ਪੰਨਾ:Alochana Magazine October 1959.pdf/14

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਬਿਆਨ ਕੀਤੀਆਂ ਹਨ । ਇਸ ਲਈ ਉਸ ਨੂੰ ਵੀ ਕਲਾ-ਪੱਖ ਤੋਂ ਉੱਚੀ ਪੱਧਰ ਤੇ ਨਹੀਂ ਕਹਿਆ ਜਾ ਸਕਦਾ । ਫ਼ਾਰਸੀ ਵਿਚ ਲਿਖੀਆਂ ਹੀਰ ਰਾਂਝੇ ਦੀ ਮਸਨਵੀਆਂ ਦੀ ਸੂਚੀ ਅਧੂਰੀ ਰਹਿ ਜਾਵੇਗੀ ਜੋ ਅਸੀਂ ਇਕ ਹੋਰ ਹਥ-ਲਿਖਤ ਦਾ ਉਲੇਖ ਨਾ ਕਰਾਂਗੇ ! ਕਾਜ਼ੀ ਯੂਸਫ਼ ਹੁਸੈਨ ਸਦੀਕੀ ਦਾ ਵਿਚਾਰ ਹੈ ਕਿ (Asiatic Society Bengal) ਦੀ ਲਾਇਬ੍ਰੇਰੀ ਵਿਚ ਇਕ ਅਧੂਰੀ ਮਸਨਵੀ ਮੌਜੂਦ ਹੈ ਜੋ ਕਿਸੇ ਫ਼ਿਦਾਈ ਜਾਂ ਸਾਕੀ ਸ਼ਇਰ ਦੀ ਲਿਖੀ ਹੋਈ ਹੈ । ਇਸੇ ਤਰਾਂ ਮਕਬੂਲ ਅਹਿਮਦ ਮੌਲਵੀ ਪੁਤਰ ਮੌਲਵੀ ਕੁਦਰਤ ਅਹਿਮਦ ਫ਼ਾਰੂਕੀ ਗੋਪਾਮੋਈ ਨੇ ਵੀ ਇਸ ਪੇਖ-ਕਹਾਣੀ ਦਾ ਕੁਝ ਹਿੱਸਾ ਫ਼ਾਰਸੀ ਵਿਚ ਨਜ਼ਮ ਕੀਤਾ ਹੈ । ਇਸ ਸ਼ਾਇਰ ਨੇ ਉਰਦੂ ਨਸਰ ਵਿਚ ਵੀ ਹੀਰ ਰਾਂਝੇ ਦਾ ਕਿੱਸਾ ਲਿਖਿਆ ਹੈ । ਉਪਰੋਕਤ ਫ਼ਾਰਸੀ ਮਸਨਵੀਆਂ ਵਿਚ ਕਈ ਵਿਸ਼ੇਸ਼ਤਾਵਾਂ ਸਾਂਝੀਆਂ ਵੀ ਹਨ । ਇਨ੍ਹਾਂ ਮਸਨਵੀਆਂ ਦਾ ਸਿਲਸਿਲ ਈਰਾਨੀ ਫ਼ਾਰ ਸੀ ਸ਼ਾਇਰਾਂ ‘ਨਿਜ਼ਾਮੀ’ ਅਮੀਰ ਖੁਸਰੋ, ਅਤੇ ਜਾਮੀ ਨਾਲ ਜਾ ਰਲਦਾ ਹੈ | ਕਈ ਮਸਨਵੀਆਂ ਵਿਚ ਤਾਂ ਬਾਰ ਬਾਰ (ਨਿਜ਼ਾਮੀ ਦੀ ਤਰ੍ਹਾਂ ਸਾਕੀ ਨੂੰ ਯਾਦ ਕੀਤਾ ਗਇਆ ਹੈ । ਕਈ ਮਸਨਵੀਆਂ ਕਿਸੇ ਕਹਾਣੀ ਸੁਣਾਉਣ ਵਾਲੇ ਦੇ ਬਿਆਨ ਦੇ ਆਧਾਰ ਤੇ ਜਾਂ ਫਰਮਾਇਸ਼ ਉਤੇ ਲਿਖੀਆਂ ਗਈਆਂ ਹਨ | ਸਥਾਨਕ ਸ਼ਬਦ ਇਨ੍ਹਾਂ ਵਿਚ ਬੜੀ ਸੰਖਿਆ ਵਿਚ ਵਰਤੇ ਮਿਲਦੇ ਹਨ । ਭਾਸ਼ਾ ਵਿਚ ਵੀ ਪ੍ਰਸੰਗ ਅਨੁਸਾਰ ਬੜੀ ਖੁਲ ਵਰਤੀ ਗਈ ਹੈ । ਪਰੰਤੂ ਇਨ੍ਹਾਂ ਨੂੰ ਅਸੀਂ ਮਸਨਵੀਆਂ ਦੇ ਦੋਸ਼ ਨਹੀਂ ਕਹਿ ਸਕਦੇ । ਇਹ ਚੀਜ਼ਾਂ ਇਨਾਂ ਮਸਨਵੀਆਂ ਵਿਚ ਸਥਾਨਕ ਰੰਗ ਪੈਦਾ ਕਰਨ ਵਾਸਤੇ ਜ਼ਰੂਰੀ ਸੀ । ਪਰ ਇਹ ਵਿਸ਼ੇਸ਼ਤਾਵਾਂ ਇਨਾਂ ਨੂੰ ਈਰਾਨ ਦੀ ਪ੍ਰਾਚੀਨ ਕਲਾਸੀਕੀ ਸ਼ਾਇਰੀ ਤੋਂ ਨਿਖੇੜਦੀਆਂ ਹਨ | ਈਰਾਨ ਦੇ ਮੁਕਾਬਲੇ ਵਿਚ ਇਹ ਪੰਜਾਬ ਅਤੇ ਸਿੰਧ ਦਾ ਸਾਂਝਾ ਸਾਹਿਤਕ ਅਤੇ ਸਾਂਸਕ੍ਰਿਤਿਕ ਵਿਰਸਾ ਹੈ । ਵਾਰਿਸ ਦੀ ਹੀਰ ਇਨ੍ਹਾਂ ਮਸਨਵੀਆਂ ਦਾ ਵੱਖ-ਵੱਖ ਉਸ ਨਾਲ ਮੁਕਾਬਲਾ ਬੜਾ ਦਿਲਚਸਪ ਅਧਿਐਨ ਦਾ ਵਿਸ਼ੇ ਹੈ । ਇਨ੍ਹਾਂ ਵਿਚ ਉਹੋ ਫ਼ਰਕ ਹੈ ਜੋ ਪੰਜਾਬੀ ਵਿਚ ਲਿਖੀਆਂ ਹੀਰਾਂ ਵਿਚ ਵੀ ਮਿਲਦਾ ਹੈ । ੧੨