ਪੰਨਾ:Alochana Magazine October 1958.pdf/50

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਥੋੜਾ ਥੋੜਾ ਆਵਸੀ ਮੁੜ ਮੁੜ ਓਸ ਪਿਸ਼ਾਬ । ਸਿਰ ਹਸ਼ਫ਼ੇ ਦਾ ਓਸ ਤੋਂ ਰਹਿਸੀ ਤਰ ਅਹਿਬਾਬ੧} ਪੰਝੀਹਵਾਂ ਹੁਕਮ ਜੇ ਕਿਸੇ ਬੀਮਾਰ ਦੀ ਗਰਦਨ ਹੇਠ ਭਰਾ । ਿਮਣੀ ਪੈਦਾ ਹੋਵਈ ਜੇ ਕਰ ਓਥੇ ਆ । ਨਾਲੇ ਖੱਬੀ ਅੱਖ ਦੇ ਥੱਲੇ ਕਰੀ ਖਿਆਲ । ਨਿਕਲੇ ਚਿੱਟੀ ਿਮਣੀ ਪਲਕੋਂ ਥੱਲੇ ਲਾਲ । ਇਬਤਦਾਇ ਉਸ ਮਰਜ਼ ਤੋਂ ਇੱਕੀ ਰਾਤਾਂ ਤੀਕ । ਮਰ ਜਾਸੀ ਬੀਮਾਰ ਉਹ ਏਹੋ ਜਾਣੀ ਠੀਕ । ਏਹੁ ਨਿਸ਼ਾਨੀ ਓਸ ਦੀ ਇਬਤਦਾ ਪਹਿਚਾਣ ! fਠੀਆਂ ਚੀਜ਼ਾਂ ਖਾਣ ਦੀ ਖਾਹਿਸ਼ ਹੋਵਸੁ ਆਣ । ਅਤੇ ਗਿਜਾਈਂ ਰੱਚੀਆਂ੨ ਜੋ ਜੋ ਹੋਵਣ ਯਾਰ । ਬਹੁਤੀ ਖ਼ਾਹਿਸ਼ ਤਿਨ੍ਹਾਂ ਦੀ ਅੰਦਰ ਕਰੇ ਵਿਚਾਰ । -0 - ਪੰਜਾਬੀ ਸਾਹਿੱਤ ਅਕਾਡਮੀ ਦੀ ਨਵੀਂ ਪੁਸਤਕ ਵਾਰ ਸ਼ਾਹ ਮੁਹੰਮਦ ਕ੍ਰਿਤ ਪ੍ਰਿੰਸੀਪਲ ਸੀਤਾ ਰਾਮ ਕੋਹਲੀ ਤੇ ਪ੍ਰੋ: ਸੇਵਾ ਸਿੰਘ : ਛੱਪ ਕੇ ਤਿਆਰ ਹੈ । ਭੇਜਣ ਲਈ ਲਿਖੋ , ਮੁਲ ਕੇਵਲ ੪) ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ੫੫੫ ਮਾਡਲ ਟਾਊਨ, ਲੁਧਿਆਣਾ : ੧. ਹਬੀਬ (ਦੋਸਤ) ਦਾ ਬਹੁਵਚਨ । ੨. ਸਾਦ, ਖੇਹ ਆਦਿ । ੪੮