ਪੰਨਾ:Alochana Magazine October, November and December 1987.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਿਰਜਣਾ ਅਧੀਨ ਆਪਣੇ ਸਭ ਤੇ ਕਾਇਮ ਰਹਿਕੇ ਸਮਕਾਲੀ ਸੰਕਟ ਨੂੰ ਝਲਦੀ ਹੈ । ਇਸ ਤੋਂ ਬਿਨ੍ਹਾਂ ਕੁਝ ਇਕ ਦੂਜੀਆਂ ਕਹਾਣੀਆਂ ਜਿਵੇਂ 'ਰੱਬ ਦਾ ਰੂਪ' ਕ੍ਰਿਤ 'ਪ੍ਰਭਜੋਤ', ‘ਇਨਸਾਫ਼ ਡੋਲ ਰਿਹਾ ਸੀ ਤੇ ਤਿਦੰਰ ਪਾਲ ਸਿੰਘ, 'ਅੱਗ ਕਿਤ ਦੁਨ ਖੁਰਸ਼ੀਦ, “ਨੀਂਦ ਨਹੀਂ ਆਉਂਦੀ ਕ੍ਰਿਤ ਰਘਬੀਰ ਭਰਤ ਆਦਿ ਸਾਡੇ ਚੌਗਿਰਦੇ ਵਿਚ ਪਸਰੇ ਸਮਾਜਿਕ ਦੰਭਾਂ ਦੀ ਕਲਾਤਮਿਕ ਪੇਸ਼ਕਾਰੀ ਕਰਨ ਲਈ ਕਰਮਸ਼ੀਲ ਹਨ । ਇਸ ਕਹਾਣੀ ਸੰਗਹਿ ਦੀਆਂ ਚਾਰ ਕਹਾਣੀਆਂ ਇਕ ਸਮੱਸਿਆ ਦੇ ਚਾਰਾਂ ਪੱਖਾਂ ਦੀ ਵੱਖਰੇ ਵੱਖਰੇ ਕਥਾ ਸੰਦਰਭਾਂ ਰਾਹੀਂ ਵਿਆਖਿਆ ਕਰਦੀਆਂ ਹਨ । ਇਹ ਸਮੱਸਿਆ ਸਾਧਾਂ ਸੰਤਾਂ ਰਾਹੀ ਭੋਲੇ ਭਾਲੇ ਲੋਕਾਂ ਦੀ ਲੁੱਟ ਦੀ ਵਿਆਖਿਆ ਕਰਨਾ ਹੈ । ਭਾਵੇਂ ਨਵੀਨ ਚੇਤਨਾ ਦੇ ਫਲਸਰੂਪ ਇਹ ਸਮੱਸਿਆ ਆਪਣੇ ਪੁਰਾਣੇ ਸਰੂਪ ਵਿਚ ਨਹੀਂ ਰਹੀ ਪਰ ਫਿਰ ਵੀ ਸਮਕਾਲੀ ਸਮਾਜ ਵਿਚ ਅਜਿਹੀ ਲੁੱਟ ਕਵੀ ਪ੍ਰਚਲਤ ਹੈ । ਇਹ ਸ਼ੋਸ਼ਣ ਤਿੰਨ ਪ੍ਰਮੁੱਖ ਪੱਧਰਾਂ ਉਪਰ ਹੁੰਦਾ ਹੈ; ਪਹਿਲਾਂ ਵਸਤੂਆਂ ਦਾ ਸ਼ੋਸ਼ਣ, ਦੂਜਾਂ ਪੈਸੇ ਦਾ ਸ਼ੋਸ਼ਣ ਅਤੇ ਤੀਜਾ ਸ਼ਰੀਰਕ ਹਵਸ ਨੂੰ ਮਿਟਾਉਣ ਲਈ ਔਰਤ ਦਾ ਸਰੀਰਿਕ ਸ਼ੋਸ਼ਣ । ਪ੍ਰਭਜੋਤ ਕੌਰ ਦੀ ਕਹਾਣੀ 'ਪ੍ਰਸ਼ਨ ਚਿੰਨ, ਗੁਰਮੁਖ ਸਿੰਘ ਦੀ 'ਦਾਤੇ', ਬਲਵਿੰਦਰ ਸਿੰਘ ਕਲੇਰ ' ਦੀ 'ਮੜੀ ਅਤੇ ਹਰਨੇਕ ਸਿੰਘ ਨਾਗਰਾ ਦੀ 'ਨਕਸ਼ਾਂ ਦੀ ਪਛਾਣ' ਆਦਿ ਕਹਾਣੀਆਂ ਇਸ ਪ੍ਰਕਾਰ ਦੀ ਲੁੱਟ ਦੇ ਵਿਭਿੰਨ ਪੱਖਾਂ ਦੀ ਯਥਾਰਥਕ ਵਿਆਖਿਆ ਕਰਦਿਆਂ ਹੋਇਆਂ ਸ'ਡੇ ਸਭਿਆਚਾਰ ਵਿਚ ਪਵਿੱਤਰਤਾ ਦੇ ਪਰਦੇ ਅੰਦਰ ਹੋ ਰਹੀ ਲੁੱਟ ਨੂੰ ਪੇਸ਼ ਕਰਨ ਦਾ ਸਰਲ ਯਤਨ ਕਰਦੀਆਂ ਹਨ । ਇਸਦੇ ਨਾਲ ਹੀ ਨਰਿੰਦਰ ਮੰਨੂ, ਤੇਲੂ ਰਾਮ ਕੁਹਾੜਾ, ਗੁਰਮੇਲ ਸਾਕੀ, ਗੁਰਮੇਲ ਸਿੰਘ ਮਾਛੀਵਾੜਾ ਆਦਿ ਲੇਖਕਾਂ ਦੀਆਂ ਕਹਾਣੀਆਂ ਵੀ ਪ੍ਰਾਪਤ ਯਥਾਰਥ ਦੀ ਅਲੋਚਨਾਤਮਿਕ ਸ਼ੰਗ ਪ੍ਰਸਤੁਤ ਕਰਨ ਲਈ ਕਰਮਸ਼ੀਲ ਪ੍ਰਤੀਤ ਹੁੰਦੀਆਂ ਹਨ । ਇਸ ਪ੍ਰਕਾਰ ਕਹਾਣੀ ਭਾਗ ਦੀਆਂ ਸਮੁੱਚੀਆਂ ਰਚਨਾਵਾਂ ਦਾ ਅੰਤਿਮ ਧੈਅ ਸਮਾਜ ਵਿਚ ਪਸਰੀ ਕਿਸੇ ਨਾ ਕਿਸੇ ਕੁਰੀਤੀ ਦੇ ਸਮਾਜਿਕ ਪ੍ਰਸੰਗ ਅਧੀਨ ਵਿਆਖਿਆ ਕਰਨਾ ਹੈ । ਇਹ ਕਹਾਣੀਆਂ ਭਾਵੇਂ ਕਲਾਤਮਕ ਪੱਖ ਤੋਂ ਜ਼ਿਆਦਾ ਪ੍ਰੋੜ ਨਹੀਂ ਹਨ ਫਿਰ ਵੀ ਇਹ ਸਾਡੇ ਸਭਿਆਚਾਰ ਦੀਆਂ ਜੀਵੰਤ ਸਮੱਸਿਆਵਾਂ ਨਾਲ ਸਿੱਧਾ ਸੰਬਾਦ ਸਿਰਜ ਕੇ ਸਮਾਜਿਕ ਦੰਭਾਂ ਅਤੇ ਕੁਰੀਤੀਆਂ ਨੂੰ ਪ੍ਰਸਤੁਤ ਕਰਦੀਆਂ ਹਨ । ਸੰਗ੍ਰਹਿ ਦੀਆਂ ਕੁਝ ਕੁ ਕਹਾਣੀਆਂ ਨੂੰ ਸਫਲ ਮੰਨਿਆ ਜਾ ਸਕਦਾ ਹੈ ਪਰ ਜ਼ਿਆਦਾ ਤਰ ਕਹਾਣੀਆਂ ਦਾ ਕਲਾਤਮਿਕ ਪੱਖ ਕਾਫ਼ੀ ਊਣਾ ਹੈ, ਵਿਸ਼ੇਸ਼ ਤੌਰ ਤੇ ਗੱਲ ਕਹਿਣ ਦੀ ਕਾਹਲ ਦੇ ਫਲਸਰੂਪ ਬਿਰਤਾਂਤਕਤਾ ਵਿਚ ਵਿਖੰਡਤਾ ਪੈਦਾ ਹੁੰਦੀ ਹੈ ਅਤੇ ਕਥਾ ਸੰਦਰਭ ਜਨਾਤਮਿਕ ਵਿਵੇਕ ਦਾ ਪ੍ਰਤੀਕ ਹੋਣ ਦੀ ਥਾਂ ਲੇਖਕ ਦੀ ਮਨੋ-ਇੱਛਾ ਦਾ ਪ੍ਰਤੀਫਲ ਬਣ ਜਾਂਦਾ ਹੈ । 120