ਸਮੱਗਰੀ 'ਤੇ ਜਾਓ

ਪੰਨਾ:Alochana Magazine October 1960.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । ਉਸ ਨੇ ਇਕ ਲਫ਼ਜ਼ ਵਿਚ ਆਖਿਆ ਹੈ, ਜੇ ਕੋਈ ਗਭਰੂ ਸਾਲ ਦੇ ਫੁੱਲ ਤੇ ਸਿਆਣੇ ਸਾਲ ਦੇ ਫੁੱਲ, ਜੇ ਕੋਈ ਧਰਤੀ ਤੇ ਸਵਰਗ ਇਕੱਠੇ ਲਭਣਾ ਚਾਹੁੰਦਾ ਹੈ ਤਾਂ ਸ਼ਕੁੰਤਲਾ ਵਿਚ ਉਹਨੂੰ ਮਿਲ ਸਕਦੇ ਹਨ । ਕਈ ਇਹ ਸੋਚ ਕੇ ਕਿ ਕਵੀ ਦੇ ਇਹ ਸ਼ਬਦ ਕਾਵਿ-ਉਛਾਲ ਹੀ ਹਨ, ਇਹਨਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ । ਮੋਟੇ ਤੌਰ ਤੇ ਉਹ ਇਹ ਸੋਚਦੇ ਹਨ ਕਿ ਇਸ ਦਾ ਅਰਥ ਇਹੋ ਹੈ ਕਿ ਗੇਟੇ ਦੀ ਰਾਏ ਵਿਚ ਸ਼ਕੁੰਤਲਾ ਬੜੀ ਚੰਗੀ ਕਵਿਤਾ ਹੈ । ਪਰ ਇਹ ਗੱਲ ਨਹੀਂ। ਗੇਟੇ ਦਾ ਇਹ ਬੰਦ ਉਛਾਲ ਦੀ ਅਤਿ-ਕਥਨੀ ਨਹੀਂ, ਇਹ ਰਸ ਦੇ ਪਾਰਖੂ ਦਾ ਵਿਚਾਰ ਹੈ । ਇਸ ਵਿਚ ਵਿਸ਼ੇਸ਼ਤਾ ਹੈ । ਕਵੀ ਨੇ ਵਿਸ਼ੇਸ਼ ਤੌਰ ਤੇ ਆਖਿਆ ਹੈ। ਕਿ ਸ਼ਕੁੰਤਲਾ ਵਿਚ ਇਕ ਵਿਕਾਸ ਦੀ ਪੂਰਣਤਾ ਦਾ ਭਾਵ ਹੈ, ਉਹ ਪੂਰਣਤਾ ਹੈ ਫੁੱਲ ਤੋਂ ਫਲ ਤਕ ਵਿਕਾਸ, ਧਰਤੀ ਤੋਂ ਸਵਰਗ ਤਕ ਪੁਜਣਾ, ਸੁਭਾਉ ਦਾ ਧਰਮ ਵਿਚ ਵਟ ਜਾਣਾ । ਮੇਘ ਦੂਤ ਵਿਚ ਜਿਵੇਂ ਪੂਰਵ ਮੇਘ ਤੇ ਉਤਰ ਮੇਘ ਹਨ- ਪੂਰਵ ਮੇਘ ਵਿਚ ਪ੍ਰਿਥਵੀ ਦੀ ਰੰਗਾ ਰੰਗ ਦੀ ਸੁੰਦਰਤਾ ਦੇ ਰਟਨ ਪਿਛੋਂ ਉਤਰ ਮੇਘ ਵਿਚ ਅਲਕਾ ਪੂਰੀ ਦੀ ਸਦੀਵੀ ਸੁੰਦਰਤਾ ਨੂੰ ਜਾ ਪਹੁੰਚੀਦਾ ਹੈ-ਉਸੇ ਤਰ੍ਹਾਂ ਸ਼ਕੁੰਤਲਾ ਵਿਚ ਇਕ ਪੂਰਵ ਮਿਲਾਪ ਹੈ ਤੇ ਇਕ ਉਤਰ ਮਿਲਾਪ | ਪਹਿਲੇ ਅੰਕ ਵਿਚ ਉਸੇ ਧਰਤੀ ਦੀ ਚੰਚਲ ਸੁੰਦਰਤਾ ਭਰੇ ਰੰਗੀਨ ਪੂਰਵ ਮਿਲਾਪ ਤੋਂ ਸਵਰਗ ਦੇ ਤਪੋ-ਬਨ ਵਿਚ ਸਦੀਵੀ ਆਨੰਦ ਵਾਲੇ ਉਤਰ ਮਿਲਾਪ ਤਕ ਯਾਤਰਾ ਹੀ “ਅਵਿਗਯਾਨ ਸ਼ਕੁੰਤਲਾ’ ਨਾਟਕ ਹੈ । ਇਹ ਕੇਵਲ ਕਿਸੇ ਵਿਸ਼ੇਸ਼ ਭਾਵ ਨੂੰ ਪੇਸ਼ ਕਰਨਾ ਨਹੀਂ, ਕਿਸੇ ਵਿਸ਼ੇਸ਼ ਚਰਿਤਰ ਦਾ ਵਿਕਾਸ ਨਹੀਂ, ਇਹ ਸਮੁਚੀ ਕਵਿਤਾ ਨੂੰ ਇਕ ਲੋਕ ਤੋਂ ਦੂਜੇ ਲੋਕ ਤਕ ਲੈ ਜਾਣਾ ਹੈਪ੍ਰੇਮ ਨੂੰ ਸੁਭਾਵਕ ਸੁੰਦਰਤਾ ਦੇ ਦੇਸ ਤੋਂ ਕਲਿਆਣਕਾਰੀ ਸੁੰਦਰਤਾ ਦੇ ਵਿਨਾਸ਼ਹੀਨ ਸਵਰਗਧਾਮ ਤਕ ਲੈ ਜਾਣਾ ਹੈ । ਸਵਰਗ ਤੇ ਧਰਤੀ ਦਾ ਇਹ ਮੈਲ ਕਾਲੀ ਦਾਸ ਨੇ ਅਤਿਅੰਤ ਸੌਖ ਨਾਲ ਕਰਾਇਆ ਹੈ । ਫੁੱਲ ਨੂੰ ਉਹ ਅਜਿਹੀ ਸੁਭਾਵਕਤਾ ਨਾਲ ਫਲ ਵਿਚ ਵਟਾ ਦੇਂਦਾ ਹੈ, ਪਰਤੀ ਦੀ ਹੋਂਦ ਨੂੰ ਅਜਿਹੀ ਤਰ੍ਹਾਂ ਸਵਰਗ ਨਾਲ ਮਿਲਾ ਦੇਂਦਾ ਹੈ ਕਿ ਕਿਸੇ ਦੀਆਂ ਅਖਾਂ ਵਿਚ ਦੋਹਾਂ ਵਿਚਕਾਰ ਨਿਖੇੜਾ ਨਹੀਂ ਲਭਦਾ | ਪਹਿਲੇ ਅੰਕ ਵਿਚ ਸ਼ਕੁੰਤਲਾ ਦੀ ਗਿਰਾਵਟ ਅੰਦਰ ਕਵੀ ਨੇ ਧਰਤੀ ਦੀ ਮਿਟੀ ਦਾ ਕੁਝ ਵੀ ਛੁਪਾ ਕੇ ਨਹੀਂ ਰਖਿਆਂ ! ਉਸ ਵਿਚ ਕਾਮ-ਵਾਸ਼ਨਾ ਦਾ ਪ੍ਰਭਾਵ ਕਿਸ ਹਦ ਤਕ ਵਿਚਰ ਰਹਿਆ ਹੈ, ਉਹ ਦੁਸ਼ੀਤ ਤੇ ਸ਼ਕੁੰਤਲਾ ਦੇ ਵਰਤਾਉ ਵਿਚ ਹੀ ਕਵੀ ਨੇ ਸਪਸ਼ਟ ਵਿਖਾ ਦਿੱਤਾ ਹੈ । ਜੋਬਨ ਦੀ ਮਸਤੀ ਦੇ ਹਾਵ ਭਾਵ ਤੇ ਪ੍ਰੇਮ ਦੀ ਲੀਲਾ ਦੀ ਚੰਚਲਤਾ ਨੂੰ, ਪੂਰੀ ਜਿਆ-ਸਹਿਤ ਆਪਾ-ਟਾਣ ਦੀ ਤੀਬਰ ਇਛਾ ਦੇ ਸੰਗਰਾਮ ਨੂੰ, ਕਵੀ ਨੇ ਸਮੁੱਚਾ ਹੀ ਬਿਆਨ ਕੀਤਾ ਹੈ । ਇਹ ਸ਼ਕੁੰਤਲਾ ਦੀ ਸਰਲਤਾ ਦਾ ਚਿੰਨ ਹੈ । ਅਨੁਕੂਲ ਅਵਸਰ ਤੇ ਇਸ