ਪੰਨਾ:Alochana Magazine October, November and December 1979.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਤਰ-ਪ੍ਰਗਤੀਵਾਦੀ ਤੇ ਨਵ-ਪ੍ਰਗਤੀਵਾਦੀ ਸਾਹਿਤ ਦੇ ਰੂਪ ਵਿਚ ਪੰਜਾਬੀ ਸਾਹਿਤ ਨੇ ਮਾਰਕਸਵਾਦ ਨੂੰ ਆਪਣਾ ਸਰੂਪ ਗ੍ਰਹਿਣ ਕਰਨ ਦਾ ਅਵਸਰ ਪਰਦਾਨ ਕੀਤਾ ਹੈ । ਆਰਥਿਕ ਲੁੱਟ-ਖਸੁੱਟ, ਰ ਚਲੀ ਉਪੱਦਰ ਤੇ ਧਾਰਮਕ ਆਗਿਆਨ ਦੇ ਵਿਪਰੀਤ , ਪੰਜਾਬੀ ਸਾਹਿਤ ਵਿਚਲੇ ਮਾਰਕਸਵਾਦੀ ਵਸਤੂ-ਜਗਤ ਨੇ ਆਰਥਕ ਸਮਾਨਤਾ, ਰਾਜਸੀ ਸਹਿਨਸ਼ੀਲਤਾ ਤੇ ਧਰਮ ਨਿਰਪੱਖਤਾ ਦਾ ਪੱਖ ਪੂਰਿਆ ਹੈ । ਇਸ ਵਸਤੂ-ਜਗਤ ਦੀ ਪ੍ਰਥਮ ਵਿਸ਼ੇਸ਼ਤਾ ਇਸ ਸਮਾਜਕ ਕਰਤੱਵ ਵਿਚ ਵਿਆਪਕ ਹੈ । ਦਾਰਸ਼ਨਕ ਗੰਭੀਰਤਾ ਤੇ ਸਭਿਆਚਰਕ ਗਹਿਰਾਈ ਦਾ ਇਸ ਵਸਤੂ ਜਗਤ ਵਿਚ ਪੂਰਨ ਅਭਾਵ ਤਾਂ ਨਹੀਂ ਪਰ ਇਨ੍ਹਾਂ ਨੂੰ ਇਸਦੀ ਪ੍ਰਥਮ ਵਿਸ਼ੇਸ਼ਤਾ ਵਜੋਂ ਤਸੱਵਰ ਵੀ ਨਹੀਂ ਕੀਤਾ ਜਾ ਸਕਦਾ । | ਕੁਦਰਤੀ ਤੌਰ ਤੇ ਇਹ ਵਸਤੂ-ਜਗਤ ਗੁਰਮਤਿ ਤੇ ਮਾਰਕਸਵਾਦ ਵਿਚਕਾਰ ਕਿਸੇ ਪ੍ਰਕਾਰ ਦੇ ਸਵਾਦ ਦੀ ਚੇਸ਼ਟਾ ਨਹੀਂ ਕਰਦਾ, ਬਾਵਜੂਦ ਇਸ ਗੱਲ ਦੇ ਕਿ ਅਜੋਕੇ ਪੰਜਾਬੀ ਜੀਵਨ ਲਈ ਇਸ ਪ੍ਰਕਾਰ ਦੇ ਸਵਾਦ ਦੀ ਸੱਭ ਤੋਂ ਵਧੇਰੇ ਸਭਿਆਚਾਰਕ ਤੇ ਆਤਮਕ ਲੋੜ ਹੈ । ਸੰਤ ਸਿੰਘ ਸੇਖੋਂ ਦੇ ਬਾਬਾ ਬੋਹੜ ਵਿਚ ਇਸ ਪ੍ਰਕਾਰ ਦੇ ਸੰਵਾਦ ਪਤੀ ਸੰਕੇਤ ਤਾਂ ਹੈ ਪਰ ਇਸਦਾ ਕਾਰ ਰੂਪ ਤਾਂ ਉਸ ਵਿਚ ਵੀ ਅਲੋਪ ਹੈ । ਇਸੇ ਤਰ੍ਹਾਂ ਇਹ ਵਸਤੂ-ਜਗਤ ਹਿੰਦੂ ਧਰਮ, ਇਸਲਾਮੀ ਮਜ਼ਹਬ ਤੇ ਗੁਰਮਤਿ ਵਿਚਲੇ ਵਿਰੋਧਾਂ ਤੇ ਅੰਤਰ-ਵਿਰੋਧਾਂ ਨਾਲ ਵੀ ਬਾ-ਵਸਤਾ ਨਹੀਂ ਹੁੰਦਾ। ਇਸ ਸੰਬੰਧ ਵਿਚ ਤਾਂ ਇਹ ਆਪਣੇ ਆਪ ਨੂੰ ਸੰਪਰਦਾਇਕ ਕੱਟੜਤਾ ਤੇ ਧਾਰਮਕ ਪ੍ਰਭਾਵ ਨੂੰ ਛੁਟਿਆਉਣ ਤੱਕ ਹੀ ਸੀਮਤ ਕਰ ਲੈਂਦਾ ਹੈ । ਸਮ'ਜਕ ਜੀਵਨ ਦੀ ਸਤਹ ਨੂੰ ਚਿੱਤਰ ਕੇ ਪਰ ਡੂੰਘਾਈ ਨੂੰ ਅੱਖੋਂ ਪਰੋਖੇ ਕਰਕੇ ਪੰਜਾਬੀ ਸਾਹਿਤ ਵਿਚਲੇ ਵਸਤੂ-ਜਗਤ ਨੇ ਵਿਲੱਖਣ ਸਰੂਪ ਤਾਂ ਅਵੱਸ਼ ਹੀ ਗ੍ਰਹਿਣ ਕੀਤਾ ਹੈ । ਪਰ ਇਸ ਨਾਲ ਸਮੱਰਰ ਵਿਸ਼ੇਸ਼ਣ ਲਾਉਣਾ ਅਸੁਭਾਵਕ ਲ ਦਾ ਹੈ ਕਿ ਤੂੰ ਕਿ ਇਸ ਵਿਚੋਂ ਉਸ ਪ੍ਰਕਾਰ ਦੇ ਗਹਿਰ-ਗੰਭੀਰ ਜੀਵਨ-ਬੋਧ ਦਾ ਸੰਚਾਰ ਨਹੀਂ ਹੋ ਰਿਹਾ ਜਿਸ ਤੋਂ ਧਰਮ-ਉਪਰੰਤ ਪੰਜਾਬੀ ਸਭਿਆਚਾਰ ਦਾ ਚਿਤਵਣ ਹੋ ਸਕੇ । ਦੂਸਰੇ ਸ਼ਬਦਾਂ ਵਿਚ ਵਰਤਮਾਨ ਨੂੰ ਨਿਹਾਰਣ ਦੀ ਚੇਸ਼ਟਾ ਅਧੀਨ ਇਸ ਵਸਤੂ-ਜਗਤ ਨੇ ਅਤੀਤ ਤੇ ਭਵਿੱਖ ਨੂੰ ਅੱਖੋਂ ਪਰੋਖੇ ਕੀਤਾ ਹੈ ਅਤੇ ਇਸ ਧਰਨਾ ਨਾਲ ਪ੍ਰਤੀਬੱਧ ਹੋਣ ਤੋਂ ਗੁਰੇਜ਼ ਕੀਤਾ ਗਿਆ ਹੈ ਕਿ ਹਰ ਯ, ਵਿਚ ਅਤੀਤ ਦੇ ਨਾਲ ਭਵਿੱਖ ਵਰਤਮਾਨ ਦੇ ਨਾਲ ਰਿਹਾ ਹੈ ਅਤੇ ਰਹੇਗਾ ਜਦੋਂ ਤੱਕ ਕਾਲ ਸ਼ਿਸ਼ਟੀ ਵਿਚ ਰਚਿਆ ਹੋਇਆ ਹੈ । ਅਤੀਤ ਤੇ ਭਵਿੱਖ ਨੂੰ ਲਾਂਭੇ ਰੱਖ ਕੇ ਇਹ ਵਸਤੂ-ਜਗਤ ਵਰਤਮਾਨ ਦੀ ਵੀ ਸਤਹ ਨੂੰ ਹੀ ਪੇਸ਼ ਕਰ ਸਕਿਆ ਹੈ । ਇਸ ਗੱਲ ਦਾ ਪ੍ਰਮਾਣ ਉਸ ਮੌਤਾਂ ਤੋਂ ਵੀ ਮਿਲ ਜਾਂਦਾ ਹੈ ਜੋ ਇਸ ਮਾਰਕਸਵਾਦੀ ਵਸਤੂ-ਜਗਤ ਨੇ ਫਰਾਇਡਵਾਦੀ ਵਸਤੂ-ਜਗਤ ਬਾਬਤ ਧਾਰੀ ਰੱਖੀ ਹੈ । ਸੰਤ ਸਿੰਘ ਸੇਖੋਂ ਤੇ ਮੋਹਨ ਸਿੰਘ ਆਦਿ ਸ੍ਰੇਸ਼ਟ ਸਾਹਿਤਕਾਰਾਂ ਨੇ ਫਰਾਇਡਵਾਦੀ ਵਸਤੂ-ਜਗਤ ਦੇ ਸਮੀਪ ਪੇਸ਼ ਕੀਤਾ ਹੈ । ਦੋਨੋਂ ਬੁਨਿਆਦੀ ਤੌਰ ਤੇ ਕਿਵੇਂ ਇਕ ਦੂਜੇ ਦੇ ਵਿਪਰੀਤ ਹਨ, ਇਸਨੂੰ ਜਾਨਣ ਦਾ ਇਨਾਂ ਸੋਸ਼ਟ ਸਾਹਿਤਕਾਰਾਂ ਨੇ ਵੀ ਯਤਨ ਨਹੀਂ ਕੀਤਾ | ਸਤਹ ਤੇ ਮਾਰਕਸਵਾਦੀ ਵਸਤੂ-ਜਗਤ ਤੇ ਫਰਾਇਡ ਦੀ ਵਸਤੂ-ਜਗਤ ਨਿਸਚੇ ਹੀ ਇਕ ਦੂਸਰੇ ਦੇ ਸਮੀਪ ਹੋ ਸਕਦੇ ਹਨ ਕਿਉਂਕਿ ਜਿੱਥੇ ਮਾਰਕਸਵਾਦੀ ਵਸਤੂ-ਜਗਤ ਆਰਥਕ ਲੁਟ-ਸੱਟ, ਰਾਜਸੀ