ਸਮੱਗਰੀ 'ਤੇ ਜਾਓ

ਪੰਨਾ:Alochana Magazine October 1960.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਲ ਉਸ ਦਾ ਜਨਮ, ਤਪ-ਬਣ ਵਿਚ ਉਸ ਦੀ ਪਾਲਨਾ ਪੋਸਨਾ, ਤਪ-ਬਣ ਥਾਂ ਹੀ ਅਜਿਹੀ ਹੈ, ਜਿਥੇ ਸੁਭਾਵਕਤਾ ਤੇ ਤਪੱਸਿਆ, ਸੁੰਦਰਤਾ ਤੇ ਸੰਜਮ ਇਕਠੇ ਮਿਲਦੇ ਹਨ । ਉਥੇ ਸਮਾਜ ਦਾ ਬਨਾਉਟੀ ਵਿਧਾਨ ਨਹੀਂ ਹੈ, ਉਥੇ ਤਾਂ ਧਰਮ ਦਾ ਕਠੋਰ ਨੇਮ ਚਲਦਾ ਹੈ । ਗੰਧਰਵ ਵਿਆਹ ਅਜਿਹੀ ਇਕ ਚੀਜ਼ ਹੈ, ਉਸ ਵਿਚ ਸੁਭਾਵਕਤਾ ਦਾ ਉਛਾਲ ਹੈ, ਪਰ ਸਮਾਜਕ ਬੰਧਨ ਵੀ ਹਨ । ਬੰਧਨ ਤੇ ਖੁਲ੍ਹ ਦੇ ਸੁਮੇਲ ਵਿਚ ਸਥਾਪਤ ਹੋ ਕੇ ਹੀ ਸ਼ਕੁੰਤਲਾ ਨਾਟਕ ਨੇ ਇਕ ਅਣਖੀ ਸੁੰਦਰਤਾ ਪ੍ਰਾਪਤ ਕੀਤੀ ਹੈ । ਉਸ ਦਾ ਸੁਖ ਦੁਖ, ਮੇਲ ਵਿਛੋੜਾ ਸਾਰਾ ਹੀ, ਬੰਧਨ ਤੇ ਬੰਧਨ ਤੋਂ ਖੁਲ੍ਹ ਦਾ ਕਰਮ ਤਿਕਰਮ ਹੈ । ਆਪਣੀ ਪੜਚੋਲ ਵਿਚ ਗਟੇ ਨੇ ਇਹ ਐਲਾਨ ਕਿਉਂ ਕੀਤਾ ਹੈ ਕਿ ਸ਼ਕੁੰਤਲਾ ਵਿਚ ਦੋ ਵਿਰੋਧੀ ਚੀਜ਼ਾਂ ਇਕੱਠੀਆਂ ਹਨ, ਇਹ ਥੋੜੇ ਗਹੁ ਨਾਲ ਵੇਖਣ ਤੋਂ ਹੀ ਪਤਾ ਲਗ ਜਾਂਦਾ ਹੈ । “ਪੈਸਟ’ ਵਿਚ ਇਹ ਭਾਵ ਨਹੀਂ ਹੈ । ਹੋਏਗਾ ਕਿਉਂ ? ਸ਼ਕੁੰਤਲਾ ਵੀ ਸੁੰਦਰੀ, ਮਿਰਾਂਦਾ ਵੀ ਸੁੰਦਰੀ, ਪਰ ਕੌਣ ਆਸ ਕਰ ਸਕਦਾ ਹੈ ਕਿ ਇਸ ਲਈ ਦੋਹਾਂ ਦੇ ਨੱਕ ਤੇ ਅੱਖਾਂ ਇਕੋ ਜਹੀਆਂ ਹੋਣਗੀਆਂ ? ਦੋਹਾਂ ਵਿਚਕਾਰ ਹਾਲਾਤ ਦਾ, ਘਟਨਾਵਾਂ ਦਾ, ਸੁਭਾਵਾਂ ਦਾ ਪੂਰਾ ਵਖੇਵਾਂ ਹੈ । ਮਿਰਾਂਦਾ ਬਚਪਨ ਤੋਂ ਜਿਸ ਇਕਾਂਤ ਵਿਚ ਪਲੀ ਸੀ, ਸ਼ਕੁੰਤਲਾ ਦੀ ਇਕਾਂਤ ਉਹ ਨਹੀਂ ਸੀ । ਮਿਰਾਂਦਾ ਕੇਵਲ ਪਿਤਾ ਦੇ ਸਾਥ ਵਿਚ ਵਡੀ ਹੋਈ ਸੀ, ਇਸ ਲਈ ਉਸ ਦੇ ਸੁਭਾਵ ਨੂੰ ਸੁਭਾਵਕ ਰੂਪ ਵਿਚ ਵਿਕਾਸ ਕਰਨ ਦਾ ਅਨੁਕੂਲ ਅਵਸਰ ਨਹੀਂ ਸੀ ਮਿਲਿਆ । ਸ਼ਕੁੰਤਲਾ ਆਪਣੇ ਹਾਣ ਦੀਆਂ ਸਹੇਲੀਆਂ ਨਾਲ ਵੱਡੀ ਹੋਈ ਸੀ, ਉਹਨਾਂ ਤਿੰਨਾਂ ਨੇ ਪਰਸਪਰ ਨਿਘ ਵਿਚ, ਇਕ ਦੂਜੇ ਦੀ ਵੇਖਾਵੇਖੀ, ਆਪਸੀ ਵਿਚਾਰ-ਵਟਾਂਦਰੇ ਕਰਦਿਆਂ, ਹਸਦਿਆਂ ਖੇਡਦਿਆਂ, ਗੱਲਾਂ ਬਾਤਾਂ ਕਰਦਿਆਂ ਸੁਭਾਵਕ ਵਿਕਾਸ ਕੀਤਾ ਸੀ । ਸ਼ਕੁੰਤਲਾ ਹਰ ਵੇਲੇ ਕਣਵ ਮੁਨੀ ਦੀ ਸੰਗਤ ਵਿਚ ਹੀ ਰਹਿੰਦੀ ਤਾਂ ਉਸ ਦੇ ਵਿਕਾਸ ਵਿਚ ਰੋਕ ਪੈ ਜਾਂਦੀ, ਉਸ ਦੀ ਸਰਲਤਾ ਅਣਜਾਣਤਾ ਦਾ ਦੂਜਾ ਨਾਂਅ ਹੁੰਦੀ ਤੇ ਉਹ ਇਕ ਇਸਤਰੀ “ਰਿਸ਼ੀਆ ਸਿੰਗ’’ ਬਣ ਦੀ । ਵਾਸਤਵ ਵਿਚ ਸ਼ਕੁੰਤਲਾ ਦੀ ਸਰਲਤਾ ਉਸ ਦੇ ਅੰਦਰਲੇ ਸੁਭਾਵ ਦਾ ਅੰਗ ਹੈ ਤੇ ਮਿਰਾਂਦਾ ਦੀ ਸਰਲਤਾ ਬਾਹਰਲੀਆਂ ਘਟਨਾਵਾਂ ਦਾ ਸਿੱਟਾ ਹੈ । ਦੋਹਾਂ ਵਿਚਕਾਰ ਹਾਲਾਤ ਦਾ ਜੋ ਫ਼ਰਕ ਹੈ, ਉਸ ਵਿਚ ਅਜਿਹਾ ਹੋਣਾ ਹੀ ਉਚਿਤ ਹੈ । ਮਿਰਾਂਦਾ ਵਾਂਗ ਅਗਿਆਨ ਸ਼ਕੁੰਤਲਾ ਦੀ ਸਰਲਤਾ ਦੀ ਚਹੁੰ ਪਾਸਿਆਂ ਤੋਂ ਰਾਖੀ ਨਹੀਂ ਕਰ ਰਹਿਆ ॥ ਤਲਾ ਦੇ ਜੌਬ ਦਾ ਸਜਰਾ ਵਿਕਾਸ ਹੋਇਆ ਹੈ ਤੇ ਹਾਸੇ ਠਠੇ ਵਾਲੀਆਂ ਸਖੀਆਂ ਉਸ ਨੂੰ ਇਹ ਗੱਲ ਵਿਸਰਨ ਨਹੀਂ ਦੇਂਦੀਆਂ, ਇਹ ਅਸੀਂ ਪਹਿਲੇ ਅੰਕ ਵਿਚ ਵੇਖਦੇ ਹਾਂ । ਸ਼ਰਮ ਕਰਨਾ ਵੀ ਉਸ ਨੇ ਸਿਖ ਲਇਆ ਹੈ । ਪਰ ਇਹ ਸਾਰੀਆਂ ਬਾਹਰ ਦੀਆਂ ਵਸਤਾਂ ਹਨ । ਉਸ ਦੀ ਸਰਲਤਾ ਡੂੰਘੇਰੀ ਹੈ, ਉਸ ਦੀ ਪਵਿਤ੍ਰਾ ਵਧੇਰੇ ਹਾਰਦਿਕ | ਬਾਹਰ ਦਾ ਕੋਈ ਤਜਰਬਾ ਉਸ ਨੂੰ ਛਹ ਨਹੀਂ ਸਕਿਆ, ਕਵੀ ਨੇ ਇਹ ਗੱਲ ੧੭