ਪੰਨਾ:Alochana Magazine October, November and December 1987.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਸਮਰਥ ਰਿਹਾ ਹੈ । ਸੰਗਹਿ ਦੇ ਜ਼ਿਆਦਾ ਕਹਾਣੀਕਾਰੇ ਨਾ ਸਿਰਫ ਸਥਾਪਤ ਕਲਾਤਮਕ ਰੂੜੀਆਂ ਅਖਵਾ ਰਚਨਾਤਮਕ ਜੁਗਤਾਂ ਦਾ ਨਿਭਉ ਹੀ ਕਰਦੇ ਹਨ ਸਗੋਂ ਕੇਹਾਣੀ ਦੇ ਰੂਪਾਕਾਰਨ ਪ੍ਰਸੰਗ ਦੀ ਵੀ ਅਵਹੇਲਨਾ ਕਰਦੇ ਹਨ । ਵਿਸ਼ੇਸ਼ ਕਰਕੇ ਮਿੰਨੀ ਕਹਾਣੀਆਂ ਆਪਣੀ ਰੂਪਾਕਾਰਕ ਖ਼ੁਦਮੁਖ਼ਤਾ ਸਥਾਪਤ ਕਰਨ ਤੋਂ ਅਸਮਰਥ ਰਹੀਆਂ ਹਨ । ਫਿਰ ਵੀ, ਕੁੱਝ ਕੁ ਕਹਾਣੀਆਂ ਜਿਵੇਂ ਸੁਖਜੀਤ ਦੀ ਕਸਮਕਸ਼', ਗੁਰਮੇਲ ਸਿੰਘ ਦੀ ‘ਥਿੜਕਦੇ ਆਦਰਸ਼', ਪ੍ਰਭਜੋਤ ਦੀ 'ਰੱਬ ਦਾ ਰੂਪ, ਰਘਬੀਰ ਸਿੰਘ ਭਰਤ ਦੀ ‘ਨੀਂਦ ਨਹੀਂ ਆਉਂਦੀ, ਦੁਨੀ ਖੁਦ ਦੀ 'ਅੱਗ' ਆਦਿ ਕਹਾਣੀਆਂ ਸਬੰਧਤ ਸਮੱਸਿਆਵਾਂ ਦੀ ਯੋਗ-ਅਭਿਵਿਅਕਤੀ ਕਰਨ ਦੇ ਸਮੱਰਥ ਹੋ ਸਕੀਆਂ ਹਨ । ਕਹਾਣੀ ਭਾਗ ਦੀ ਪਹਿਲੀ ਵਿਸ਼ੇਸ਼ ਇਹ ਹੈ ਕਿ ਲੇਖਕ ਸੰਮਕਲੀ ਯਥਾਰਥ ਦੇ ਵਿਭਿੰਨ ਪਾਸਾਰਾਂ ਨਾਲ ਸਿੱਧਾ ਸੰਬਾਦ ਸਿਰਜਦੇ ਹਨ । ਅਜਿਹੇ ਸੰਬਾਦ ਸਮੇਂ ਉਹਨਾਂ ਦੀ ਮੁਲ ਕੋਸ਼ਿਸ਼ ਸਮਕਾਲੀ ਸਮਾਜਿਕ ਕੁਰੀਤਆਂ ਅਤੇ ਸਾਂਸਕ ਤਿਕ ਵਿਗਠਨਾਂ ਦੀ ਤੱਥਮੁਲਕ` ਕਲਾਤਮਿਕ ਅਭਿਵਿਅਕਤੀ ਕਰਨ ਦੀ ਹੈ ਜਿਸ ਪ੍ਰਕਾਰ ਸੰਹ ਦੀ ਪਹਿਲੀ ਕਹਾਣੀ ‘ਕਸ਼ਮਕਸ਼’ ਦੀ ਕਥਾ ਸੰਦਰਭ ਨਵੰਬਰ 1984 ਦੇ ਦੰਗਿਆਂ ਰਾਹੀਂ ਪੀੜਿਤ ਲੜਕੀ ਦੀ ਮਨੋ-ਵੇਦਨਾ ਅਥਵਾ ਦੁਖਾਂਤ ਦੀ ਸਭਿਆਚਾਰਕ ਪ੍ਰਸੰਗ ਅਧੀਨ ਵਿਆਖਿਆ ਪ੍ਰਸਤੁਤ ਕਰਨਾ ਹੈ । ਕਥਾ ਵਿਚ ਮੁਲ ਕੇਸ਼ਮਕਸ਼ੇ ਪਰੰਪਰਿਕ ਮਾਨਵੀ ਆਦਰਸ਼ ਦੀ ਪਾਲਣਾ ਅਧੀਨ ਪ੍ਰਾਪਤ ਦੁਖਾਂਤ ਨੂੰ ਸਦੀਵੀਂ ਦੁਖਾਂਤ ਤੱਕ ਵਿਕਸਤ ਹੋਣ ਜਾਂ ਰਿਸ਼ਤਿਆਂ ਦੀ ਪਾਕੀਜ਼ਗੀ ਤੋਂ ਲਾਂਭੇ ਜਾਕੇ ਦੁਖਾਂਤ ਨੂੰ ਮਹਿਜ਼ ਇਤਫ਼ਾਕੀ ਦੁਖਾਂਤ ਦਾ ਰੂਪ ਦੇਣਾ ਹੈ । ਨਾਇਕਾਂ ਦੀ ਭਰ ' ਜੁਆਨੀ ਦੀ ਅੱਗ ਅਤੇ ਲੰਮੀ ਉਮਰ ਦੇ ਰੰਡੇਪੇ ਦੀ ਦੁਖਾਂਤਕ ਸਥਿਤੀ ਵਿਚ ਕਿਸੇ ਪ੍ਰਕਾਰ ਦੇ ਪ੍ਰੇਰਕ ਰਾਹੀਂ ਸਮਤੋਲ ਸਿਰਜਣ ਦੀ ਖ਼ਾਹਿਸ਼ ਅਧੀਨ ਪੁਨਰ-ਵਿਆਹ ਲਈ ਅਖਬਾਰ ਨੂੰ ਵਿਆਹ ਸੰਬੰਧੀ ਇਸ਼ਤਿਹਾਰ ਪੜਨ ਲਈ ਚੁਕ ਦੀ ਹੈ ਪਰ ਸਾਂਸਕ੍ਰਿਤਕ ਆਦਰਸ਼ ਦੀ ਪੁਨਰ-ਸਥਾਪਨਾ ਅਧੀਨ ਪਾੜ ਦਿੰਦੀ ਹੈ, ਅਤੇ ਮਰ ਚੁੱਕੇ ਪਤੀ ਦੀ ਯਾਦ ਨਾਲ ਜੁਆਨੀ ਦੀ ਅੱਗ ਨੂੰ ਸ਼ਾਂਤ ਕਰਨ ਦੇ ਫ਼ੈਸਲੇ ਨਾਲ ਇਕੱਲੀ ਜੀਵਨ ਗੁਜ਼ਾਰਨ ਦਾ ਪ੍ਰਣ ਕਰਦੀ ਹੈ । ਇਸੇ ਪ੍ਰਕਾਰ ਹੀ ਰਘਬੀਰ ਸਿੰਘ ਭਰਤ ਦੀ ਕਹਾਣੀ 'ਮਜਬੂਰ’ ਇਸੇ ਸਮੱਸਿਆ ਨੂੰ ਪੈਡ ਮਾਨਸਿਕਤਾ ਰਾਹੀਂ ਪ੍ਰਸਤੁਤੇ ਕਹੀ ਦੀ ਹੋਈ ਨਾਇਕਾ ਨੂੰ ਸਾਂਸਕ੍ਰਿਤਕ ਆਦਰਸ਼ ਸਾਹਮਣੇ ਗੋਡੇ ਟੇਕਦੀ ਦੇਖਾਉਂਦੀ ਹੈ, ਜਿਸ ਵਿਚ ਉਹ ਪਤੀ ਦੇ ਮਰ ਜਾਣ ਤੋਂ ਬਾਅਦ ਆਪਣੇ ਦਿਉਰ ਬਿਸ਼ਨੇ ਦੀ ਹੋਣਾ ਲੋਚਦੀ ਹੈ ਕਿਉਂਕਿ ਸ਼ਰੀਕੇ ਨੇ ਬਿਸ਼ਨੇ ਉਪਰ ਚਾਦਰ ਪਾਈ ਹੁੰਦੀ ਹੈ । ਬਿਸ਼ਨਾ ਉਸ ਨਾਲ ਕਿਸੇ ਪ੍ਰਕਾਰ ਦੇ ਸਬੰਧ ਸਿਰਜਣ ਦਾ ਇੱਕ ਨਹੀਂ ਕਿਉਂਕਿ ਉਨ੍ਹਾਂ ਦੀ ਉਮਰ ਦਾ ਬਹੁਤ ਫ਼ਰਕ ਹੈ । ਕਹਾਣੀ ਦੀ ਇਕ ਹੋਰ ਪਾਤਰ ‘ਰਤਨੀ' ਨਾਇਕਾਂ ਨੂੰ ਕਿਰ ਦੇ ਮੁੰਡੇ ਨਾਲ ਸਬੰਧ ਸਿਰਜਕੇ ਜੁਆਨੀ ਦੀ ਅੱਗ ਨੂੰ ਸ਼ਾਂਤ ਕਰਨ ਦਾ ਸੁਝਾਅ ਦਿੰਦੀ ਹੈ ਪਰ ਨਾਇਕਾ ਸਿਰਫ ਸਾਂਸਕ੍ਰਿਤਕ ਆਦਰਸ਼ ਦੀ ਪੁਨਰ 119