ਪੰਨਾ:Alochana Magazine October 1957 (Punjabi Conference Issue).pdf/45

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਖੇਡੇ ਜਾਂਦੇ ਨਾਟਕ ਵਿਦਿਆਰਥੀਆਂ ਦੀ ਬੌਧਿਕ ਉੱਨਤੀ ਵਿਚ ਵਿਸ਼ੇਸ਼ ਤੌਰ ਤੇ ਸਹਾਇਕ ਹੁੰਦੇ ਹਨ, ਪਰ ਪੰਜਾਬੀ ਵਿਦਿਆਰਥੀਆਂ ਨੂੰ ਇਹ ਸਹੂਲਤ ਪਰਾਪਤ ਨਹੀਂ। ਵਿਦਿਆਰਥੀਆਂ ਦੀ ਇਹ ਇਕੱਤਰਤਾ ਪੰਜਾਬੀ ਸਾਹਿੱਤ ਅਕਾਡਮੀ ਦੇ ਅਧਿਕਾਰੀਆਂ ਤੋਂ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਤੇ ਹੋਰ ਵਿਦਿਅਕ ਸੰਸਥਾਵਾਂ ਤੋਂ ਸਹਾਇਤਾ ਲੈ ਕੇ ਪੰਜਾਬ ਵਿਚ ਸਥਾਨਕ ਨਾਟਕ, ਮੰਡਲੀਆਂ ਕਾਇਮ ਕਰਨ, ਜਿਨਾਂ ਦਾ ਕੰਮ ਪਰਸਿੱਧ ਪੰਜਾਬੀ ਨਾਟਕ-ਕਾਰਾਂ ਤੋਂ ਇਲਾਵਾ ਭਾਰਤ ਤੇ ਹੋਰ ਦੇਸ਼ਾਂ ਦੇ ਮਹਾਨ ਨਾਟਕ-ਕਾਰਾਂ ਦੇ ਨਾਟਕਾਂ ਨੂੰ ਪੰਜਾਬੀ ਬੋਲੀ ਰਾਹੀਂ ਜਨਤਾ ਤੇ ਵਿਦਿਆਰਥੀਆਂ ਨਾਲ ਪਰੀਚਤ ਕਰਾਉਣਾ ਹੋਵੇ ।

ਮਤਾ ਨੰ: ੩

ਪੰਜਾਬੀ ਬੋਲੀ ਦੂਜੀਆਂ ਭਾਰਤੀ ਬੋਲੀਆਂ ਵਾਂਗ ਬਹੁਤ ਪੁਰਾਣੀ ਹੈ, ਪਰ ਇਸ ਨੂੰ ਕਦੇ ਵੀ ਪਹਿਲਾਂ ਸਰਕਾਰ ਵਲੋਂ ਅਪਣਾਇਆ ਨਾ ਜਾਣ ਕਰ ਕੇ, ਇਹੋ ਉੱਨਤ ਨਾ ਹੋ ਸਕੀ । ਪਰ ਹੁਣ ਜਦੋਂ ਭਾਰਤ ਸਰਕਾਰ ਹਰ ਬੋਲੀ ਨੂੰ ਪਰਫੁਲਤ ਕਰਨਾ ਚਾਹੁੰਦਾ ਹੈ ਤਾਂ ਪੰਜਾਬੀ ਵਿਦਿਆਰਥੀਆਂ ਦੀ ਇਹ ਇਕੱਤਰਤਾ ਪੰਜਾਬ ਸਰਕਾਰ ਕੋਲੋਂ ਮੰਗ ਕਰਦੀ ਹੈ ਕਿ ਪੰਜਾਬੀ ਦੇ ਚੰਡੀ, ਵਿਸ਼ਸ਼ ਕਰਕੇ ਖੋਜ ਵਿਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਵਜ਼ੀਫੇ ਦੇਵ ਤਾਂ ਜੋ ਪੰਜਾਬੀ ਦੀਆਂ ਸੁਤੀਆਂ ਸੰਭਾਵਨਾਵਾਂ ਜਗਾਈਆਂ ਜਾ ਸੱਕਣ । ਇਸੇ ਤਰ੍ਹਾਂ ਭੁਲਨਾਤਮਿਕ ਅਧਿਅਨ ਲਈ ਉਨ੍ਹਾਂ ਨੂੰ ਬਾਹਲੇ ਦੇਸ਼ਾਂ ਵਿਚ ਸਾਹਿਤਕ ਵਿਸ਼ਆਂ ਸੰਬੰਧੀ ਹੋਰ ਡੂੰਘੀ ਜਾਣਕਾਰੀ ਪਰਾਪਤ ਕਰਨ ਲਈ ਭੇਜਿਆ ਜਾਵੇ ।

'ਮਤਾ ਨੰ: ੪

ਪੰਜਾਬੀ ਵਿੱਚ ਵਿਗਿਆਨਕ ਵਿਸ਼ਿਆਂ ਤੇ ਵਿਸ਼ੇਸ਼ ਕਰਕੇ ਭਾਸ਼ਾ ਵਿਗਿਆਨ ਜਿਹੇ ਗੰਭੀਰ ਵਿਸ਼ੇ ਤੇ ਕੋਈ ਵਿਸ਼ੇਸ਼ ਪਰਮਾਣੀਕ ਪੁਸਤਕ ਨਹੀਂ ਮਿਲਦੀ । ਪੰਜਾਬੀ ਵਿਦਿਆਰਥੀਆਂ ਨੂੰ ਇਮਤਿਹਾਨਾਂ ਲਈ ਅਜਿਹੇ ਵਿਸ਼ੇ ਤਿਆਰ ਕਰਨ ਸਮੇਂ ਭਾਰੀ ਔਕੜ ਪੇਸ਼ ਆਉਂਦੀ ਹੈ । ਵਿਦਿਆਰਥੀਆਂ ਦੀ ਇਹ ਇਕੱਤਰਤਾ ਪੰਜਾਬੀ ਸਾਹਿੱਤ ਅਕਾਡਮੀ ਤੇ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਤੋਂ ਮੰਗੇ ਕਰਦੀ ਹੈ ਕਿ ਇਸ ਪਰਕਾਰ ਦੀਆਂ ਪਰਮਾਣੀਕ ਅਤੇ ਸੁੰਤਲਤ ਵਿਚਾਰਾਂ ਵਾਲੀਆਂ ਪੁਸਤਕਾਂ ਲਿਖਵਾਉਣ ਦਾ ਪਰਬੰਧ ਕਰਨ ।

ਮਤਾ ਨੰ: ੫

ਪੰਜਾਬੀ ਵਿਚ ਚੰਗੀ ਪੱਧਰ ਦੀਆਂ ਫਿਲਮਾਂ ਨਹੀਂ ਬਣ ਰਹੀਆਂ[ ਅੱਜ ਦੇ

੩੬]