ਪੰਨਾ:Alochana Magazine October 1957 (Punjabi Conference Issue).pdf/44

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਹਿਣੀ ਪੈਂਦੀ ਹੈ ਕਿ ਪਰਕਾਸ਼ਕ ਆਪਣੇ ਲਿਖਾਰੀਆਂ ਨੂੰ ਉਹਨਾਂ ਦੀ ਉਜਰਤ (ਰਾਇਲਟੀ) ਨਹੀਂ ਦੇਂਦੇ। ਲਿਖਾਰੀ ਮਹਿਸੂਸ ਕਰਦੇ ਹਨ ਕਿ ਪੰਜਾਬ ਸਰਕਾਰ ਤੇ ਪੰਜਾਬ ਯੂਨੀਵਰਸਟੀ ਦਾ ਅਖ਼ਲਾਕੀ ਫਰਜ਼ ਬਣਦਾ ਹੈ ਕਿ ਉਹ ਲਿਖਾਰੀਆਂ ਦੀ ਇਸ ਤਕਲੀਫ ਦਾ ਕੋਈ ਚਾਰਾ ਕਰਨ। ਇਸ ਸੰਬੰਧ ਵਿਚ ਲਿਖਾਰੀ ਪੁਰਜ਼ੋਰ ਮੰਗ ਕਰਦੇ ਹਨ ਕਿ ਪੰਜਾਬ ਸਰਕਾਰ ਤੇ ਪੰਜਾਬ ਯੂਨੀਵਰਸਟੀ ਹਰ ਸਾਲ ਆਪਣੇ ਰਜਿਸਟਰ ਹੋਏ ਹੋਏ ਪਰ ਕਾਸ਼ ਤਾਂ ਪਾਸੋਂ ਇਕ ਸੌਗੰਦ-ਪੱਤਰ (Declaration) ਦੀ ਮੰਗ ਕਰਿਆ ਕਰਨ ਕਿ ਉਹਨਾਂ ਦੇ ਆਪਣੇ ਲਿਖਾਰੀਆਂ ਨਾਲ ਰਾਇਲਟੀ ਦੇ ਹਿਸਾਬ ਕਿਤਾਬ ਬਿਲਕੁਲ ਸਾਫ਼ ਹਨ, ਤੇ ਇਹ ਕਿ ਅਜੇਹਾ ਸੌਗੰਦ-ਪੱਤਰ ਨ ਦੇਣ ਵਾਲੇ ਪਰਕਾਸ਼ਕਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਇਆ ਕਰੇ ।

(ਸ) ਵਿਦਿਆਰਥੀ ਕਾਨਫ਼ਰੰਸ

ਵਿਦਿਆਰਥੀ ਕਾਨਫ਼ਰੰਸ ਦਾ ਸਮਾਗਮ ਪ੍ਰੋ. ਵਰਿਆਮ ਸਿੰਘ (ਖਾ: ਕਾਲਜ, ਅੰਮ੍ਰਿਤਸਰ) ਦੀ ਪਰਧਾਨਗੀ ਹੇਠ ਦੁਪਹਿਰ ਦੇ ਡੇਢ ਵਜੇ, ਸਟੇਟ ਪਬਲਿਕ ਲਾਇਬ੍ਰੇਰੀ ਦੇ ਲੈਕਚਰ ਹਾਲ ਵਿੱਚ ਹੋਇਆ। ਕੋਈ ਦੋ ਢਾਈ ਸੌ ਦੇ ਕਰੀਬ ਦੂਰੋਂ ਨੇੜਿਓਂ ਆਏ ਵਿਦਿਆਰਥੀ ਹਾਜ਼ਰ ਸਨ। ਪੰਜਾਬੀ ਵਿਦਿਆਰਥੀਆਂ ਦੀਆਂ ਭਿੰਨ ਭਿੰਨ ਸਮਸਿਆਵਾਂ ਤੇ ਚਰਚਾ ਹੋਈ ਤੇ ਹੇਠ ਲਿਖੇ ਮਤੇ ਪਾਸ ਹੋਏ :-

ਮਤਾ ਨੰ: ੧'

ਅੱਜ ਦੇ ਜੁਗ ਵਿਚ ਰੇਡੀਓ ਲੋਕ-ਜੀਵਨ ਦਾ ਜ਼ਰੂਰੀ ਅੰਗ ਬਣ ਗਇਆ ਹੈ । ਦੂਜੇ ਦੇਸ਼ਾਂ ਵਿਚ ਇਸ ਨੂੰ ਵਿਦਿਆਰਥੀਆਂ ਵਿਚ ਕਰਤਾਰੀ ਸ਼ਕਤੀਆਂ ਤੇ ਸਾਹਿੱਤਕ ਰੁਚੀਆਂ ਪ੍ਰਫੁਲਤ ਕਰਨ ਲਈ ਯੋਗ ਸਾਧਨ ਦੇ ਤਰ ਤੇ ਵਰਤਿਆ ਜਾਂਦਾ ਹੈ, ਪਰ ਪੰਜਾਬੀ ਵਿਦਿਆਰਥੀਆਂ ਨੂੰ ਅਜੇ ਇਹ ਸੁਭਾਗ ਪਰਾਪਤ ਨਹੀਂ ਹੋਇਆ । ਵਿਦਿਆਰਥੀਆਂ ਦੀ ਇਹ ਇਕੱਤਰਤਾ ਰੇਡੀਓ ਸਟੇਸ਼ਨ ਦੇ ਅਧਿਕਾਰੀਆਂ ਤੋਂ ਮੰਗ ਕਰਦੀ ਹੈ ਕਿ ਉਹ ਪੰਜਾਬੀ ਵਿਦਿਆਰਥੀਆਂ ਦੀਆਂ ਸਾਹਿੱਤਕ ਰਚਨਾਵਾਂ ਦੇ ਖਾਸ ਮੁਕਾਬਲੇ ਰਖਾਇਆ ਕਰਨ। ਇਸ ਨਾਲ ਵਿਦਿਆਰਥੀਆਂ ਵਿੱਚ ਆਪਣੇ ਸਾਹਿੱਤ ਨੂੰ ਤਰੱਕੀ ਦੇਣ ਲਈ ਹੋਰ ਪ੍ਰਬਲ ਰੁਚੀਆਂ ਜਗਾਈਆਂ ਜਾ ਸਕਦੀਆਂ ਹਨ ।

ਮਤਾ ਨੰ: ੨

ਪੰਜਾਬੀ ਵਿਚ ਰੰਗ-ਮੰਚ ਬੜੀ ਪਿੱਛੇ ਹੈ । ਦੂਜੇ ਦੇਸ਼ਾਂ ਵਿਚ ਰੰਗ-ਮੰਚ ਤੇ

[੩੫