ਪੰਨਾ:Alochana Magazine October, November and December 1979.pdf/9

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਸਮੁੱਚੇ ਰੂਪ ਵਿਚ ਸਹਾਇਤਾ ਵੀ ਕਰਨੀ ਹੈ । ਰੋਮਾਂਸਵਾਦੀ ਤੇ ਅਲਬੇਲੇ ਕਵੀ ਕਈ ਵਾਰੀ ਇਹ ਗੱਲ ਭੁੱਲ ਜਾਂਦੇ ਹਨ । ਪਸ਼ੂ ਜੀਵਨ ਅਥਵਾਂ ਪ੍ਰਤੀ ਵਲ ਪਰਤਣਾ ਮਨੁੱਖ ਦੀ ਸੁਤੰਤਰਤਾ ਲਈ ਸਦੀਵੀ ਤਾਂਘ ਦੀ ਇਕ ਲਲਕਾਰ ਰਹੀ ਹੈ, ਕਿਉਕਿ ਸਭਿਅਤਾ ਵਿਚ ਇਕ ਪ੍ਰਕਾਰ ਇਸ ਸੁਤੰਤਰਤਾ ਨੂੰ ਘਟਾਣ ਦੀ ਰੁਚੀ ਹੁੰਦੀ ਹੈ । ਸਭਿਅਤਾ ਦੇ ਕਰਮ ਵਿਚ ਮਨੁੱਖ ਦਾ ਇਕ ਦੂਜੇ ਉਤੇ ਪਰਸਪਰ ਆਧਾਰ ਸਦਾ ਵਧਦਾ ਰਹਿੰਦਾ ਹੈ, ਤੇ ਕਈ ਵਾਰੀ ਇਹ ਪਰਸਪਰ ਆਧਾਰ ਕੁਝ ਮਨੁੱਖਾਂ ਲਈ ਪਰਾਧੀਨਤਾ ਤਕ ਬਣ ਜਾਂਦਾ ਹੈ । ਸਮਾਂ ਆ ਜਾਂਦਾ ਜਦੋਂ ਕਿਸੇ ਸ਼ਰੇਣੀ ਲਈ ਦੂਜੀ ਸ਼ਰੇਣੀ ਉਤੇ ਆਧਾਰ ਪਰਸਪਰ ਦੀ ਸਮਾਨਤਾ ਨੂੰ ਛੱਡ ਕੇ ਪ੍ਰਾਧੀਨਤਾ ਬਣ ਜਾਂਦੀ ਹੈ । | ਮਨੁੱਖ ਦੀ ਪਰਾਧੀਨਤਾ ਕੇਵਲ ਸ਼ਰੇਣੀ ਰੂਪ ਵਿਚ ਹੀ ਨਹੀਂ, ਹੋਰ ਰੂਪਾਂ ਵਿਚ ਵੀ ਹੋ ਸਕਦੀ ਹੈ । ਇਨ੍ਹਾਂ ਵਿਚ ਦੋ ਰੂਪ ਵਧੇਰੇ ਪ੍ਰਬਲ ਹੁੰਦੇ ਹਨ, ਇਕ ਜਾਤੀ ਪ੍ਰਾਧੀਨਤਾ ਤੇ ਦੂਜੇ ਸੰਸਥਾ ਪਰਾਧੀਨਤਾ । | ਭਾਰਤ ਵਿਚ ਇਨ੍ਹਾਂ ਦੋਹਾਂ ਰੂਪ ਦੀ ਪਰਾਧੀਨਤਾ ਚਿਰਕਾਲੀਨ ਤੁਰੀ ਆਈ ਹੈ । ਇਥੇ ਮਨੁੱਖ, ਵਰਨ ਆਸ਼ਰਮ ਦੀਆਂ ਕਰੜਾਈਆਂ ਦੇ ਰੂਪ ਵਿਚ, ਸ਼ਾਇਦ ਹੋਰ ਸਾਰੇ ਦੇਸ਼ਾਂ ਨਾਲੋਂ ਵਧੇਰੇ ਸੰਸਥਾਵਾਂ ਦੇ ਅਧੀਨ ਰਿਹਾ ਹੈ । ਇਸ ਪਰਾਧੀਨਤਾ ਦੇ ਵਿਰੁੱਧ ਸੁਹਿਰਦ ਮਨੁੱਖ ਸਦਾ ਆਗੜ੍ਹ ਕਰਦੇ ਰਹੇ, ਹਨ, ਕਦੀ ਬੁੱਧ ਧਰਮ ਦੇ ਰੂਪ ਵਿਚ ਕਦੀ ਭਗਤੀ ਦੇ ਰੂਪ ਵਿਚ ਤੇ ਕਦੀ ਨਿਰੋਲ ਤਿਆਗ ਦੇ ਰੂਪ ਵਿਚ । ਜਾਤੀ ਪਰਾਧੀਨਤਾ ਦਾ ਵੀ ਭਾਰਤ ਨੂੰ ਬੜਾ ਤਲਖ ਤਜਰਬਾ ਹੈ । ਸਾਡਾ ਇਤਿਹਾਸ ਅਜੇਹੀ ਪਰਾਧੀਨਤਾ ਦੇ ਸਮਿਆਂ ਨਾਲ ਭਰਪੂਰ ਹੈ । ਪੂਰਨ ਸਿੰਘ ਨੂੰ ਪਰਾਧੀਨਤਾ ਦੇ ਇਨ੍ਹਾਂ ਦੋਹਾਂ ਰੂਪਾਂ ਦਾ ਤੀਬਰ ਅਨੁਭਵ ਸੀ । ਉਹ ਜਾਪਾਨ ਵਿਚ ਜਾ ਕੇ ਕੇਵਲ ਜੋਗੀ ਹੀ ਨਹੀਂ, ਭਾਰਤ ਦੀ ਪਰਾਧੀਨਤਾ ਦੇ ਵਿਰੁਧ ਲੜਨ ਵਾਲਾ ਸੰਗਰਾਮੀ ਵੀ ਬਣ ਗਿਆ ਸੀ। ਜਦੋਂ ਪੂਰਨ ਸਿੰਘ ਕਵਿਤਾ ਰਚਣ ਵਲ ਪ੍ਰੇਰਿਤ ਹੋਇਆ ਹੋਵੇਗਾ ਤਾਂ ਉਸਦੀ ਮਨੋਵਸਥਾ ਦੇ ਅਨੁਕੂਲ ਅਗਵਾਈ ਉਸ ਨੂੰ ਕਿਥੋਂ ਮਿਲ ਸਕਦੀ ਸੀ ? ਭਾਰਤੀ ਕਾਵਿ ਪਰੰਪਰਾ ਵਿਚੋਂ ਇਹ ਅਗਵਾਈ ਮਿਲਣੀ ਔਖੀ ਸੀ । ਭਾਰਤੀ ਕਾਵਿ ਪਰੰਪਰਾ ਸਦੀਆਂ ਤੋਂ ਵਿਫਲ ਹੋਈ ਹੋਈ ਸੀ । ਗੁਰਬਾਣੀ ਦੀ ਇਕ ਪਰੰਪਰਾ ਸੀ, ਪਰ ਇਸ ਵਿਚੋਂ ਪੂਰਨ ਸਿੰਘ ਹਾਲੀ ਪੁਰਣ ਅਗਵਾਈ ਪ੍ਰਾਪਤ ਕਰਨ ਦੇ ਯੋਗ ਨਹੀਂ ਸੀ, ਕਿਉਂਕਿ ਇਸ ਪਰੰਪਰਾ ਨੂੰ ਇਸ ਦਿਸ਼ਟੀ ਤੋਂ ਸਾਡੇ ਦੇਸ ਵਿਚ ਉਦੋਂ ਤਕ ਨਹੀਂ ਵੇਖਿਆ ਗਿਆ ਸੀ । ਇਸ ਦਾ ਕਾਵਿ ਰੂਪ ਵਿਚ ਅਧਐਨ ਹਾਲੀ ਸਾਡੇ ਵਿਦਵਾਨ ਮੰਡਲਾਂ ਵਿਚ ਪ੍ਰਚਲਿਤ ਨਹੀਂ ਸੀ ਹੋਇਆ । ਪੂਰਨ ਸਿੰਘ ਨੂੰ ਕੁਝ ਅਗਵਾਈ ਅੰਗਰੇਜ਼ੀ ਰੁਮਾਂਚਕ ਕਵੀਆਂ ਤੋਂ ਮਿਲ ਸਕਦੀ ਸੀ. ਤੇ ਸ਼ਾਇਦ ਉਸਦੀ ਕਾਵਿਮਈ ਪ੍ਰੇਰਣਾ ਵਿਚ ਅੰਗਰੇਜ਼ੀ ਰੋਮਾਂਚਕ ਕਵਿਤਾ ਦਾ ਭਾਗ