ਪੰਨਾ:Alochana Magazine October, November and December 1979.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਵਸਥਾ ਬੜੀ ਤਰਸਯੋਗ ਰਹੀ ਹੈ । ਹਾਂ, ਇਸ ਗੱਲ ਤੇ ਕਿੰਤੂ ਨਹੀਂ ਕੀਤਾ ਜਾ ਸਕਦਾ ਕਿ ਸਤੰਤਰਤਾ ਪ੍ਰਾਪਤੀ ਤੋਂ ਉਪ੍ਰੰਤ ਇਨ੍ਹਾਂ ਜਾਤੀਆਂ ਦੀ ਸਮਾਜਕ ਸਥਿਤੀ ਵਿਚ ਥੋੜਾ ਬਹੁਤ ਸਾਕਾਰਤਮਕ ਪਰਵਰਤਨ ਜ਼ਰੂਰ ਆਇਆ ਹੈ । ਪਰੰਤੁ ਪਿੰਡਾਂ ਵਿਚ “ਜਟਵੰਦ" ਹੀ ਇਨ੍ਹਾਂ ਨੂੰ ਹਾਲੀ ਵੀ ਦੂਰੋ ਬਣਾਕੇ ਕੁੱਤਿਆਂ ਵਾਂਗ ਬੁਰਕੀ ਨਹੀਂ ਇੱਟਦੀ ਸਗੋਂ ਛੂਤ ਛਾਤ ਦੇ ਇਹ ਵਿਚਾਰ ਸਮਾਜਕ ਤੌਰ ਤੇ ਜੱਟਾਂ ਦੇ ਟਾਕਰੇ ਵਿਚ ਨੀਵੀਂ ਅਵਸਥਾ ਵਿਚ ਫਾਥੇ ਨਿੱਕੇ ਨਾਈ ਦੇ ਭੂਆ ਦੇ ਪੁੱਤ ਨੂੰ ਵੀ ਜਗਸੀਰ ‘ਜਾਤ ਕੁਜਾਤੇ ਦਾ ਬੰਦਾ' ਹੀ ਲਗਦਾ ਹੈ । ਆਜ਼ਾਦੀ ਦੀ ਪ੍ਰਾਪਤੀ ਮਗਰੋਂ ਸਾਡੀ ਕੌਮੀ ਸਰਕਾਰ ਨੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਰਾਜਨੀਤਕ ਤੇ ਵਿਦਿਅਕ ਪਿੜ ਵਿਚ ਵਿਸ਼ੇਸ਼ ਰਿਆਇਤਾਂ ਦਿੱਤੀਆਂ ਹਨ । ਇਸ ਗੱਲ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ ਕਿ ਹਾਕਮ ਜਮਾਤ ਵਲੋਂ ਮਿਲੀਆਂ ਇਨ੍ਹਾਂ ਸਹੂਲਤਾਂ ਕਾਰਣ ਪੱਛੜੀਆਂ ਜਾਤੀਆਂ ਦੇ ਇਕ ਨਿੱਕੇ ਜਿਹੇ ਤਬਕੇ ਦੀ ਸਮਾਜਕ ਅਵਸਥਾ ਵਿਚ ਕੁਝ ਤਬਦੀਲੀ ਜ਼ਰੂਰ ਆਈ ਹੈ । ਵਸੋਂ ਦੇ ਵਿਸ਼ਾਲ ਭਾਗ ਦੀ ਦਸ਼ਾ ਵਿਚ ਕੋਈ ਸੁਧਾਰ ਨਹੀਂ ਆਇਆ । ਗੁਰਦਿਆਲ ਸਿੰਘ ਨੇ ਵਿਚਾਰ ਅਧੀਨ ਨਾਵਲ ਵਿਚ ਵਸੋਂ ਦੇ ਇਸ ਵਡੇਰੇ ਭਾਗ ਦੀ ਨਿੱਘਰਦੀ ਜਾ ਰਹੀ ਅਵਸਥਾ ਨੂੰ ਹੀ ਪਾਠਕ ਵਰਗ ਦੇ ਧਿਆਨ ਗੋਂ ਚਰੇ ਕਰਾਇਆ ਹੈ । | ਬੀਤੇ ਵਰਿਆਂ ਵਿਚ ਸਮਾਜ ਦੇ ਇਸ ਸੰਪਤੀ-ਹੀਨ ਹਰੀਜਨ' ਵਰਗ ਨੂੰ ਸਰਕਾਰ ਵਲੋਂ ਕਈ ਥਾਈਂ ਬੰਜਰ ਜ਼ਮੀਨਾਂ ਅਲਾਟ ਹੋਈਆਂ ਹਨ । ਪ੍ਰੰਤੂ ਇਹ ਅਲਾਟਮੈਂਟ ਬਹੁਤ ਘੱਟ ਗਿਣਤੀ ਦੇ ਲੋਕਾਂ ਤਕ ਹੀ ਸੀfਮਤ ਰਹੀ ਹੈ । ਇਸ ਤੋਂ ਕੇਵਲ ਕੁਝ ਸਰਕਾਰੀਏ ਲੋਕ ਹੀ ਆਪਣੇ ਰੁਤਬਿਆਂ ਦੇ ਰਸੂਖ ਕਾਰਣ ਲਾਭ ਉਠਾ ਸਕੇ ਹਨ | ਆਮ ‘ਹਰੀਜਨ' ਜਨਤਾਂ ਹਾਲੀ ਵੀ ਪਹਿਲਾਂ ਵਾਂਗ ਹੀ ਨਿਰਭੋਇ ਹੈ । ਇਸ ਅਸਲੀਅਤ ਨੂੰ ਗੁਰਦਿਆਲ ਸਿੰਘ ਨੇ ਆਪਣੇ ਨਾਵਲ ਮੜ੍ਹੀ ਦਾ ਦੀਵਾ ਵਿਚ ਭਲੀ ਭਾਂਤ ਉਜਾਗਰ ਕੀਤਾ ਹੈ । ਇਸ ਨਾਵਲ ਦੇ ਨਾਇਕ ਜਗਸੀਰ ਨੂੰ ਜ਼ਮੀਨ ਦੇ ਨਿੱਕੇ ਜਿਹੇ ਟੋਟੇ ਨੂੰ ਆਪਣਾ ਖੇਤ' ਆਖਣ ਦੇ 'ਗੁਨਾਹ' ਦੀ ਸਜ਼ਾ ਵਜੋਂ ਘੱਤ ਜ਼ੁਲਮ ਤੇ ਦਿਲ-ਵਿੰਨਵੇਂ ਕੁਰਖਤ ਬੋਲਾਂ ਦਾ ਸ਼ਿਕਾਰ ਹੋ ਕੇ ਅਸਹਿ ਮਨੋਪੜਾ ਨਾਲ ਪਰੁੱਚੀ ਅਵਸਥਾ ਵਿਚ ਤਿਲ ਤਿਲ ਕਰਕੇ ਆਪਣੇ ਪ੍ਰਾਣ ਤਿਆਗਣੇ ਪੈਂਦੇ ਹਨ। ਸ'ਡੇ ਅਰਥਚਾਰੇ ਦੇ ਵਰਤਮਾਨ ਦੌਰ ਵਿਚ ਵਿਕਾਸ-ਸ਼ੀਲਤਾਂ ਦੀਆਂ ਸਭ ਸੰਭਾਵਨਾਵਾਂ ਦੇ ਬਾਵਜੂਦ ਦੇਸ਼ ਦੇ ਦੂਰ-ਦੁਰਾਡੇ ਖਿੱਤਿਆਂ ਵਿਚ ਵਸਦੇ ਖੇਤ ਮਜ਼ਦੂਰਾਂ ਦੀ ਹਾਲਤ ਨਾਮ ਮਾਤਰ ਵੀ ਸੁਧਰੀ ਨਹੀਂ ਜਾਪਦੀ। ਮੜੀ ਦਾ ਦੀਵਾ ਇਸ ਵਰਗ ਦੀ ਖੜੋਤ ਗਸਤ ਆਰਥਕ ਅਵਸਥਾ ਦਾ ਹੀ ਚਿੱਤਰਣ ਕਰਦਾ ਹੈ । ਇਸ ਦੌਰ ਦੀਆਂ ਸੰਭਾਵਨਾਵਾਂ ਨੇ ਵੱਖੇ ਛੱਤੀ ਕੇ ਦਾ ਤੰਨਾਂ ਗਾਡਰਾਂ ਉੱਤੇ ਨਵਾਂ ਦਰਵਾਜ਼ਾ’ ਤਾਂ ਪਵਾ ਦਿੱਤਾ ਹੈ, ਪ੍ਰੰਤੂ ਇਸ ਦੇ ਟਾਕਰੇ ਤੇ ਹਰੀਜਨ ਵਰਗ ਦੇ, “ਕੁੱਤਿਆਂ ਦੇ ਘੋਰਨਿਆਂ ਵਰਗੇ ਘਰਾਂ’, ‘ਜੋ ਕੱਚੀਆਂ ਇੱਟਾਂ ਦੀਆਂ ਮੜ੍ਹੀਆਂ ਹੋਣ, ਵਿਚ ਕੋਈ ਸੁਖਾਵੀਂ ਤਬਦੀਲੀ ਨਹੀਂ ਆਈ । ਇਹ ਲੋਕ ਪੁਰਾਣੇ ਘਰਾਂ ਵਿਚ ਹੀ ਦਿਨ ਕਟੀ' ਕਰੀ ਜਾਂਦੇ ਹਨ । ਇਨ੍ਹਾਂ ਘਰਾਂ ਵਿਚ ਵਸਦੇ ਲੋਕਾਂ ਦੀ ਵਸੋਂ ਵਿਚ ਹੁੰਦਾ ਵਾਧਾ ਇਨਾਂ ਤੰਗ