ਪੰਨਾ:Alochana Magazine October, November and December 1987.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਾਂ ਸਥਿਤੀ ਦਾ ਸੱਚ ਉਸਦੇ ਅੰਤਰ ਵਿਰੋਧ ਵਿਚ ਹੁੰਦਾ ਹੈ ਭਾਵੇਂ ਇਸ ਵਿਚ ਸੰਦੇਹ ਨਹੀਂ ਕਿ ਪੂਰਵ-ਮਿਥਿਤ ਧਾਰਨਾ ਸਥਿਤੀ ਦੇ ਵਿਸਤਾਰ ਦੀਆਂ ਸੰਭਾਵਨਾਵਾਂ ਨੂੰ ਬੰਨ੍ਹ ਕੇ ਇਕ ਖ਼ਾਸ ਫਰਜ਼ੀ ਦਿਸ਼ਾ ਦੇ ਦਿੰਦੀ ਹੈ । ਚਾਤ੍ਰਿਕ ਦੇ ਨਾਵਲਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਉਸਨੇ ਪੂਰਵ- fਥਿਤ ਧਾਰਨਾਵਾਂ ਨੂੰ ਪ੍ਰਸਤੁਤ ਕਰਦਿਆਂ ਵੀ ਕਥਾ ਦੀਆਂ ਵਿਸਤਾਰ ਸੰਭਾਵਨਾਵਾਂ ਨੂੰ ਪਰੋਖੇ ਨਹੀਂ ਕੀਤਾ । ਇਸ ਦਾ ਇਕ ਪ੍ਰਮਾਣ ਇਹ ਹੈ ਕਿ ਉਸਨੇ ਆਪਣੇ ਨਾਵਲਾਂ ਵਿਚ ਸਮੁੱਚੇ ਕੁਰਾਹੇ ਪਏ ਪਾਤਰਾਂ ਦਾ ਰੂਪ ਪਰਿਵਰਤਨ ਆਵਸ਼ਕ ਨਹੀਂ ਸਮਝਿਆ । ਉਸਦੇ ਕੁਝ ਪਾਤਰ ਚੰਗੀ ਸਿੱਖਿਆ ਤੇ ਸੰਗਤ ਵਿਚ ਬਦਲਦੇ ਹਨ (ਜਿਵੇਂ ਮਦਮਤ ਸਿੰਘ, ਉਚਾ ਕੌਰ) ਪਰ ਸਭ ਲਈ ਇਹ ਜ਼ਰੂਰੀ ਨਹੀਂ। ਮਿਸਾਲ ਵਜੋਂ ਪਾੜ ਸਿੰਘ, ਰਮਈਆ ਸੇਠ ਆਦਿ ਚੰਗੀ ਸੰਗਤ ਤੇ ਉਚਿਤ ਉਦੇਸ਼ ਦੇ ਬਾਵਜੂਦ ਆਪਣੇ ਰਾਹ ਤੋਂ ਨਹੀਂ ਹਟਦੇ ! | ਸੋ ਚਾਕ ਦੇ ਗਲਪ ਸੰਸਾਰ ਦੇ ਉਪਰੋਕਤ ਵਿਵੇਚਨ ਉਪਰੰਤ ਅਸੀਂ ਕਹਿ ਮੈਕਦੇ ਹਾਂ ਕਿ ਚਾਤ੍ਰਿਕ, ਨੇ ਤਤਕਾਲੀਨ ਇਤਿਹਾਸਕ ਸੰਕਟ ਵਿਚ ਆਪਣੀਆਂ ਤਾਂ ਦੇ ਕਥਾਨਕ ਦੀ ਚੋਣ ਇਤਿਬਾਸਿਕ ਸੰਤਾਂ ਵਿਚੋਂ ਕਰਨ ਦੀ ਥਾਂ ਵਿਸ਼ਾਲ ਸਮਾਜਿਕ ਸੰਦਰਭ ਵਿਚੋਂ ਕੀਤੀ ਹੈ ਅਤੇ ਸਮਕਾਲੀਨ ਭਾਵ-ਬੋਧ ਨੂੰ ਨਾਵਲੀ ਬਿੰਬ ਰੂਪ ਵਿਚ ਰੂਪਾਤ ਕਰਨ ਦਾ ਰਚਨਾਤਮਿਕ ਯਤਨ ਕੀਤਾ ਹੈ । ਇਹ ਵੱਖਰੀ ਗੱਲ ਹੈ ਕਿ ਤਤਕਾਲੀਨ ਭਾਵੇਬੋਧ ਨੂੰ ਨਿਰਪੇਖ ਰੂਪ ਵਿਚ ਪਛਾਣਨ ਦਾ ਸੰਕਟ ਉਸ ਸਮੇਂ ਦੇ ਸਮੁੱਚੇ ਸਾਹਿਤ ਦਾ ਸੰਕਟ ਸੀ ਅਤੇ ਚਾੜਿਤ ਵੀ ਇਸ ਤੋਂ ਬਚ ਨਹੀਂ ਸਕਿਆ । ਚਾਤ੍ਰਿਕ ਦੇ ਨਾਵਲੀ ਜਗਤ ਦੇ ਅਧਿਐਨ ਉਪਰੰਤ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਉਸਦੇ ਨਾਵਲ ਪੰਜਾਬੀ ਨਾਵਲ ਦੇ ਇਤਹਾਸ ਦੇ ਪ੍ਰਾਰੰਭਕ ਪੜਾਅ ਦੀ ਮਾਣਯੋਗ ਪ੍ਰਾਪਤੀ ਹਨ । ਪੰਜਾਬੀ ਨਾਵਲ ਦੇ ਕਥੇ ਮਾਡਲ ਦੀ ਅਣਹੋਂਦ ਵਿਚ ਮੌਲਿਕ ਨਾਵਲੀ ਬਿੰਬ ਸਿਰਜੇ ਸਕਣਾ ਚਾਤ੍ਰਿਕ ਦੀ ਉਸ ਬਹੁਪੱਖੀ ਰਚਨਾਤਮਕ ਪ੍ਰਤਿਭਾ ਦਾ ਪ੍ਰਮਾਣ ਹੈ ਜਿਹੜੀ ਪਰੰਪਰਾਗਤ ਸਾਹਿਤ ਰੂਪਾਂ (ਕਿੱਸਾ ਪ੍ਰਸੰਗ ਆਦਿ) ਦੇ ਨਾਲ ਨਾਲ ਆਧੁਨਿਕ ਸਾਹਿਤੇ ਰੂਪਾਂ ਨੂੰ ਵੀ ਉਸੇ ਸਫ਼ਲਤਾ ਸਹਿਤ ਨਿਭਾ ਸਕੀ ਹੈ । ਹਵਾਲੇ ਅਤੇ ਟਿੱਪਣੀਆਂ : 1. ਇਸਤ੍ਰੀ ਦੁਖ਼ਦਸ਼ੀ, ਖਾਲਸਾ ਟੈਕਟ ਸੁਸਾਇਟੀ, ਅੰਮ੍ਰਿਤਸਰ ਮਾਰਚ 1905, ਕਟ ਨੰ: 25} 2. ਭਾਈ ਪ੍ਰਬੁੱਧ ਸਿੰਘ ਜੀ ਦਾ ਸੁਧਾਰ, ਖਾਲਸਾ ਕਟ ਸੁਸਾਇਟੀ, ਅੰਮ੍ਰਿਤਸਰ, ਟੈਕਟ ਨੰ: 20, 291, 92, 93, 294 ਅਤੇ 295