ਪੰਨਾ:Alochana Magazine October 1957 (Punjabi Conference Issue).pdf/90

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਪਿਆਰਾ ਸਿੰਘ ਭੋਗਲ ਐਮ. ਏ.- ਜੈਮਲ ਫਤੇ ਦੀ ਵਾਰ ‘ਜੈਮਲ ਫੱਤੇ ਦੀ ਵਾਰ ਤਾਰਾ ਚੰਦ (ਟੀ. ਸੀ.) ਗੁਜਰਾਤੀ ਦੀ ਲਿਖੀ ਹੋਈ ਹੈ । ਬਹੁਤ ਸਾਰੀਆਂ ਪੁਰਾਤਨ ਵਾਰਾਂ ਪੰਜਾਬੀ ਪਾਠਕਾਂ ਸਾਮਣੇ ਆ ਚੁੱਕੀਆਂ ਹਨ, ਪਰ ਇਸ ਵਾਰ ਦਾ ਹੁਣੇ ਪਤਾ ਲੱਗਾ ਹੈ । | ਤਾਰਾ ਚੰਦ ਗੁਜਰਾਤੀ ਦਾ ਨਾਮ ਬੈਤ-ਬਾਜ਼ ਅਤੇ ਬੁਝਾਰਤਾਂ ਲਿਖਣ ਵਾਲੇ ਕਵੀ ਦੇ ਤੌਰ ਤੇ ਪ੍ਰਸਿੱਧ ਹੈ । ਮੌਲਾ ਬਖ਼ਸ਼ ਕੁਸ਼ਤਾ ਨੇ ਉਸ ਦੀ ਇਕ ਬੁਝਾਰਤ ਅਤੇ ਕਵਿਤਾ ਦਾ ਇਕ ਬੰਦ “ਪੰਜਾਬ ਦੇ ਹੀਰੇ ਦੀ ਭੂਮਿਕਾ ਵਿਚ ਦਿੱਤਾ ਹੈ । ਬੁਝਾਰਤ ਬੈਤ ਵਿਚ ਲਿਖੀ ਹੈ, ਭਾਵ ਹੈ ਗੰਨਾ : ਕਾਫ਼--ਕੱਟ ਸਿਰ ਲਿਆਓ ਜੇ ਵਿਚ ਕਦਮਾਂ, ਨਜ਼ਰੇ-ਖ਼ਲਕ ਅੰਦਰ ਜ਼ਹਿਰੀ ਮਾਰ ਬਣ ਜਾਂ। ਜੇਕਰ ਕਦਮ ਕੱਟਕੇ ਰਖੋ ਸੀਸ ਉੱਤੇ, ਗੁੱਸੇ ਨਾਲ ਬਿਲਕੁਲ ਆਤਸ਼ ਹਾਰ ਬਣ ਜਾਂ । ਕਦਮ ਕੱਟ ਸੀਨਾ ਰਖੋ ਸਿਰ ਉੱਤੇ, | ਦਸਤੇ ਯਾਰ ਦਾ ਇਕ ਸ਼ਿੰਗਾਰ ਬਣ ਜਾਂ । ਸਿੱਧਾ ਕੱਦ ਮੇਰਾ ਹਰਫ਼ ਤਿੰਨ ‘ਟੀ. ਸੀ., ਉਲਟੇ ਅੰਗ ਜੇਕਰ ਸ਼ੀਰੀਦਾਰ ਬਣ ਜਾਂ । ਕੁਸ਼ਤਾ ਨੇ ਬੈਂਤ ਵਿਚ ਗੁਜਰਾਤੀ ਦਾ ਇਕ ਹੋਰ ਬੰਦ ਅਲੰਕਾਰ-ਮਈ ਕਵਿਤਾ ਦੇ ਨਮੂਨੇ ਵਜੋਂ ਦਿੱਤਾ ਹੈ : ਮ-ਮੂੰਹ ਮਹਿਤਾਬ ਦੇ ਵਾਂਗ ਉਹਦਾ, ਸਿਰ ਤੇ ਵਾਲ ਨੇ ਮਿਸਲ ਸ਼ਬਤਾਰ ਕਾਲੇ । ਕਾਲੇ ਮੁੰਹ ਖਜਾਲਤ ਥਾਂ ਫੇਰ ਲੇਵਣ, ਵੇਖੋ ਪੇਚ ਜੇ ਜ਼ੁਲਫ਼ੇ ਦੋ ਤਾਰ ਵਾਲੇ । [੭੯