇਖਣ ਤੋਂ ਪ੍ਰਾਪਤ ਭਾਸ਼ਾ ਸ਼ਾਮ ਦਾ ਪੂਰਾ ਲਾਭ ਉਠਾਇਆ ਜਾਵੇ ਅਤੇ ਉਸ ਦਾ ਵਿਸ਼ਲੇਸ਼ਣ ਤੇ ਯੋਗ ਵਰਤੋਂ ਹੋਵੇ, ਮਸਲਨ ਗਠਨਾਤਮਕ ਉਪਭਾਸ਼ਾ ਵਿਗਿਆਨ ਦੇ ਆਧਾਰ ਉਤੇ ਪੰਜਾਬੀ ਦੀਆਂ ਉਪਭਾਸ਼ਾਈ ਐਟਲਸਾਂ ਆਦਿ ਤਿਆਰ ਕੀਤੀਆਂ ਜਾਣ । ੪੫