ਪੰਨਾ:Alochana Magazine October 1957 (Punjabi Conference Issue).pdf/72

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਰਚਨਾ-ਕਾਲ ? ਜ਼ਿ ਹਿਜਰੀ ਦੋਸਦ ਸਾਲ ਔਰ ਇਕ ਹਜ਼ਾਰ, ਲਿਖਾ ਮੈਂ ਮੁਕਰਰ ਜੋ ਅਨਜਾਮਿ-ਕਾਰ । ਬੰਤਾਰੀਖੇ ਫਰੁਖਮਿਆਨੇ ਦੋ ਈਦ, ਬਮਾਹੇ ਹੁਮਾਯੂ ਵ-ਸਾਲੇ ਸਈਦ 1 ਪੜੇ ਜੋ ਕੋਈ ਕਿੱਸਾ ਦਿਲਸ਼ਾਦ ਹੈ, ਮੇਰੇ ਹਕ ਮੇਂ ਦਿਲ ਸੇ ਦੁਆ ਯਾਦ ਹੋ । ਕਿ ਸੈਫੁੱਲਾ ਸਭ ਕਾ ਸਲਾਮੀ · ਰਹੇ, ਸਦਾ ਔਰ ਨਿਸਦਨ ਮੁਦਾਮੀ ਰਹੇ । (ਸੰਨ ਹਿਜਰੀ ੧੨੦੦/੧੭੮੬ ਈ: ਬਣਦਾ ਹੈ। ਸੈਫੁੱਲਾ ਨੇ ਚੰਦਰ ਬਦਨ ਦੇ ਅੰਤ ਵਿਚ ਪੰਜਾਬੀ ਆਸ਼ਕਾਂ ਦੇ ਨਾਂ ਵੀ ਗਿਣਵਾਏ ਹਨ : ਵਹ ਸ਼ਾਹਿਦ* ਕਿ ਮਾਸ਼ੂਕ ਉਸ ਕਾ ਅਜ਼ੀਜ਼, ਕਦਰਦਾਨ ਥਾ ਵਹ ਨਿਪਟ ਬਾ-ਤਮੀਜ਼ ॥ ਵਹ ਰਾਂਝਾ ਅਗਰ ਬਾ ਸਦਾਕਤ-ਪਜ਼ੀਰ, ਬੋਲੀ ਬਾਰਹਾ ਉਸ ਸੋਂ ਹੰਸ ਹੰਸ ਕੇ ਹੀਰ । ਵੁਹ ਸੈਫੁੱਲ ਮਲੂਕ ਅਬ ਬਨਇਆ ਕਮਾਲ, ਕਿ ਹੈ ਯਾਦ ਉਸ ਕੀ ਬਦੀਉਲ ਜਮਾਲ | ਵਹ ਰੋਡਾ ਕਿ ਮਾਰੂਫ਼ ਮਜ਼ਕੂਰ ਹੈਂ, ਜਲਾਲਤ ਜਲਾਲੀ ਕਿ ਮਸ਼ਹੂਰ ਹੈ । ਚੰਦਰ ਬਦਨ ਪੰਜਾਬੀ ਵਿਚ :- ਪੰਜਾਬੀ ਵਿਚ ਚੰਦਰ ਬਦਨ ਦੇ ਪੰਜ ਕਿੱਸੇ ਮਿਲਦੇ ਹਨ । (੧) ਚੰਦਰ ਬਦਨ ਅਹਿਮਦ ਯਾਰ :- ਸਭ ਤੋਂ ਪਹਿਲਾਂ ਪੰਜਾਬੀ ਵਿਚ ਮੌਲਵੀ ਅਹਿਮਦ ਯਾਰ (ਜਨਮ ੧੭੬੮ ਈ:) ਨੇ ਚੰਦਰ ਬਦਨ ਦਾ ਕਿੱਸਾ ਲਿਖਿਆ । ਮੌਲਾ ਬਖਸ਼ ਕੁਸ਼ਤਾ ਪੰਜਾਬ ਦੇ ਹੀਰੇ ਪੰਨਾ ੧੧੪ ਅਤੇ ੧੧੫ ਉਤੇ ਲਿਖਦੇ ਹਨ :

  • ਸ਼ਾਹਿਦ ਤੇ ਅਜ਼ੀਜ਼ ਮੁੱਲਾ ਗਨੀਮਤ ਦੀ ਮਸਨਵੀ ਦੇ ਦੋ ਪਾਤਰ ਹਨ । ਗਨੀਮਤ ਕੁੰਜਾਹ ਦਾ ਵਸਨੀਕ ਸੀ ।

[੬੧