ਪੰਨਾ:Alochana Magazine October 1957 (Punjabi Conference Issue).pdf/39

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਖ਼ਤਰਾ ਹੈ । ਤੁਸੀਂ ਇਸ ਕੰਮ ਵਿਚ ਸ਼ਾਂਤ ਰਹਿ ਕੇ ਮੇਰੇ ਹੱਥ ਵਟਾਉਣੇ । ਉਸ ਅੰਦੋਲਨ ਵਿਰੁਧ ਜਲਸੇ, ਮੀਟਿੰਗਾਂ ਜਾਂ ਹੋਰ ਕੋਈ ਕਾਰਵਾਈ ਨਹੀਂ ਕਰਨੀ, ਸਗੋਂ ਚੁਪ ਰਹਿਣਾ ਹੈ।

ਭਾਸ਼ਣ ਨੂੰ ਜਾਰੀ ਰੱਖਦਿਆਂ ਸ੍ਰੀ ਕੈਰੋ ਜੀ ਨੇ ਕਿਹਾ ਸੀ ਕੇ ਜੀ ਨੇ ਕਹਿਆ ਕਿ ਜੇ ਬੱਚੇ ਦੀ ਬੋਲੀ ਨੂੰ ਮਾਂ ਬਾਪ ਤੇ ਛੱਡ ਦਿੱਤਾ ਜਾਵੇ ਅਤੇ ਮਾਂ ਬਾਪ ਵੀ ਉਹ ਹੋਣ, ਜੋ ਜਾਣ ਬੁੱਝ ਕੇ ਮਾਤ ਬੋਲੀ ਤੋਂ ਮੁਨਕਰ ਹੋਣ, ਤਾਂ ਫੇਰ ਪੰਜਾਬੀ ਕਿਵੇਂ ਉੱਨਤੀ ਕਰ ਸਕਦੀ ? ਆਪ ਜੀ ਨੇ ਇਲਾਨ ਕੀਤਾ ਕਿ ਉਹ ਪੰਜਾਬੀ ਦੀ ਪਰਫੁਲਤਾ ਲਈ ਹਰ ਸੰਭਵ ਯਤਨ ਕਰਨਗੇ । ਅੰਤ ਵਿੱਚ ਸੀ ਕਰ ਜੀ ਨੇ ਹਿੰਦੀ ਰਖਸ਼ਾ ਸਮਿਤੀ ਦੇ ਆਗੂਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਪਣੀ ਤਹਿਰੀਕ ਚਲਾ ਕੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਨਾ ਕਰਨ ।

ਕਲਚਰਲ ਸ਼ੋ

੨੫ ਮਈ ਦੀ ਰਾਤ ਨੂੰ ੯ ਵਜੇ ਤੋਂ ਸਾਢੇ ਯਾਰਾਂ ਵਜੇ ਤਕ ਸਵੇਰੇ ਲਾਇਬਰੇਰੀ ਪਟਿਆਲਾ ਦੇ ਆਡੀਟੋਰੀਅਮ ਹਾਲ ਵਿੱਚ ਇਕ ਵੈਰਾਇਟੀ ਪ੍ਰੋਗਰਾਮ ਪੇਸ਼ ਕੀਤਾ ਗਇਆ, ਜਿਸ ਦੀ ਤਿਆਰੀ ਢੇਰ ਚਿਰ ਤੋਂ ਸ. ਜੁਗਿੰਦਰ ਸਿੰਘ ਸਹਾਇਕ ਡਾਇਰੈਕਟਰ ਪਟਿਆਲਾ ਦੀ ਨਿਗਰਾਨੀ ਹੇਠ ਹੋ ਰਹੀ ਸੀ । ਇਸ ਦਾ ਉਦਘਾਟਣ ਕੇਂਦਰੀ ਮੰਤਰੀ ਸ. ਸਵਰਨ ਸਿੰਘ ਜੀ ਨੇ ਕੀਤਾ । ਪੇਸ਼ ਕੀਤੀਆਂ ਗਈਆ ਵੰਨਗੀਆਂ ਵਿੱਚੋਂ ਭਾਰਤ ਬੰਧਨਾ (ਮਹਿੰਦਰਾ ਕੰਨਿਆ ਮਹਾਂ ਵਿਦਿਆਲਾ), ਕੋਰਸ ਗਾਣਾ (ਮਾਡਲ ਸਕੂਲ, ਸਿਵਲ ਲਾਈਨਜ਼, ਪਟਿਆਲਾ), ਹੀਰ ਰਾਂਝਾ ਦੋਗਾਣ (ਮਹਿੰਦਰਾ ਕੰਨਿਆ ਮਹਾਂ ਵਿਦਿਆਲਾ) ਵਿਸਾਖੀ (ਨਾਚ-ਗਗਨਜੀਤ ਸਿੰਘ) ਭੰਗੜਾ (ਹਰਪਾਲ ਤੇ ਕਮਲੇਸ਼) ਬਹੁਤ ਪਸੰਦ ਕੀਤਾ ਗਇਆ | ਹਾਸ-ਰਸੀ ਪ੍ਰੋਗਰਾਮ ਵਿਚੋਂ ਗ੍ਰਾਮੋਫੋਨ (ਕਲਾਕਾਰ ਪਬਲਿਕ ਰੀਲੇਸ਼ਨ ਡੀਪਾਰਟਮੈਂਟ ਪਟਿਆਲਾ) ਸਲਾਹਿਆ ਗਇਆ | ਮਹਿੰਦਰਾ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਦੇ ਪੇਸ਼ ਕੀਤਾ ਗਇਆ ਭੰਗੜਾ ਵੀ ਕਾਫੀ ਸ਼ਲਾਘਾ ਯੋਗ ਮੰਨਿਆ ਗਇਆ |

ਵਿਭਾਗੀ ਕਾਨਫਰੰਸਾਂ

ਕਾਨਫਰੰਸ ਦੇ ਦੂਜੇ ਦਿਨ, ੨੬-੫-੫੭ ਨੂੰ ਸਵੇਰੇ 7 ਵਜੇ ਤੋਂ ਲੈ ਕੇ 9

੩੦