ਜਜ਼ਬਿਆਂ ਦੀ ਚਾਣਚੱਕ ਚਤ ਲਈ ਉਹ ਪਹਿਲਾਂ ਤੋਂ ਤਿਆਰ ਨਹੀਂ ਸੀ । ਉਸ ਨੇ ਆਪਣੇ ਆਪ ਨੂੰ ਕਾਬੂ ਵਿਚ ਰੱਖਣ, ਆਪਣੇ ਆਪ ਨੂੰ ਲੁਕਾ ਕੇ ਰਖਣ ਦਾ ਕੋਈ ਉਪਾ ਨਹੀਂ ਸੀ ਕਰ ਰਖਿਆ । ਜੋ ਹਿਰਨੀ ਸ਼ਿਕਾਰੀ ਨੂੰ ਨਹੀਂ ਪਛਾਣਦੀ, ਉਸ ਦੇ ਕਿੰਨੇ ਜਾਣ ਨੂੰ ਕੀ ਕੋਈ ਦੇਰ ਲਗਦੀ ਹੈ ? ਸ਼ਕੁੰਤਲਾ ਕਾਮ ਦੇਵ ਨੂੰ ਠੀਕ ਤਰ੍ਹਾਂ ਨਹੀਂ ਜਾਣਦੀ ਸੀ, ਇਸ ਲਈ ਉਸ ਦਾ ਅੰਤਰੀਵ ਮਨ ਰਾਖੀ ਤੋਂ ਰਹਿਤ ਸੀ । ਉਸ ਨੇ ਨਾ ਕਾਮ ਦੇਵ, ਨਾ ਦੁਬੰਤ ਕਿਸੇ ਉਤੇ ਵੀ ਅਵਿਸ਼ਵਾਸ ਨਾ ਕੀਤਾ । ਜਿਵੇਂ ਜਿਸ ਜੰਗਲ ਵਿਚ ਸਦਾ ਹੀ ਸ਼ਿਕਾਰ ਹੁੰਦਾ ਹੈ, ਉਸ ਵਿਚ ਸ਼ਿਕਾਰੀ ਨੂੰ ਆਪਣਾ ਆਪ ਵਧੇਰੇ ਲਕਾਣਾ ਪੈਂਦਾ ਹੈ, ਉਵੇਂ ਹੀ, ਜਿਸ ਸਮਾਜ ਵਿਚ ਇਸਤਰੀ ਪੁਰਸ਼ ਸਦਾ ਹੀ ਸੌਖ ਨਾਲ ਮਿਲਦੇ ਹਨ, ਉਸ ਵਿਚ ਕਾਮ ਦੇਵ ਨੂੰ ਪੂਰੀ ਸਾਵਧਾਨੀ ਨਾਲ ਆਪਣਾ ਆਪ ਛਪਾ ਕੇ ਕੰਮ ਕਰਨਾ ਪੈਂਦਾ ਹੈ । ਤਪੋਬਨ ਦੀ ਹਿਰਨੀ ਜਿਵੇਂ ਸ਼ੰਕੇ ਤੋਂ ਰਹਿਤ, ਤਪੋ-ਬਨ ਦੀ ਬਾਲੜੀ ਉਵੇਂ ਹੀ ਭੋਲੀ ਭਾਲੀ । | ਜਿਵੇਂ ਸ਼ਕੁੰਤਲਾ ਦੀ ਹਾਰ ਨੂੰ ਅਤੀ ਸੌਖ ਨਾਲ ਚਿਤਰਿਆ ਗਇਆ ਹੈ, ਤਿਵੇਂ ਹੀ ਹਾਰ ਦੇ ਬਾਵਜੂਦ ਉਸ ਦੇ ਚਰਿਤਰ ਦੀ ਡੂੰਘੇਰੀ ਪਵਿਤਾ ਤੇ ਉਸ ਦੀ ਸਭਾਵਕ ਅਟੁੱਟ ਸਤਵੰਤਿਤਾ ਸੌਖ ਨਾਲ ਸਪਸ਼ਟ ਹੋ ਗਈ ਹੈ । ਇਹ ਵੀ ਉਸ ਦੀ ਸਰਲਤਾ ਦਾ ਚਿੰਨ ਹੈ । ਕਮਰੇ ਦੇ ਅੰਦਰ ਜੋ ਬਨਾਵਟੀ ਫੁਲ ਸਜਾ ਕੇ ਰਖਿਆ ਹੋਵੇ, ਉਸ ਦੀ ਧੂੜ ਨੂੰ ਰੋਜ਼ ਝਾੜਨ ਬਿਨਾ ਗੁਜ਼ਾਰਾ ਨਹੀਂ। ਪਰ ਜੰਗਲੀ ਫੁੱਲ ਦੀ ਧੂੜ ਝਾੜਨ ਲਈ ਕੋਈ ਆਦਮੀ ਰਖਣ ਦੀ ਲੋੜ ਨਹੀਂ । ਉਹ ਅਣਢੱਕਿਆ ਹੀ ਰਹਿੰਦਾ ਹੈ, ਉਸ ਦੀ ਕਾਇਆ ਨੂੰ ਧੂੜ ਵੀ ਲਗੇ, ਤਾਂ ਵੀ ਉਹ ਸੌਖਿਆਂ ਹੀ ਕਿਸੇ ਤਰ੍ਹਾਂ ਆਪਣੀ ਸੁੰਦਰ ਨਿਰਮਲਤਾ ਦੀ ਰਾਖੀ ਕਰ ਲੈਂਦਾ ਹੈ । ਸ਼ਕੁੰਤਲਾ ਨੂੰ ਵੀ ਧੂੜ ਲਗ ਗਈ ਸੀ, ਪਰ ਉਸ ਨੂੰ ਆਪ ਇਸ ਦਾ ਪਤਾ ਵੀ ਨਹੀਂ ਸੀ ਲਗਾ, ਉਹ ਜੰਗਲ ਦੀ ਅਣਭੋਲ ਹਿਰਨੀ ਵਾਂਗ, ਚਸ਼ਮੇ ਦੀ ਜਲ-ਧਾਰਾ ਵਾਂਗ, ਮਲਿਨਤਾ ਦੀ ਸੰਗਤ ਵਿਚ ਵੀ ਨਿਰਮਲ ਰਹਿੰਦੀ ਹੈ । ਕਾਲੀ ਦਾਸ ਨੇ ਉਸ ਆਸ਼ਰਮ ਵਿਚ ਪਲੀ ਨਵ-ਜੋਬਨ ਵਾਲੀ ਕੰਤਲਾ ਨੂੰ ਸ਼ੰਕਾ-ਰਹਿਤ ਸੁਭਾਵਕਤਾ ਦੇ ਰਾਹ ਤੇ ਛਡ ਦਿਤਾ ਹੈ ਤੇ ਅਖੀਰ ਤਕ ਕਿਤੇ ਵੀ ਰੋਕਿਆ ਨਹੀਂ। ਪਰ ਦੂਜੇ ਪਾਸੇ, ਉਸ ਨੂੰ ਲਜਿਆਵਾਨ, ਦੁੱਖ ਸਹਿਣ ਵਾਲੀ, -ਧਨ ਮਨਾਣ ਵਾਲੀ, ਸਤਵੰਤੀ ਦੇ ਆਦਰਸ਼ ਰੂਪ ਵਿਚ ਪੇਸ਼ ਕੀਤਾ ਹੈ । ਇਕ ਪਾਸੇ ਉਹ ਰੁਖਾਂ, ਵੇਲਾਂ, ਫਲਾਂ, ਫੁੱਲਾਂ ਵਾਂਗ ਆਪਾ-ਵਿਸਾਰੂ ਹੈ । ਦੂਜੇ ਪਾਸੇ ਉਸ ਦਾ ਅੰਤਰੀਵ ਨਾਰੀ ਸੁਭਾਵ ਪੂਰੇ ਸੰਜਮ ਵਾਲਾ, ਸਹਿਣ-ਸ਼ੀਲਤਾ ਵਾਲਾ, ਇਕਾਗਰਤਾ ਨਾਲ ਧਿਆਉਣ ਵਾਲਾ ਕਲਿਆਣ-ਧਰਮ ਦਾ ਪੂਰਾ ਆਗਿਆਕਾਰ ਹੈ । ਕਾਲੀ ਦਾਸ ਨੇ ਕਮਾਲ ਉਸਤਾਦੀ ਨਾਲ ਆਪਣੀ ਨਾਇਕਾ ਨੂੰ ਪ੍ਰੇਮ-ਲੀਲਾ ਤੇ ਧੀਰਜ ਦੇ, ਸਭਾਵਕਤਾ ਤੇ ਨੇਮ-ਬੰਧਨ ਦੇ, ਨਦੀ ਤੇ ਸਮੁੰਦਰ ਦੇ ਠੀਕ ਸੰਗਮ ਉਤੇ ਸਥਾਪਤ ਕਰ ਵਿਖਾਇਆ ਹੈ - ਉਸ ਦੇ ਪਿਤਾ ਰਿਸ਼ੀ, ਉਸ ਦੀ ਮਾਤਾ ਅਪੱਛਰਾ, ਵਰਤ ਭੰਗ ਹਨ ੧੬
ਪੰਨਾ:Alochana Magazine October 1960.pdf/18
ਦਿੱਖ