ਪੰਨਾ:Alochana Magazine October, November and December 1987.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸ਼ੈਲੀ ਵਿਚ ਹਨ । ਜਿਵੇਂ 'ਇਕ ਰਵਾਇਤ ਦੀ ਮੌਤ' ਕਵਿਤਾ ਦੇ ਕੁਝ ਬੰਦ ਹੂ-ਬ-ਹੂ ਵਾਰਤਕ ਹੀ ਲਗਦੇ ਹਨ : ਜਦੋਂ ਹਰ ਧੀ ਹਰ ਮਾਂ ਦੇ ਚਿਹਰੇ ਤੋਂ ਅਭਾਵਾਂ ਦੇ ਅੱਖਰ ਉਠਾਲਣੇ ਸ਼ੁਰੂ ਕਰ ਦਵੇ ਤਾਂ ਇਹ ਸੂਲੀ ਵਰਗੇ ਹਰਫਾਂ ਦੀਆਂ ਸਤਰਾਂ ਅਕ ਖਾਈਆਂ ਬਣ ਕੇ ਉਸ ਦੇ ਮੱਥੇ ਵਿਚ ਉਤਰਨੀਆਂ ਸ਼ੁਰੂ ਹੋ ਜਾਂਦੀਆਂ ਹਨ - ਪੰਨਾ 64 ਕਾਵਿ-ਸ਼ੈਲੀ ਵਾਰਤਕਮਈ ਹੁੰਦੇ ਹੋਏ ਵੀ ਸਖੀ ਦੀ ਕਾਵਿ-ਸ਼ੈਲੀ ਬੜੀ ਹੀ ਭਾਵੁਕ ਹੈ ਤੇ ਕਈ ਵੇਰ ਸਖੀ ਦੀ ਕਵਿਤਾ ਪੜ੍ਹਨ ਵੇਲੇ ਆਪਣੇ ਆਪ 'ਵਾਹ ਵਾਹ’ ਦੀ ਦਾ ਦੇਣੀ ਪੈਂਦੀ ਹੈ । ਜਿਵੇਂ ਕੁਝ ਨਮੂਨੇ ਇਸ ਤਰ੍ਹਾਂ ਹਨ ਜੋ ਭਾਵੁਕ ਕਾਵਿ-ਸ਼ੈਲੀ ਦੇ ਅੰਗ ਹਨ : ‘ਲੋਕਾਂ ਨੇ ਤਾਂ ਕਿਹਾ ਸੀ ਬੜਾ ਸਾਫ-ਗੋ ਹੈ ਤੂੰ ਮੈਨੂੰ ਤਿਰੀ ਦੁਆ ਵੀ ਮਿਲੀ ਬਦ-ਦੁਆ ਜਿਹੀ -ਪੰਨਾ 79 “ਕੀ ਆਰਤੀ ਨਿਮੱਤੇ ਪੱਥਰਾਂ ਦੀ ਮੈਂ ਉਤਾਰਾਂ - ਪੰਨਾ 77 ਸਿਰਜ ਲੈ ਲੋਹੇ ਦੇ ਅੱਖਰ ਧਰਤੀਏ ਤਾਂ ਕਿ ਉੱਗਣ ਗੀਤ ਹੁਣ ਫੌਲਾਦ ਦੇ -ਪੰਨਾ 67 'ਕਿੰਨੀ ਭੁੱਲ ਸੀ ਮੇਰੀ, ਆਪਣੇ ਪਰਛਾਵੇਂ ਦਾ ਹੱਥ ਫੜ ਕੇ -ਪੰਨਾ 67 ਸਖ਼ੀ ਦਾ ਕਾਵਿ ਸਿਰਜਨਾ ਦਾ ਆਪਣਾ ਭੇਤ ਹੈ । ਇਹ ਨਜ਼ਮ ਬਗਾਵਤ ਕਰਕੇ ਸੋਚਾਂ ਦੀਆਂ ਲਹਿਰਾਂ ਵਿਚੋਂ ਫੁਟਦੀ ਹੈ : ਯਾ ਇਕ ਨਜ਼ਮ ਬਗਾਵਤ ਕਰਕੇ ਕਿਸੇ ਨਜ਼ਮ ਦੀ ਸੋਚ ਅੰਦਰੋਂ ਅੱਖਰਾਂ ਦੀ ਬੰਦਸ਼ ਤੋਂ ਡਰਕੇ ਹੱਡ ਮਾਸ ਦੀ ਪੁਤਲੀ ਅੰਦਰ ਬਿਮਟੀ ਹੋਈ ਬਹਾਰ । -ਪੰਨਾ 12 'ਨਜ਼ਮ ਦਾ ਭੇਦ' ਨਾਂ ਦੀ ਕਵਿਤਾ ਵਿਚ ਨਜ਼ਮ ਨੂੰ ਉਪਮਾ ਦੇ ਕੇ ਸਮਝਾਵਾ" ਗਿਆ ਹੈ : ਪੀਤਾ ਖੂਨ ਕਲਮ ਨੇ ਮੇਰੀ 92