ਪੰਨਾ:Alochana Magazine October 1957 (Punjabi Conference Issue).pdf/6

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪਟਿਆਲਾ ਵਿੱਚ

੨੫ ਤੇ ੨੬ ਮਈ ਨੂੰ ਹੋਈ

ਤੀਜੀ ਸਰਬ-ਹਿੰਦ ਪੰਜਾਬੀ ਕਾਨਫਰੰਸ

ਦੀ

ਰੀਪੋਰਟ

ਨਵੀਂ ਦਿੱਲੀ ਵਿੱਚ ਅਪ੍ਰੈਲ,੧੯੫੬ ਨੂੰ ਹੋਈ ਦੂਜੀ ਸਰਬ-ਹਿੰਦ ਪੰਜਾਬੀ ਕਾਨਫਰੰਸ ਦੇ ਸਮੇਂ ਡਾ. ਗੰਡਾ ਸਿੰਘ, ਪ੍ਰੋ. ਪ੍ਰੀਤਮ ਸਿੰਘ, ਗਿਆਨੀ ਲਾਲ ਸਿੰਘ ਤੇ ਹੋਰ ਪਤਵੰਤਿਆਂ ਦੇ ਨਿਮੰਤ੍ਨ-ਪੱਤਰ ਦੇਣ ਤੇ ਪੰਜਾਬੀ : ਸਾਹਿੱਤ ਅਕਾਡਮੀ ਲੁਧਿਆਣਾ ਦੀ ਤੀਜੀ ਸਰਬ ਹਿੰਦ ਕਾਨਫਰੰਸ ਇਸ ਸਾਲ ੨੫ ਤੇ ੨੬ ਮਈ ਨੂੰ ਪਟਿਆਲਾ ਪਬਲਿਕ ਲਾਇਬ੍ਰੇਰੀ ਦੇ ਆਡਿਟੋਰੀਅਮ ਹਾਲ ਵਿੱਚ ਹੋਈ । ਕਾਨਫਰੰਸ ਲਈ ਪਹਿਲਾਂ ੨੭ ਤੇ ੨੮ ਅਪੈਲ ਦੀਆਂ ਤਾਰੀਖਾਂ ਨਿਯਤ ਕੀਤੀਆਂ ਗਈਆਂ ਸਨ, ਪਰ ਮਾਰਚ ਵਿੱਚ ਪ੍ਰਦੇਸ਼ਕ ਵਿਧਾਨ-ਸਭਾ ਤੇ ਲੋਕ-ਸਭਾ ਦੀਆਂ ਚੋਣਾਂ ਦੇ ਆ ਜਾਣ ਕਰ ਕੇ ਪੰਜਾਬ ਯੂਨੀਵਰਸਟੀ ਦੇ ਇਮਤਿਹਾਨ ਹਫਤਾ ਕੁ ਪਛੜ ਗਏ ! ਇਮਤਿਹਾਨ ਜਿਥੇ ਪਹਿਲਾਂ ੨੦-੨੧ ਅਪ੍ਰੈਲ ਨੂੰ ਮੁਕ ਜਾਣੇ ਸਨ, ਉਹ ਲੰਮਕ ਕੇ ਹੁਣ ੨੮-੨੯ ਅਪ੍ਰੈਲ ਤਕ ਚਲੇ ਗਏ । ਇੰਜ ਕਾਨਫਰੰਸ ਦੇ ਦਰਸ਼ਕਾਂ ਤੇ ਕਾਰਿੰਦਿਆਂ ਦਾ ਇਕ ਵਡੇਰਾ ਭਾਗ ਇਮਤਿਹਾਨਾਂ ਵਿਚ ਰੁੱਝ ਗਇਆ ਤੇ ਹਰ ਪਾਸਿਓਂ ਮੰਗ ਆਉਣ ਲੱਗੀ ਕਿ ਕਾਨਫਰੰਸ ਨੂੰ ਮੁਲਤਵੀ ਕਰ ਦਿੱਤਾ ਜਾਵੇ। ਪਰਬੰਧਕਾਂ ਨੇ ਇਸ ਮੰਗ ਨੂੰ ਸਵੀਕਾਰ ਕਰਦਿਆਂ ਕਾਨਫਰੰਸ ੨੭-੨੮ ਅਪ੍ਰੈਲ ਦੀ ਥਾਂ ੨੫-੨੬ ਮਈ ਨੂੰ ਰਖ ਦਿੱਤੀ ।

ਕਾਨਫਰੰਸ ਮੁਲਤਵੀ ਕਰਦੇ ਸਮੇਂ ਇੱਕੋ ਤੌਖ਼ਲਾ ਸੀ ਕਿ ਉਹਨਾਂ ਦਿਨਾਂ ਵਿੱਚ ਗਰਮੀ ਬਹੁਤ ਜ਼ੋਰਾਂ ਤੇ ਹੋ ਜਾਵੇਗੀ, ਪਰ ਦੇਵਨੰਤ ਮੌਸਮ ਸਾਰਾ ਮਹੀਨਾ ਹੀ ਚੰਗਾ ਰਹਿਆ ਤੇ ਕਾਨਫਰੰਸ ਤੋਂ ਇਕ ਦਿਨ ਪਹਿਲਾਂ ਹਲਕੀ ਜੇਹੀ ਬੁਛਾੜ ਨੇ ਉਸ ਨੂੰ ਹੋਰ ਵੀ ਸੁਹਾਵਣਾ ਬਣਾ ਦਿੱਤਾ।

[੧