ਪੰਨਾ:Alochana Magazine October, November and December 1979.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਪੱਦਰ ਤੇ ਧਰਮਕ ਅਭਿਆਨ ਤੋਂ ਸੁਤੰਤਰਤਾ ਦਾ ਸੰਦੇਸ਼ ਦਿੰਦਾ ਹੈ ਉਥੇ ਫਰਾਇਡਵਾਦੀ ਵਸਤੂ-ਜਗਤ ਤੋਂ ਕਾਮ-ਵਾਸ਼ਨਾ ਤੇ ਲਾਗੂ ਹੋਏ ਬੰਧਨਾਂ ਤੋਂ ਸੁਤੰਤਰ ਹੋਣ ਦੀ ਕਨਸੋਅ ਵੀ ਮਿਲਦੀ ਹੈ । ਸਤਹ ਉਤਲੀ ਇਸ ਸਮੀਪਤਾ ਦੇ ਬਾਵਜੂਦ ਦੋਨਾਂ ਵਸਤੂ-ਜਗਤਾਂ ਵਿਚਕਾਰ ਬੁਨਿਆਦੀ ਪ੍ਰਕਰ ਦੀ ਵਿਪਰੀਤਤਾ ਹੈ । ਸਭਿਆਚਾਰਕ ਮੇਲ-ਜੋਲ, ਇਤਿਹਾਸਕ :ਘਰਸ਼ ਤੇ ਸਮਾਜਕ ਅਵੇਸ਼ ਦੇ ਤੁਲ ਫਰਾਇਡਵਾਦੀ ਵਸਤੂ-ਜਗਤ ਜਨਮ, ਮੈਥੁਨ ਤੇ ਮੱਤ ਨੂੰ ਵਿਚਾਰਧਾਰਕ ਇਕਾਈਆਂ ਦੇ ਰੂਪ ਵਿਚ ਪੇਸ਼ ਕਰਦਾ ਹੈ । ਇਸ ਅਨੁਸਾਰ ਜੀਵਨ ਵਿਚ ਸੱਭ ਤੋਂ ਵੱਧ ਵਿਸ਼ੇਸ਼ਤਾ ਜਨਮ ਦੀ ਹੈ ਅਤੇ ਸਭਿਆਚਾਰਕ ਪੁਨਰ-ਜਨਮ ਤਾਂ ਐਵੇਂ ਨਿਗੂਣੀ ਹੀ ਗੱਲ ਹੈ । ਕਾਮ ਹੀ ਹੈ ਜੋ ਮਾਨਵ ਦੀ ਜ਼ਿੰਦਗੀ ਤੇ ਉਸਦੀ ਪ੍ਰਾਪਤੀ ਤੇ ਅੰ-ਪਤਾ ਨੂੰ ਨਿਰਧਾਰਤ ਕਰਦਾ ਹੈ । ਇਸ ਸਤਰ ਨੂੰ ਅੱਗੇ ਖੜਦਾ ਫਰਾਇਡਵਾਦੀ ਵਸਤ-ਜਗਤ ਇਡੀਪ-ਮਨੋ-ਰੀ ਥਾਂ ਤੇ ਈਲੈਕਟਾ-ਮਨੋ-ਗ ਥੀ ਨੂੰ ਮਾਨਵੀ ਜੀਵਨ ਵਿਚ ਸਦੀਵੀ ਵਿਸ਼ੇਸ਼ਤਾ ਪਰਦਾਨ ਕਰ ਦਿੰਦਾ ਹੈ । ਇਡੀਪਸ ਮਨੋ-ਰੀ ਥੀ ਵਿਚ ਪਿਉ ਤੇ ਪੁੱਤਰ ਸਦੀਵੀ ਸ਼ਤਰੂ ਬਣਕੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਵਿਚਲਾ ਸੰਵੇਦਨਸ਼ੀਲ ਸੰਬੰਧ ਕਾਮ-ਵਿਰੋਧ ਦਾ ਹੀ ਰੂਪ ਧਾਰਕੇ ਰਹਿ ਜਾਂਦਾ ਹੈ । ਈਲੈਕਟਰਾ-ਮਨੋ- ਥੀ ਵਲ ਮਾਂ ਤੇ ਧੀ ਸੌਕਣਾਂ ਤੋਂ ਵੱਧ ਕੁਝ ਨਹੀਂ ਤੇ ਉਨ੍ਹਾਂ ਵਿਚਲਾ ਬਹੁ-ਧਰਾਤਲੀ ਲਾਡ ਪਿਆਰ ਤਾਂ ਬਸ ਇਕ ਭੁਲੇਖਾ ਹੀ ਹੈ, ਇਕ ਕਪਟ ਹੀ ਹੈ, ਜੋ ਉਨ ਦੇ ਕਾਮ ਵਿਰੋਧ ਨੂੰ ਉਨਾਂ ਦੇ ਅਚੇਤ ਵਿਚ ਬੰਦ ਰਖਦਾ ਹੈ । ਇਸ ਤਰਾਂ ਦੇ ਚਿਤਰਣ ਵn ਫਰਾਇਡਵਾਦੀ ਵਸਤੂ-ਜੜਤ ਇਤਿਹਾਸ ਨੂੰ ਮੁਕੰਮਲ ਤੌਰ ਤੇ ਨਾਕਾਰਾਤਮਕ ਮੰਨਦਾ ਹੈ। ਪਰ ਮਾਰਕਸਵਾਦੀ ਵਸਤੂ-ਜਗਤ ਇਤਿਹਾਸ ਨੂੰ ਹੀ ਸੱਭ ਤੋਂ ਵਧੇਰੇ ਸਾਕਾਰਾਤਮਕ ਵਿਸ਼ੇਸਤਾ ਪਰਦਾਨ ਕਰਦਾ ਹੈ । | ਪੰਜਾਬੀ ਸਾਹਿੱਤ ਵਿਚਲੇ ਮਾਰਕਸਵਾਦੀ ਵਸਤੂ-ਜਗਤ ਨੇ ਫਰਾਇਡਵਾਦਾ ਵਸਤੂ-ਜਗਤ ਨਾਲ ਵੀ ਸੰਵਾਦ ਰਚਾਉਣ ਤੋਂ ਗੁਰੇਜ਼ ਕੀਤਾ ਹੈ ਬਿਲਕੁਲ ਉਸੇ ਤਰ੍ਹਾਂ ਜਿਵ ਇਸ ਨੇ ਧਰਮ ਨਾਲ ਸੰਵਾਦ ਰਚਾਉਣ ਦੀ ਚੇਸ਼ਟਾ ਹੀ ਨਹੀਂ ਕੀਤੀ । ਇਸ ਤਰ੍ਹਾਂ ਇਸ ਵਸਤੂ-ਜਗਤ ਨੇ ਸੁੰਗੜਿਆ ਜਿਹਾ ਸਰੂਪ ਹੀ ਗ੍ਰਹਿਣ ਕੀਤਾ ਹੈ । ਸਮੱਗਰ ਸਰੂਪ ਵਿਚ ਜੋ ਵਿਸਥਾਰ ਤੇ ਗਹਿਰਾਈ ਹੋ ਸਕਦੀ ਹੈ ਉਸਨੂੰ ਇਸਨੇ ਗਹਿਣ ਕਰਨ ਦਾ ਅੜ ਯਤਨ ਨਹੀਂ ਕੀਤਾ । ਇਸੇ ਕਾਰਨ ਕਰਕੇ ਹੀ ਸ਼ਾਇਦ ਇਹ ਵਸਤੂ-ਜਗਤ ਬਹੁਤ ਵਾਰਾ ਵਿਸ਼ਾ-ਵਸਤੂ ਵਿਚ ਤਬਦੀਲ ਨਹੀਂ ਹੁੰਦਾ ਅਤੇ ਇਸ ਸਾਹਿਤ ਤੇ ਅਣ-ਸਾਹਿਤ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ । ਘਟਨਾਵਾਂ, ਵਿਅੱਕਤੀਆਂ, ਅਨੁਭਵਾਂ ਆਦਿ ਦੀ ਸਿਰਜਣ ਰਾਹੀਂ ਸਦੀਵੀ ਕਦਰਾਂ-ਕੀਮਤਾਂ ਦਾ ਨਿਰਮਾਣ ਤਾਂ ਇਸ ਸਾਹਿਤ ਵਿਚ ਘੱਟ ਹਾ ਹੋਇਆ ਹੈ । --ਤੇਜਵੰਤ ਸਿੰਘ ਗਿੱਲ