ਪੰਨਾ:Alochana Magazine October 1959.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਪਹਿਲਾਂ ਦੇ ਤੇ ਸਮਕਾਲੀ ਯੂਨਾਨੀ ਨਾਟਕਕਾਰਾਂ ਦੀਆਂ ਕਿਰਤਾਂ ਨੂੰ ਪੜ੍ਹ ਕੇ ਵਿਚਾਰ ਕੇ, ਘੋਖ ਕੇ, ਵਿਚਾਰ ਕੇ ਨਾਟਕ ਦੀ ਵਰਗ-ਵੰਡ ਕੀਤੀ; ਵਖ ਵਖ ਨਟਵੰਨਗੀਆਂ ਦੇ ਵਸਤੁ-ਸਾਰ ਤੇ ਬਣਤਰ ਬਾਰੇ ਨਿਯਮ ਘੜੇ ਅਤੇ ਕਵਿਤਾ ਤੇ ਕਲਾ ਦਾ ਪਾਰਿਸਪਰਿਕ ਸੰਬੰਧ ਨਿਸ਼ਚਿਤ ਕੀਤਾ। | ਆਲੋਚਨਾ ਦੇ ਨਿਯਮ ਘੜਨ ਦਾ ਦੂਜਾ ਢੰਗ ਉਪਰੋਕਤ ਢੰਗ ਨਾਲੋਂ ਵਧੇਰੇ ਨਿਆਇ-ਅਨੁਕੂਲ, ਵਧੇਰੇ ਵਿਗਿਆਨਕ ਅਤੇ ਵਧੇਰੇ ਵਿਸ਼ਲੇਸ਼ਣਾਤਮਕ ਹੈ । ਇਸ ਮਤ ਦੇ ਅਨੁਸਾਰੀ ਕੇਵਲ ਸਨਾਤਨੀ-ਸਾਹਿਤ-ਤਕਨੀਕ ਨੂੰ ਹੀ ਮਹਾਨਤਾ ਨਹੀਂ ਦੇਦੇ, ਸਗੋਂ ਉਹ ਇਤਿਹਾਸਕ ਵਾਤਾਵਰਣ ਨੂੰ ਵੀ ਧਿਆਨ ਵਿਚ ਰਖਦੇ ਹਨ । ਉਹ ਸਾਹਿਤ ਨੂੰ ਕਿਸੇ ਜਾਤੀ ਜਾਂ ਦੇਸ਼ ਦੀ ਸਮੁਚੀ ਸੰਸਕ੍ਰਿਤੀ ਦਾ ਇਕ ਅੰਗ ਮੰਨਦੇ ਹਨ | ਇਸ ਲਈ ਨਿਯਮ ਘੜਨ ਤੋਂ ਪਹਿਲਾਂ ਇਹ ਵੇਖਿਆ ਜਾਂਦਾ ਹੈ ਕਿ ਉਸ ਯੁਗ ਵਿਚ ਪ੍ਰਧਾਨ-ਸ਼ਕਤੀਆਂ (Dominating Forces) ਕਿਹੜੀਆਂ ਹਨ, ਲੋਕਾਂ ਦੀ ਮਾਨਸਿਕ, ਸਮਾਜਿਕ, ਧਾਰਮਿਕ, ਰਾਜਸੀ, ਆਰਥਿਕ ਤੇ ਬੌਧਿਕ ਅਵਸਥਾ ਕੀ ਹੈ, ਪ੍ਰਚਲਿਤ-ਵਿਚਾਰ-ਧਰਾਵਾਂ ਜਿਹੜੀਆਂ ਹਨ, ਜਾਤੀ ਦੇ ਕਿਹੜੇ ਭਾਗ ਦਾ ਸਾਮਾਜਿਕ, ਰਾਜਸੀ ਤੇ ਆਰਥਿਕ ਸੰਸਥਾਵਾਂ ਤੇ ਅਧਿਪਤੀ ਹੈ ਸਾਹੜ ਤੇ ਲੋਕ-ਜੀਵਨ ਦਾ ਕੀ ਸੰਬੰਧ ਹੈ; ਉਸ ਯੁਗ-ਵਿਸ਼ੇਸ਼ ਵਿੱਚ ਕਿਹੋ ਜਿਹੇ ਸਾਹਿਤ ਦੇ ਉਤਪੰਨ ਹੋਣ ਦੀ . ਸੰਭਾਵਨਾ ਹੈ, ਉਸ ਯੁਗ ਦੇ ਲਿਖਾਰੀ ਤੇ ਕਲਾਕਾਰ ਪੁਰਾਣੀਆਂ ਬਝੀਆਂ ਲੀਹਾਂ ਤੋਂ ਕਿਤਨਾ ਕੁ ਲਭੇ ਜਾ ਸਕਦੇ ਹਨ, ਕਿਸ ਹਦ ਤਕ ਉਹਨਾਂ ਨੂੰ ਸੀਕਾਰ ਕਰ ਸਕਦੇ ਹਨ । ਇਹ ਵੀ ਵੇਖਆ ਜਾਂਦਾ ਹੈ ਕਿ ਲਿਖਾਰੀ ਦੇ ਆਪਣੇ ਹਿਤ ਕਿਹੜੀ ਸ਼੍ਰੇਣੀ ਨਾਲ ਸੰਬੰਧਿਤ ਹਨ, ਕਿਹੜੀ ਵਿਚਾਰ-ਧਾਰਾ ਉਸ ਸ਼ੇਣੀ ਦੇ ਹਿਤਾਂ ਦੀ ਰਾਖੀ ਕਰਦੀ ਹੈ ਉਸ ਵਿਚਾਰ-ਧਾਰਾ ਪ੍ਰਤੀ ਆਮ ਲੋਕਾਂ ਦਾ ਰਵਈਆ ਕੀ ਹੈ । ਆਧੁਨਿਕ ਆਲੋਚਕ ਨਿਯਮ ਘੜਨ ਦੀ ਇਸੇ ਵਿਧੀ ਨੂੰ ਅਪਦੇ ਦੇ ਪ੍ਰਚਾਰਦੇ ਹਨ । ਪਿਛਲੇ ਢੇਰ ਸਮੇਂ ਤੋਂ ਸਾਹਿਤ-ਪਾਰਖੁਆਂ ਨੇ ਵਿਗਿਆਨਕ ਆਲੋਚਨਾ ਨੂੰ ਠੀਕ ਜਾਂ ਗ਼ਲਤ-ਆਪਣਾ ਆਦਰਸ਼ ਬਣਾਇਆ ਹੋਇਆ ਹੈ । ਇਸ ਪਰਖ-ਪ੍ਰਣਾਲੀ ਦੀ ਇਹ ਸਰਵ-ਯਤਾ ਸ਼ਾਇਦ ਇਸ ਕਰਕੇ ਵੀ ਹੈ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਵਿਗਿਆਨ ਦੀ ਉਨਤੀ ਨੇ ਮਨੁਖ ਦੇ ਸੁਭਾ ਨੂੰ ਵੀ ਵਿਗਿਆਨ-ਪੁਜਾਰੀ ਬਣਾ ਦਿਤਾ ਹੈ । ਵਿਗਿਆਨਕ ਆਲੋਚਨਾ ਦੇ ਗੁਣਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਸਭ ਤੋਂ ਵਡੀ ਗਲ ਤਾਂ ਇਹ ਹੈ ਕਿ ਅਜਿਹੀ ਆਲੋਚਨਾ ਨਾਲ ਸਾਹਿਤ ਦਾ ਇਕ ਸਾਰਵਕਾਲਿਕ ਤੇ ਸਰਵਵਿਆਪੀ ਮਿਆਰ ਕਾਇਮ ਹੋ ਜਾਂਦਾ ਹੈ । ਇਸ ਅਧੀਨ ਬਣਾਈਆਂ ਹੋਈਆਂ ਰਾਵਾਂ ਚਿਰ-ਕਾਲੀ ਤੇ ਸਲਝੀਆਂ ਹੋਈਆਂ