ਪੰਨਾ:Alochana Magazine October, November and December 1979.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਥਾਪਤ ਕਰਨ ਲਈ ਜ਼ਰੂਰੀ ਹੈ ਕਿ ਆਲੋਚਕ ਸਾਹਿੱਤਕਾਰ ਦੇ ਵਿਅਕਤਿਤਵ, ਉਸ ਦੀ ਵਿਦਿਅਕ ਪਹੁੰਚ, ਉਸ ਦੀ ਮੌਕਲਤਾ ਉਸ ਦੇ ਦਿਸ਼ਟੀਕੋਣ, ਉਸ ਦੇ ਨਿੱਜਤਵ ਦੀ ਵਿਲਖਣਤਾ ਅਤੇ ਉਸ ਦੇ ਸਮਾਜ ਵਿਚ ਪ੍ਰਚਲਤ ਧਾਰਨਾਵਾਂ ਨੂੰ ਹਮੇਸ਼ਾ ਮੁੱਖ ਰੱਖ ਅਜਿਹਾ ਕਰਨ ਦੇ ਅਨੇਕ ਢੰਗ ਹਨ, ਜਿਨਾਂ ਬਾਰੇ ਚਰਚਾ ਉਪਰ ਕੀਤੀ ਜਾ ਚੁੱਕੀ ਹੈ। ਵਿਸ਼ਾ ਵਸਤੂ ਨੂੰ ਵਿਚਾਰਣ ਲਗਿਆਂ ਇਤਿਹਾਸਕ ਅਤੇ ਮਨੋਵਿਗਿਆਨਕ ਆਲੋਚਨਾ ਦਾ ਸਹਾਇਤਾ ਨਾਲ ਕਿਸੇ ਸਾਹਿੱਤਕਾਰ ਦੇ ਪ੍ਰੇਰਣਾ ਸਰੋਤ ਤਕ ਪਹੁੰਚਿਆ ਜਾ ਸਕਦਾ ਹੈ। ਇਸ ਗੱਲ ਦੀ ਪੁੱਛ ਪੜਤਾਲ ਹੋ ਸਕਦੀ ਹੈ ਕਿ ਸਾਹਿੱਤਕਾਰ ਦੀ ਵਿਸ਼ਾ ਚੋਣ ਮੌਲਕ ਹੈ ਜਾਂ ਕਿਸੇ ਪੁਰਾਣੀ ਜਾਂ ਨਵੀਂ ਰਚਨਾ ਉਤੇ ਆਧਾਰਤ ਹੈ। ਜੇਕਰ ਇਹ ਆਧਾਰਤ ਰਚਨਾ ਹੈ ਤਾਂ ਇਸ ਦੇ ਰੂਪਾਂਤ੍ਰਤ ਸਰੂਪ ਵਿਚ ਕਿਹੜੀ ਨਵੀਂ ਵਸਤੂ ਦਾ ਵਾਧਾ ਕੀਤਾ ਗਿਆ ਹੈ ਅਤੇ ਇਹ ਨਵਾਂ ਭਾਗ ਕਿਸ ਹੱਦ ਤਕ ਸਾਹਿੱਤਕਾਰ ਦੀ ਸਮਕਾਲੀਨ ਸਥਿਤੀ ਦਾ ਹਾਣੀ ਹੈ। ਇਸ ਤਰਾਂ ਸਾਹਿੱਤਕਾਰ ਦੀ ਭਾਵਕ ਪ੍ਰਕ੍ਰਿਆ ਬਾਰੇ, ਅਨੁਭਵ ਪ੍ਰਤੀ ਉਸ ਦਾ ਵਫ਼ਾਦਾਰੀ ਬਾਰੇ, ਉਸ ਦੀ ਸੰਰਚਨਾ ਵਿਧੀ ਬਾਰੇ ਲੋੜੀਂਦੀ ਜਾਣਕਾਰੀ ਮਿਲ ਸਕਦੀ ਹੈ। ਇਸ ਤਰਾਂ ਕਰਨ ਨਾਲ ਪਾਠਕ ਅਤੇ ਆਲੋਚਕ, ਸਾਹਿੱਤਕਾਰ ਦੀ ਦਾਤ ਭਾਵਨਾ ਦੇ ਅੱਡ ਅੱਡ ਪੱਖਾਂ ਨੂੰ ਵਿਚਾਰ ਗੋਚਰਾ ਕਰ ਸਕਣਗੇ।

ਵਿਸ਼ਾ ਵਸਤੂ ਬਾਰੇ ਵਿਚਾਰ ਕਰਨ ਤੋਂ ਛੁੱਟ ਆਲੋਚਕ ਨੇ ਇਹ ਵੀ ਦੇਖਣਾ ਹੁੰਦਾ ਹੈ ਕਿ ਸਾਹਿਤਕ ਰਚਨਾ ਨੂੰ ਸੁੰਦਰ ਸਰੂਪ ਦੇ ਕੇ ਸਾਹਿਤਕਾਰ ਕਿਸ ਢੰਗ ਨਾਲ ਹੁਲਾਰਾ ਦੇਂਦਾ ਹੈ। ਨਿਸਚੇ ਹੀ ਸਾਹਿੱਤਕਾਰ ਅਜਿਹਾ ਕਰਨ ਲਈ ਰਚਨਾ ਦੇ ਸੁੰਦਰ ਸਰੂਪ ਵੱਲ ਉਚੇਚਾ ਧਿਆਨ ਦੇਂਦਾ ਹੈ। ਇਹ ਉਸ ਦੀ ਸ਼ੈਲੀ ਦੇ ਆਲੋਚਨਾਤਮਕ ਅਧਿਐਨ ਦੁਆਰਾ ਪਰਖਿਆ ਪੜਤਾਲਿਆ ਜਾ ਸਕਦਾ ਹੈ। ਕੀ ਉਹ ਆਪਣੀ ਸ਼ੈਲੀ ਨੂੰ ਆਪਣੀ ਭਾਵਨਾ ਦੀ ਪਹੁੰਚ ਦਾ ਯੋਗ ਮਾਧਿਅਮ ਬਣਾ ਸਕਿਆ ਹੈ? ਕੀ ਉਸ ਦੀ ਸ਼ਬਦ ਚੋਣ ਇਸ ਢੰਗ ਦੀ ਹੈ ਕਿ ਉਹ ਮਧੁਰਤਾ ਉਪਜਾਉਂਦੀ ਹੈ। ਕੀ ਇਸ ਤਰਾਂ ਕਰਦੀ ਹੋਈ ਉਸ ਦੀ ਸ਼ੈਲੀ ਸਰਲਤਾ ਅਤੇ ਸਪਸ਼ਟਤਾ ਦੀ ਧਾਰਨੀ ਵੀ ਹੈ? ਇਹ ਅਜਿਹੇ ਪ੍ਰਸ਼ਨ ਹਨ, ਜਿਨ੍ਹਾਂ ਦਾ ਉੱਤਰ ਆਲੋਚਕ ਨੂੰ ਅਵੱਸ਼ ਹੀ ਦੇਣਾ ਹੁੰਦਾ ਹੈ। ਜਦੋਂ ਸ਼ੈਲੀ ਦੀ ਗੱਲ ਹੋਵੇਗੀ ਤਾਂ ਰਚਨਾ ਵਿਧਾਨ ਦਾ ਅਵੱਸ਼ ਹੀ ਵਰਣਨ ਕੀਤਾ ਜਾਏਗਾ, ਜਿਵੇਂ ਕਿ ਕਵਿਤਾ ਦੇ ਪ੍ਰਸੰਗ ਵਿਚ ਛੰਦਬੰਦੀ ਬਾਰੇ ਵਿਚਾਰ ਉਪਨਿਆਸ ਦੇ ਸੰਬੰਧ ਵਿਚ ਕਥਾ ਵਸਤੂ ਬਾਰੇ ਚਰਚਾ ਅਤੇ ਚਤਿਤ੍ਰ-ਚਿਤ੍ਰਣ ਆਦਿ ਦਾ ਚਰਚਾ। ਇਨ੍ਹਾਂ ਬਾਰੇ ਚਰਚਾ ਕਰਕੇ ਹੀ ਸਰਬੰਗੀ ਆਲੋਚਨਾ ਹੋ ਸਕਦੀ ਹੈ। ਰਚਨਾ ਵਿਧਾਨ ਸਾਹਿੱਤਕਾਰ ਦੀ ਮੌਲਿਕ ਦੇਣ ਹੈ ਜਾਂ ਉਸ ਨੇ ਕਿਸੇ ਤਰ੍ਹਾਂ ਕਿਸੇ ਹੋਰ ਨਵੇਂ ਜਾਂ ਪੁਰਾਣੇ ਸਾਹਿੱਤਕਾਰ ਦਾ ਅਨੁਕਰਨ ਕੀਤਾ ਹੈ। ਇਸ ਪ੍ਰਸ਼ਨ ਦਾ ਹੱਲ ਲੱਭਣਾ ਵੀ ਆਲੋਚਕ ਦਾ ਕਰਤੱਵ ਹੈ।

ਹਰ ਇਕ ਸਾਹਿੱਤ ਰਚਨਾ ਦਾ ਵਿਚਾਰ ਪੱਖ ਵੀ ਹੁੰਦਾ ਹੈ ਅਤੇ ਆਲੋਚਕ ਨੇ ਇਸ ਵਿਚਾਰ ਪੱਖ ਨੂੰ ਉਘਾੜ ਕੇ ਪੇਸ਼ ਕਰਨਾ ਹੁੰਦਾ ਹੈ। ਸਾਹਿੱਤਕਾਰ ਸਮਾਜਕ ਪ੍ਰਾਣੀ ਹੈ ਅਤੇ ਉਸ ਨੂੰ ਸਮਾਜ ਵਿਚ ਪ੍ਰਚਲਤ ਕਿਸੇ ਨਾ ਕਿਸੇ ਨੈਤਿਕ ਉਦੇਸ਼ ਨੂੰ ਅਪਣਾਉਣਾ ਪੈਂਦਾ ਹੈ। ਭਾਵੇਂ ਅਜੋਕੇ ਜੂਰੀ ਵਿੱਚ ਲੋਕਤਾਂਤ੍ਰਿਕ ਰੁਚੀਆਂ ਪ੍ਰਧਾਨ ਹਨ ਪਰ ਹਰ ਇੱਕ ਸਾਹਿੱਤਕਾਰ ਲਈ ਜ਼ਰੂਰੀ ਨਹੀਂ ਕਿ ਉਹ ਬਹੁ ਗਿਣਤੀ ਦਾ ਪਿੱਠ ਲਗ ਬਣੇ। ਸਿਰਜਣਾ-

34