ਪੰਨਾ:Alochana Magazine October, November and December 1979.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਨ੍ਹਾਂ ਪੰਕਤੀਆਂ ਨੂੰ ਇਸ ਪ੍ਰਕਾਰ ਵੀ ਲਿਖਿਆ ਜਾ ਸਕਦਾ ਸੀ : ਤਾਰਿਆਂ ਦਾ ਨੀਲਾ ਨੀਲਾ ਖਾਰਾ ਚੁੱਕੀ ਉਹ ਪ੍ਰਭਾਤ ਆਉਂਦੀ, ਸੁਹਣੀ ਹੰਸ-ਚਾਲ ਚਲਦੀ, ਫੁਲ (ਪਏ) ਕਰਦੇ, ਇਕ ਪੈਰ ਹਨੇਰੇ ਥੀਂ ਚਾਨਣਾ ਪੁੱਟ ਦੀ ਦੂਜੇ ਵਿਚ ਹਨੇਰ (ਪਈ) ਪਾਉਂਦੀ । | ਜੇ ਇਹ ਆਖਿਆ ਜਾਵੇ ਕਿ ਇਸ ਤਰਾਂ ਲਿਖਣ ਨਾਲ ਇਨਾਂ ਦੀ ਕਵਿਤਾ ਘਟ ਜਾਂਦੀ ਹੈ, ਤਾਂ ਕੀ ਇਹ ਸਮਝ ਲਿਆ ਜਾਵੇ ਕਿ ਇਨ੍ਹਾਂ ਦੀ ਕਾਵਿਕਤਾ ਦਾ ਆਧਾਰ ਕੇਵਲ ਸਾਧਾਰਣ ਸ਼ਬਦ-ਕ੍ਰਮ ਨੂੰ ਤੋੜ ਦੇਣ ਉਤੇ ਹੈ ? ਨਹੀਂ, ਇਉਂ ਨਹੀਂ । ਜੋ ਪੂਰਨ ਸਿੰਘ ਨੇ ਪੰਕਤੀਆਂ ਨੂੰ ਉਪਰੋਕਤ ਦੂਜੇ ਰੂਪ ਵਿਚ ਲਿਖਿਆ ਹੁੰਦਾ ਤਾਂ ਕਿਸੇ ਨੂੰ ਕਈ ਕਿੰਤੂ ਨਹੀਂ ਹੋਣਾ ਸੀ । | ਪਰ ਇਸ ਰੂਪ ਵਿਚ ਵੀ ਪੂਰਨ ਸਿੰਘ ਦੇ ਕਹਿਣ ਵਿਚ ਇਕ ਬਣਾਵਟੀਪਨ ਬਣਿਆ ਰਹਿੰਦਾ ਹੈ । ਜੇ ਇਹ ਪੂਰਨ ਸਿੰਘ ਦੀ ਕਵਿਤਾ ਦਾ ਮਲ-ਤੱਤ ਹੈ ਤਾਂ ਇਹ ਇਕ ਵੱਡਾ ਦੋਸ਼ ਹੈ । | ਇਹ ਦੋਸ਼ ਪੂਰਨ ਸਿੰਘ ਦੀ ਪ੍ਰਤਿਭਾ ਦੀ ਪ੍ਰਕ੍ਰਿਤੀ ਦਾ ਹੀ ਹੈ । ਇਸ ਕਾਰਣ ਪੂਰਨ. ਸਿੰਘ ਦੀ ਕਵਿਤਾ ਦੀ ਪਰੰਪਰਾ ਵਿਚ ਇਕ ਵਿਲੱਖਣ ਜਿਹਾ ਅੰਸ਼ ਹੋ ਕੇ ਇਕ ਪਾਸ ਹਾ ਪਿਆ ਰਹਿਣ ਦਾ ਖਤਰਾ ਹੈ । ਅੰਗਰੇਜ਼ੀ ਵਿਚ ਪ੍ਰਸਿੱਧ ਗੱਦ-ਲੇਖਕ, ਕਾਰਲਾਇਲ ਹੋਇਆ ਹੈ । ਉਸਦੀ ਲਿਖਤ ਵਿਚ ਵੀ ਇਹ ਰੂਪ ਦੀ ਵਿਲੱਖਣਤਾ ਅਸਾਧਾਰਣਤਾ ਹੈ । ਉਸ ਨੂੰ ਅੰਗਰੇਜ਼ੀ ਗੱਦ ਦਾ ਚਾਲ ਨੇ ਅਪਣਾਇਆ ਨਹੀਂ । ਮੈਨੂੰ ਡਰ ਹੈ ਪੂਰਨ ਸਿੰਘ ਦੀ ਵਿਲੱਖਣਤਾ ਨੂੰ ਵੀ ਸਾਡਾ ਕਵਿਤਾ ਦੀ ਚਾਲ ਦਿਸੇ ਤਰ੍ਹਾਂ ਅਪਣਾਉਣ ਤੋਂ ਸੰਕੋਚ ਕਰਦੀ ਰਹੇਗੀ । 3. ਪੂਰਨ ਸਿੰਘ ਦਾ ਦੇਸ਼ ਪਿਆਰ ਕਾਫ਼ੀ ਹੱਦ ਤਕ ਉਸਦੇ ਪੁਕਤੀ ਪਿਆਰ, ਉਸਦਾ ਪਸ਼ ਤਾਂਘ ਦਾ ਹੀ ਪਰਿਣਾਮ ਸੀ । ਪਰ ਦੇਸ਼ ਦੀ ਸੁਤੰਤਰਤਾ ਦਾ ਦਾਅਵੇਦਾਰ ਬਣਨ ਤੋਂ ਪਹਿਲਾਂ ਉਹ ਸੰਨਿਆਸੀ ਬਣ ਗਿਆ ਸੀ। ਇਹ ਤਿਆਗ ਹੀ ਸਭਿਅਤਾ ਦੇ ਵਿਰੁਧ ਵਿਦਰੋਹ ਦਾ ਪਰਿਣਾਮ ਸੀ, ਉਸੇ ਤਰਾਂ ਜਿਸ ਤਰਾਂ ਪ੍ਰਕ੍ਰਿਤੀ ਦਾ ਪਿਆਰ । ਪਰਨ ਸਿੰਘ ਦੇ ਸੰਨਿਆਸੀ ਜੀਵਨ ਦੀ ਕਹਾਣੀ ਵੀ ਵੱਡੀ ਵਿਚਿਤਰ ਹੈ, ਜਿਸਦਾ ਕੁਝ ਵਰਣਨ ਉਨ੍ਹਾਂ ਦੀ ਪਤਨੀ, ਸ੍ਰੀਮਤੀ ਮਾਇਆ ਦੇਵੀ, ਨੇ ਸਾਹਿਤ ਅਕਾਦਮੀ ਦਾ ਪਕਸ਼ਨਾ, ਪੂਰਨ ਸਿੰਘ - ਜੀਵਨੀ ਤੇ ਕਵਿਤਾ, ਦੇ ਮੁੱਢ ਵਿਚ ਦਿੱਤਾ ਹੈ । ਇਹ ਜੀਵਨ ਇਕ ਸਾਧਾਰਣ ਗ੍ਰਹਸਤੀ ਜੀਵਨ ਵੀ ਨਹੀਂ ਸੀ । ਇਸ ਨੂੰ ਸ਼ਾਇਦ ਰਿਸਤ ਵਿਚ ਸੰਨਿਆਸ’ ਦਾ ਜੀਵਨ ਆਖਿਆ ਜਾ ਸਕਦਾ ਹੈ । ਜਦੋਂ ਪੂਰਨ ਸਿੰਘ ਸੰਨਿਆਸੀ ਰੂਪ ਵਿਚ ਜਾਪਾਨ ਤੋਂ ਆਇਆ ਸੀ, ਤਾਂ ਉਸਦੀ ਮਾਤਾ ਉਸ ਨੂੰ ਕਲਕੱਤੇ ਜਾਕੇ ਮਿਲੀ ਤੇ ਉਥੋਂ ਭੈਣ ਗੰਗਾ ਨੂੰ, ਜੋ ਉਸ ਸਮੇਂ ਪੁਸ਼ਤ ਵਿਚ 0