ਪੰਨਾ:Alochana Magazine October, November and December 1987.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(2) ਜੰਮੂ-ਕਸ਼ਮੀਰ ਦੀਆਂ ਕਹਾਣੀਆਂ ਦੇ ਭਾਸ਼ਾਈ ਵਿਸ਼ਲੇਸ਼ਣ ਦੀ ਖੋਜ-ਵਿਧੀ, ਸਰ, ਬਾਰਾਮੂਲਾ, ਨੰ: 3, 1982, ਪੰਨੇ 77-83 (3) ਜੰਮੂ-ਕਸ਼ਮੀਰ ਦੀਆਂ ਕਹਾਣੀਆਂ ਦੀ ਸਥਾਨਿਕ ਭਾਸ਼ਾ, ਸੈਮੀਨਾਰ ਪੇਪਰ (ਅਕਤੂਬਰ 26-27, 1995), ਸ੍ਰੀ ਨਗਰ (ਮਾਲ ਵਿਚ ਪ੍ਰਕਾਸ਼ਨ ਅਧੀਨ) ਕਸ਼ਮੀਰ ਵਾਦੀ ਦੇ ਕੰਵਲ ਕਸ਼ਮੀਰੀ, ਭਗਵੰਤ ਕੌਰ, ਸ਼ਰਨ ਸਿੰਘ, ਗੁਰਚਰਨ ਸਿੰਘ ਗੁਲਸ਼ਨ ਆਦਿ ਦੀਆਂ ਕਹਾਣੀਆਂ ਵਿਚ ਜੰਮੂ ਦੇ ਲਿਖਾਰੀਆਂ ਦੀਆਂ ਕਹਾਣੀਆਂ ਨਾਲੋਂ ਸਥਾਨਕ ਭਾਸ਼ਾ ਦੇ ਅੰਸ਼ ਬਹੁਤੇ ਮਿਲਦੇ ਹਨ । ਜੰਮੂ ਖੇਤਰ ਦੇ ਕਹਾਣੀਕਾਰਾਂ -- ਉਜਾਗਰ ਸਿੰਘ ਮਹਿਕ, ਦੀਦਾਰ ਸਿੰਘ, ਡਾ. ਦੇਵਿੰਦਰ ਸਿੰਘ, ਹਰਨਾਮ ਸਿੰਘ ਦੁਆ, ਸ਼ਰਨ ਕੌਰ, ਭੁਪਿੰਦਰ ਸਿੰਘ ਸੂਦਨ ਆਦਿ- ਵਿਚੋਂ ਭੂਪਿੰਦਰ ਸਿੰਘ ਸੂਦਨ ਦੀਆਂ ਕਹਾਣੀਆਂ ਵਿਚ ਸਭ ਤੋਂ ਵਧੇਰੇ ਸਥਾਨਿਕ ਭਾਸ਼ਾ ਪੁਣਛੀ ਦਾ ਰਲਾ ਮਿਲਦਾ ਹੈ । | ਠੇਠ ਪੰਜਾਬੀ ਤੇ ਸਥਾਨਕ ਭਾਸ਼ਾ ਵਿਚ ਕਹਾਣੀ ਲਿਖਣ ਦੀ ਪਰੰਪਰਾ ਵਿਚ ‘ਦੇ ਰੰਗ' ਦਾ ਵੀ ਨਾਂ ਆਉਂਦਾ ਹੈ । ‘ਦੇ ਰੰਗ' ਤੋਂ ਭਾਵ ਹੀ ਭਾਸ਼ਾ ਦੇ ਦੇ ਰੰਗ ਹਨ । ਇਸ ਬਾਰੇ 'ਸੱਚ ਝੂਠ' ਸਿਰਲੇਖ ਦੀ ਭੂਮਿਕਾ ਹੇਠ ਕਹਾਣੀਕਾਰ ਮਹਿੰਦਰ ਸਿੰਘ ਰਿਖੀ ਖੁਦ ਇੰਜ ਲਿਖਦਾ ਹੈ : “ਪੰਜਾਬੀ ਭਾਸ਼ਾ ਦਾ ਇਕ ਰੰਗ ਤਾਂ ਉਹ ਹੈ ਜਿਸ ਨੂੰ ਭਾਸ਼ਾ ਵਿਗਿਆਨੀ ਕੇਵੰਦਰੀ ਪੰਜਾਬੀ ਭਾਸ਼ਾ ਦਾ ਨਾਂ ਦਿੰਦੇ ਹਨ ਤੇ ਇਸ ਪੁਸਤਕ ਵਿਚ ਤੁਹਾਨੂੰ ਕਰਤਾ ਪੁਰਖ ਰੂਪ ਵਿਚ ਬੋਲਦਾ ਦਿਸੇਗਾ ਤੇ ਦੂਜਾ ਉਹ ਰੰਗ ਹੈ ਜਿਸ ਨੂੰ ਸਥਾਨਿਕ ਪੰਜਾਬੀ ਭਾਸ਼ਾ ਕਿਹਾ ਜਾਂਦਾ ਹੈ । ਵਾਸਤਵ ਵਿਚ ਇਹ ਕੇਂਦਰੀ ਪੰਜਾਬੀ ਭਾਸ਼ਾ ਦੀ ਇਕ ਉਪਭਾਖਾ ਹੀ ਹੈ । ਇਨ੍ਹਾਂ ਕਹਾਣੀਆਂ ਦੇ ਬਹੁਤ ਸਾਰੇ ਪਾਤਰ ਆਪ ਨੂੰ ਇਸ ਮੁੱਠੀ ਉਪਭਾਖਾ ਵਿਚ ਮਿਠਾਸ ਵੰਡਦੇ :ਦਸਣਗੇ । -ਪੰਨਾ 1 ਦੇ ਰੰਗ' ਨਾਂ ਦੇ ਕਹਾਣੀ-ਸੰਗ੍ਰਹਿ ਵਿਚ ਦੱਸ ਕਹਾਣੀਆਂ ਦਰਜ ਹਨ ਤੇ ਕਹਾਣੀਕਾਰ ਦਾ ਉਪਰੋਕਤ ਕਥਨ ਲਗਭਗ ਹਰ ਕਹਾਣੀ ਵਿਚ ਪ੍ਰ ਉਤਰਦਾ ਹੈ । ਭਾਵ ਇਕੇ ਦੇ ਕਹਾਣੀਆਂ ਤੋਂ ਇਲਾਵਾ ਹੋਰ ਇਕ ਕਹਾਣੀ ਵਿਚ ਪਾਤਰ ਸਥਾਨਿਕ ਭਾਸ਼ਾ ਦੀ ਵਰਤੋਂ ਕਰ ਹੀ ਜਾਂਦਾ ਹੈ ਤੇ ਵਰਣਨ ਠੇਠ ਪੰਜਾਬੀ ਵਿਚ ਹੈ । ‘ਦੋ ਰੰਗ ਸੰਗਤਿ ਵਿਚ ‘ਜਿੱਤ ਦੀ ਸੁਗਾਤ' ਹੀ ਸ਼ਾਇਦ ਅਜਿਹੀ ਕਹਾਣੀ ਹੈ ਜੋ ਲਗਭਗ ਠੇਠ ਪੰਜਾਬੀ ਵਿਚ ਹੈ ਤੇ ਜਿਸ ਵਿਚ ਸਥਾਨਿਕ ਭਾਸ਼ਾ ਦਾ ਨਾਂ ਮਾਤਰ ਹੀ ਹਲਾ ਹੈ । ਵਾਂਗੂ, ਝਿਥੀ, ਅਣਖ, ਫੋਟੂ ਆਦਿ ਹੀ ਸਥਾਨਿਕ ਸ਼ਬਦ ਹਨ ਬਾਕੀ, ਮੁਹਾਰੇ, ਖੰਡੀਆ, ਪਟਾਰੀ, ਭਜ, ਧਰਤ ਆਦਿ ਸ਼ਬਦ ਠੇਠ ਭਾਸ਼ਾ ਦੇ ਵਰਤੇ ਗਏ ਹਨ। 02