ਪੰਨਾ:Alochana Magazine October, November and December 1987.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸਦਾ ਉਚਰਣ ਮਮੱਟੀਆਂ ਕਰਨਾ ਪਵੇਗਾ, ਜੋ ਗਲਤ ਹੈ । ਇਸੇ ਤਰਾਂ ਮਿਸਰੇ ਦੇ ਪਹਿਲੇ ਸ਼ਬਦ 'ਚੰਨ’ ਦੀ ਟਿੱਪੀ ਉਡਾ ਕੇ ‘ਚਨ' ਪਣ ਨਾਲ ਬਹਿਰ ਪੂਣੀ ਹੁੰਦੀ ਹੈ । ਇਕ ਸ਼ਿਅਰ ਹੋਰ ਲਵੇ : ਜਿਨਸ ਮਹਿੰਗੀ ਹੈ ਜਾਨ ਸਸਤਾ ਹੈ, ਕੀ ਮਹਿੰਗਾਈ ਦੀ ਗੱਲ ਕਰਦੇ ਓ । - ਠਾਕੁਰ ਭਾਰਤੀ ਇਸ ਸ਼ਿਅਰ ਦੇ ਦੂਜੇ ਮਿਸਰੇ ਵਿਚ ਕਵੀ ਨੇ 'ਮਹਿੰਗਾਈ' ਸ਼ਬਦ ਨੂੰ 'ਮਘਾਈ ਦੇ ਉਚਾਰਣ ਤੇ ਵਰਤਿਆ ਹੈ, ਜਿਸ ਨਾਲ ਮਿਸਰ ਦੀ ਬਹਿਰ ਭੰਗ ਹੋ ਗਈ ਹੈ । ਇਕ ਹੋਰ ਸ਼ਿਅਰ ਵੇਖੋ : ਯਾ ਇਲਾਹੀ ਹੁਣ ਤੇ ਆਪਣਾ ਕਰਮ ਕਰ, ਸੌ ਸੌ ਤਰਲੇ ਕਰਦਿਆਂ ਗੁਜ਼ਰੀ ਹੈ ਰਾਤ । -ਮੁਜਰਮ ਦਸੂਹੀ ਇਸ ਸ਼ਿਅਰ ਦੇ ਪਹਿਲੇ ਮਿਸਰੇ ਵਿਚ ਵਰਤਿਆ ਸ਼ਬਦ ਕ+ਰ+ਮ ਹੈ, ਕਰ + ਮ ਨਹੀਂ, ਪਰ ਕਵੀ ਨੇ ਇਸ ਨੂੰ ਕਰ+ਮ ਦੇ ਰੂਪ ਵਿਚ ਵਰਤਿਆ ਹੈ । ਕ+ਰ+ਮ ਦਾ ਅਰਥ ਹੈ ਕਿਰਪਾ ਅਤੇ ਕਰ+ਮ ਦਾ ਅਰਥ ਹੈ ਭਾਗ, ਕਿਸਮਤ । ਬਹਰ-ਅਨੁਮਾਰ ਅਸੀਂ ਇਸ ਸ਼ਬਦ ਨੂੰ ਕਰਮ ਬੋਲਾਂਗੇ, ਪਰ ਇਸ ਤੋਂ ਅਰਥ 'ਕਿਰਪਾ ਲਵਾਂਗੇ, ਜੋ ਕਿਸੇ ਤਰਾਂ ਵੀ ਯੋਗ ਨਹੀਂ। ਕਰਮ' ਸ਼ਬਦ ਦੇ ਸਹੀ ਉਚਾਰਣ ਦੀ ਅਗਿਆਨਤਾ ਕਾਰਨ ਕਵੀ ਤੋਂ ਇਹ ਭੁੱਲ ਹੋ ਗਈ ਹੈ, ਜਿਸ ਨਾਲ ਉਕਤ ਮਿਸਰਾ ਬਹਿਰ ਤੋਂ ਖ਼ਾਰਿਜ ਹੋ ਗਿਆ ਹੈ । ਨਹੀਂ ਤਾਂ, ਮਿਸਰੇ ਦੀ ਸ਼ਬਦ-ਯੋਜਨਾ ਵਿਚ ਰਤਾ ਕੁ ਤਬਦੀਲੀ ਕਰਨ ਨਾਲ ਹੀ ਇਸਨੇ ਕਲਾ ਪੱਖੋਂ ਦੋਸ਼-ਮੁਕਤ ਹੋ ਜਾਣਾ ਸੀ । ਯਾ ਇਲਾਹ ਹੁਣ ਤੇ ਕਰ ਅਪਣਾ ਕਰਮ ਸਾਰੇ ਸ਼ਬਦ ਉਹ ਹਨ, ਪਰ ਸ਼ਬਦ-ਯੋਜਨਾ ਸਹੀ ਹੋ ਜਾਣ ਨਾਲ, ਇਸ ਰੂਪ ਵਿਚ ਮਿਸਰਾ ਤੱਲ ਵਿਚ ਪੂਰਾ ਹੋ ਜਾਂਦਾ ਹੈ । ਇਸੇ ਤਰ੍ਹਾਂ ਹੇਠਾਂ ਲਿਖੇ ਸ਼ਿਅਰ ਦੇ ਪਹਿਲੇ ਮਿਸਰੇ ਵਿਚ : ਭਟਕ ਨਾ ਨੇਰੇ 'ਚ ਜਾਵੇ ਰਾਹ ਤੋਂ ਇਨਸਾਨੀਅਤ, ਪਿਆਰ-ਦੀਪਕ ਦਿਲ ਦੇ ਰਾਹਾਂ ਵਿਚ ਜਗਾਉਂਦਾ ਆ ਰਿਹਾ । ਦੀਪਕ ਜੈਤੋਈ ਪਹਿਲਾ ਹੀ ਸ਼ਬਦ ਗਲਤ ਵਰਤੇ ਜਾਣ ਕਰਕੇ ਮਿਸਰੋ ਦੀ ਬਹਿਰ ਭੰਗ ਹੋ ਗਈ ਹੈ । ਇਹ ਸ਼ਬਦ ਭੇਟ+ਕ ਨਹੀਂ, ਭ+ਟ+ਕ ਹੈ । ਇਸੇ ਮਿਸਰੇ ਦਾ ਦੁਜਾ ਸ਼ਬਦ 'ਨਾ’ ਵੀ ਨ-+ ਨਹੀਂ, ਸਗੋਂ 'ਨ' ਹੈ । ਇਸ ਨੂੰ ਗੁਰੂ ਰੂਪ ਵਿਚ ਨਹੀਂ, ਲਘ ਰੂਪ ਵਿਚ ਵਰਤਿਆ ਜਾਂਦਾ ਹੈ । 60