ਪੰਨਾ:Alochana Magazine October, November and December 1979.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰਾਣੇ ਦੇ ਮੁੱਖੀ ਬਾਰੇ ਕੁਝ ਵੀ ਲਿਖਣ ਤੋਂ ਨਾਂਹ ਕਰ ਦਿਤੀ ਸੀ ਕਿਉਂਕਿ ਉਸ ਨੂੰ ਇਸ ਬਾਰੇ ਪੂਰੀ ਪੂਰੀ ਜਾਣਕਾਰੀ ਨਹੀਂ ਸੀ। ਇਸ ਦੇ ਉਲਟ ਉਹ ਬੜੇ ਮਾਣ ਨਾਲ ਕਹਿੰਦੀ ਹੁੰਦੀ ਸੀ ਕਿ ਉਹ ਦੰਦ ਖੰਡ ਦੇ ਕਿਸੇ ਕਾਰੀਗਰ ਵਾਂਗ ਆਪਣੇ 'ਇਕ ਇੰਚੀ ਦੰਦ ਖੰਡ' ਦੇ ਟੁਕੜੇ ਨਾਲ ਸੰਤੁਸ਼ਟ ਹੈ। ਜਿਹੜੇ ਸਾਹਿਤਕਾਰਾਂ ਨੇ ਆਂਚਲਿਕ ਉਪਨਿਆਸ ਜਾਂ ਛੋਟੇ ਪ੍ਰਬੰਧ ਕਾਵਿ ਲਿਖੇ ਹਨ, ਉਹਨਾਂ ਦੀ ਮਹਾਨਤਾ ਬਹੁਵਿਸਥਾਰ ਵਾਲੀਆਂ ਰਚਨਾਵਾਂ (ਮਹਾਂ ਕਾਵਿ ਜਾਂ ਤ੍ਰੈਨਾਵਲੀਆਂ) ਲਿਖਣ ਵਾਲਿਆਂ ਤੋਂ ਕਿਸੇ ਪ੍ਰਕਾਰ ਘੱਟ ਨਹੀਂ। ਜਿਹੜਾ ਸਾਹਿੱਤਕਾਰ ਇਕ ਸੌੜੇ ਸਮਾਜਕ ਘੇਰੇ ਵਿਚ ਵਿਚਰ ਕੇ ਦ੍ਰਿੜਤਾਪੂਰਨ ਢੰਗ ਨਾਲ ਖੋਜ ਪੜਤਾਲ ਕਰਦਾ ਹੈ, ਉਹ ਉਸ ਸਾਹਿੱਤਕਾਰ ਤੋਂ ਚੰਗੇਰਾ ਹੈ ਜਿਸ ਦੀ ਦ੍ਰਿਸ਼ਟੀ ਥਾਂ ਥਾਂ ਉੱਡਦੀ ਰਹਿੰਦੀ ਹੈ ਅਤੇ ਕਿਸੇ ਇਕ ਵਿਸ਼ੇਸ਼ ਦੀ ਸੀਮਤ ਹੱਦ ਬੰਦੀ ਵਿਚ ਖੋਜ ਪੜਤਾਲ ਨਹੀਂ ਕਰਦੀ। ਪਰ ਯਾਦ ਰਖਣ ਵਾਲੀ ਗੱਲ ਇਹ ਹੈ ਕਿ ਕੇਵਲ ਵਿਸ਼ਾ ਵਸਤੂ ਦੀ ਮਹਾਨਤਾ ਜਾਂ ਉਸ ਬਾਰੇ ਵਿਸਥਾਰ ਪੂਰਨ ਵਾਕਫੀ ਕਿਸੇ ਸਾਹਿੱਤਕਾਰ ਦੀ ਰਚਨਾ ਨੂੰ ਮਹਾਨ ਬਣਾਉਣ ਲਈ ਕਾਫੀ ਨਹੀਂ। ਵਿਸ਼ਾ ਵਸਤੂ ਨੂੰ ਕਿਸ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਇਸ ਵਲ ਵੀ ਆਲੋਚਕ ਨੂੰ ਖਿਆਲ ਹੋਣਾ ਚਾਹੀਦਾ ਹੈ। ਦੂਸਰੇ ਸ਼ਬਦਾਂ ਵਿਚ ਸਾਹਿੱਤਕਾਰ ਦੀ ਸ਼ੈਲੀ ਦਾ ਨਜ਼ਰੋਂ ਉਹਲੇ ਨਹੀਂ ਕਰਨਾ ਚਾਹੀਦਾ। ਇਸ ਸੰਬੰਧ ਵਿਚ ਆਲੋਚਕ ਦਾ ਇਹ ਕਰਤੱਵ ਹੈ ਕਿ ਉਹ ਸ਼ਬਦ ਦੇ ਸਰੂਪ ਬਾਰੇ ਅਤੇ ਇਸ ਸਰੂਪ ਦੇ ਸ਼ਾਬਦਿਕ ਭਾਵ ਗੁਹਜ ਬਾਰੇ ਪੂਰੀ ਪੂਰੀ ਤਰ੍ਹਾਂ ਜਾਗਰੂਕ ਹੋਵੇ। ਵਿਚਾਰਾਂ ਅਤੇ ਸ਼ਬਦਾਂ ਵਿਚਾਲੇ ਇਕ ਅਟੁੱਟ ਰਿਸ਼ਤਾ ਹੈ। ਜੇਕਰ ਕੋਈ ਸਾਹਿੱਤਕਾਰ ਆਪਣੇ ਵਿਸ਼ਾ ਵਸਤੂ ਬਾਰੇ ਸਾਫ ਤੇ ਸਪਸ਼ਟ ਨਹੀਂ ਤਾਂ ਉਸ ਦੀ ਸ਼ੈਲੀ ਵੀ ਸੁਲਝਾਉ ਹੋਣ ਦੀ ਥਾਂ ਉਲਝਾਊ ਹੋਵੇਗੀ। ਇਹ ਗੱਲ ਕਿੰਤੂ-ਮੁਕਤ ਹੈ ਕਿ ਬਹੁਤਾ ਸਾਹਿੱਤ ਕੇਵਲ ਵਿਚਾਰਾਂ ਦੇ ਧੁੰਧਲੇਪਣ ਕਾਰਣ ਆਪਣੀ ਉਜਲ ਦੀਦਾਰੀ ਗੁਆ ਬਹਿੰਦਾ ਹੈ। ਸ਼ਬਦ ਅਤੇ ਭਾਵ-ਅਰਥ ਵਿਚਾਲੇ ਬੜਾ ਰੌਚਕ ਸੰਬੰਧ ਹੁੰਦਾ ਹੈ। ਸ਼ਬਦਾਂ ਨੂੰ ਵਿਚਾਰਾਂ ਦਾ ਪਹਿਰਾਵਾ ਆਖਿਆ ਜਾਂਦਾ ਹੈ ਅਤੇ ਜਿਵੇਂ ਕਿਸੇ ਵਿਅਕਤੀ ਦਾ ਪਹਿਰਾਵਾ ਉਸ ਦੇ ਵਿਅਕਤਿਤਵ ਨੂੰ ਉਘਾੜ ਕੇ ਜਾਂ ਵਿਗਾੜ ਕੇ ਪੇਸ਼ ਕਰ ਸਕਦਾ ਹੈ। ਇਸੇ ਤਰਾਂ ਸ਼ਬਦਾਂ ਦੀ ਠੁੱਕ ਜਾਂ ਅਠੁੱਕ ਵਰਤੋਂ ਵਿਚਾਰਾਂ ਨੂੰ ਜਾਂ ਭਾਵ-ਅਰਥ ਨੂੰ ਕੁਹਜਾ ਜਾਂ ਸੁਹਜਾ ਦਰਸਾਉਂਦੀ ਹੈ। ਇਸ ਕਾਰਨ ਜਦੋਂ ਕੋਈ ਸਾਹਿੱਤਕਾਰ ਬਦਲਦੀਆਂ ਸਮਾਜਕ ਜਾਂ ਇਤਿਹਾਸਕ ਪ੍ਰਸਥਿਤੀਆਂ ਅਨੁਸਾਰ ਨਵੇਂ ਵਿਚਾਰਾਂ ਨੂੰ ਅਪਣਾਉਂਦਾ ਹੈ ਤਾਂ ਉਸ ਨੂੰ ਸ਼ਬਦਾਂ ਦੇ ਭੰਡਾਰ ਨੂੰ ਫਰੋਲਿਆਂ ਇਹ ਪਤਾ ਲੱਗਦਾ ਹੈ ਕਿ ਕੁਝ ਸ਼ਬਦ ਆਪਣੀ ਸਾਰਥਕਤਾ ਗੁਆ ਬੈਠੇ ਹਨ ਅਤੇ ਇਹ ਉਰਲੀ ਗ੍ਰਸੇ ਸ਼ਬਦ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਭੰਡਾਰੇ ਵਿਚੋਂ ਕੱਢੇ ਬਗੈਰ, ਬਾਕੀ ਦੇ ਸ਼ਬਦ ਭੰਡਾਰੇ ਨੂੰ ਉਰਲੀ ਤੋਂ ਬਚਾਇਆ ਨਹੀਂ ਜਾ ਸਕਦਾ। ਇਸ ਕਾਰਨ ਵਿਚਾਰਾਂ ਵਿਚ ਬਦਲੀ ਆਉਣ ਨਾਲ ਸ਼ਬਦਾਂ ਦਾ ਵਟ ਜਾਣਾ ਜ਼ਰੂਰੀ ਹੋ ਜਾਂਦਾ ਹੈ। ਜਦੋਂ ਕੋਈ ਵਿਅਕਤੀ ਪ੍ਰੌਢ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਤਾਂ ਉਸ ਨੂੰ ਆਪਣੇ ਬਚਿਆਂ ਵਾਲੇ ਲਿਬਾਸ ਨੂੰ ਤਿਆਗਣਾ ਪੈਂਦਾ ਹੈ, ਅਤੇ ਜਦੋਂ ਬਰਖਾ ਦੀ ਰੁੱਤੇ ਸਰਾਂ ਦੇ ਪਾਣੀ ਉਛਲਦੇ ਹਨ ਤਾਂ ਕਾਈ ਕਾਣੇ ਤੇ ਚਿੱਕੜ ਮੈਲ ਕੰਢਿਆਂ ਦੀਆਂ ਝਾਲਰਾਂ ਵਲ ਹੂੰਝੇ ਜਾਂਦੇ ਹਨ ਇਸ ਤਰ੍ਹਾਂ ਆਲੋਚਨਾਤਮਕ ਪ੍ਰਮਾਣਕਤਾ ਅਸ-

33