ਸਮੱਗਰੀ 'ਤੇ ਜਾਓ

ਪੰਨਾ:Alochana Magazine October 1960.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਲਈ ‘ਲਿਖਿਆ ਨਾਲਿ' ਦਾ ਅਰਥ 'ਬਧ’ ਨਹੀਂ ਢੁਕਦਾ । ਇਸ ਦਾ ਭਾਵ ਇਹ ਹੈ ਕਿ ਇਹ ਆਦਰਸ਼ ਮਨੁਖ ਦੀ ਸਿਰਜਨਾ ਨਾਲ ਹੀ ਥਾਪਿਆ ਗਇਆ ਹੈ । | ਅਗੇ ਆਪ ਲਿਖਦੇ ਹਨ-“ਇਹਨਾਂ ਭੂਪਵਾਦੀ ਸੀਮਾ ਵਿਚ ਰਹਿ ਕੇ ਹੀ ਅੱਗੇ ਹੁਕਮ ਦੀ ਵਿਆਖਿਆ ਕੀਤੀ ਗਈ ਹੈ ਜਿਸ ਵਿਚ ਦੁਖ, ਸੁਖ, ਉਤਮਤਾ, ਨੀਚਤਾ ਆਦਿ ਨੂੰ ਹੁਕਮ ਦੇ ਪਰਿਣਾਮ ਆਖਿਆ ਗਇਆ ਹੈ । ਸਿਧ ਹੈ ਹੁਕਮ ਦਾ ਇਹ ਕਲਪ ਭੂਪਵਾਦੀ ਸਮਾਜ ਦੇ ਵਾਸਤਵ ਤੋਂ ਪ੍ਰਭਾਵਿਤ ਹੈ । | ਮੈਂ ਇਹ ਪੁਛਣਾ ਚਾਹੁੰਦਾ ਹਾਂ ਕਿ ਕੀ ਮਾਰਕਸਵਾਦ ਅਨੁਸਾਰ ਜੋ ਸਮਾਜ ਕਾਇਮ ਹੋਇਆ ਹੈ ਉਸ ਵਿਚ ਕੋਈ ਕਾਨੂਨ ਜਾਂ ਹੁਕਮ ਨਹੀਂ ਚਲਦਾ । ਕੀ ਹਰ ਇਕ ਮਨੁਖ ਨੂੰ ਖੁਲ ਹੈ, ਜੋ ਚਾਹੇ ਕਰੇ । ਉੱਥੇ ਤਾਂ ਪਾਰਟੀ ਦੇ ਮੈਂਬਰ ਜਾਂ ਉਨਾਂ ਦੇ ਆਗੂ ਕਿਸੇ ਵਖਰੇ ਵਿਚਾਰ ਨੂੰ ਫਟਕਣ ਨਹੀਂ ਦਿੰਦੇ । ਹੁਕਮ ਜਾਂ ਦੂਜੇ ਸ਼ਬਦਾਂ ਵਿਚ ਜਿਸ ਨੂੰ ਕਾਨੂਨ ਕਹਿਆ ਜਾਂਦਾ ਹੈ, ਉਸ ਬਿਨਾ ਕੋਈ ਪ੍ਰਬੰਧ ਚਲ ਹੀ ਨਹੀਂ ਸਕਦਾ । ਹੁਣ ਕੁਝ ਮਨੁਖ ਰਲ ਕੇ ਹੁਕਮ ਕਢਦੇ ਹਨ । ਅੱਗੇ ਇਕ ਰਾਜੇ ਦਾ ਹੁਕਮ ਹੁੰਦਾ ਸੀ । ਰਲ ਕੇ ਕਾਨੂੰਨ ਬਣਾਨ ਜਾਂ ਹੁਕਮ ਕੱਢਣ ਦੀ ਪ੍ਰਥਾ ਕਿਉਂ ਚੰਗੇਰੀ ਸਮਝੀ ਜਾਂਦੀ ਹੈ ? ਇਸ ਲਈ ਕਿ ਇਕੱਲਾ ਮਨੁਖ ਖੁਦਗਰਜ਼ੀ ਵਰਤਦਾ ਹੈ । ਹੁਣ ਨਿਰੰਕਾਰ ਜੋ ਹੋਰ ਆਤਮਾ ਵਿਚ ਵਿਆਪਕ ਹੈ ਉਹ ਨਖੇੜਵੀਂ ਹਉਮੈ ਤੋਂ ਪਾਕ ਹੈ । ਫਿਰ ਉਸ ਦਾ ਹੁਕਮ ਸਾਡੇ ਕਰਮਾਂ ਅਨੁਸਾਰ ਹੁੰਦਾ ਹੈ । ਉਸ ਦੇ ਹੁਕਮ ਦੀ ਕਲਮ ਸਾਡੇ ਕਰਮਾ ਅਨੁਸਾਰ ਵਗਦੀ ਹੈ ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ । (ਸਲੋਕ ਮ: ੧ ਵਾਰ ਸਾਰੰਗ ਮ: ੪) ਹੁਕਮ ਜਾਂ ਜੋ ਨਿਰੰਕਾਰ ਦੀ ਹਸਤੀ ਨਹੀਂ ਮੰਨਦੇ, ਉਨ੍ਹਾਂ ਦਾ ਮਿਥਿਆ ਹੋਇਆ ਨਾਮ ‘ਕਾਨੂਨ ਕੁਦਰਤ' ਕਿਸੇ ਦਾ ਲਿਹਾਜ਼ ਨਹੀਂ ਕਰਦਾ । ਹਉਮੈ ਵਸ ਕੀਤੇ ਹੁਕਮ ਵਿਤਕਰਾ ਕਰਦੇ ਹਨ । ਹੁਕਮ ਦਾ ਖਿਆਲ ਭੂਪਵਾਦੀ ਸਮਾਜ ਦਾ ‘ਕਲਪ' (ਸੰਕਲਪ :) ਨਹੀਂ । ਹੁਕਮ ਜਾਂ ਕਾਨੂਨ ਹਰ ਇਕ ਸਮਾਜ ਲਈ ਅਵਸ਼ਕ ਵਸਤੁ ਹੈ । ਜਿਸ ਹੁਕਮ ਦਾ ਕਲਪਨਾ ਆਪਣੀ ਬਾਣੀ ਵਿਚ ਗੁਰੂ ਨਾਨਕ ਜੀ ਨੇ ਕੀਤੀ ਹੈ, ਉਹ ਉਸ ਦੇ ਦਾ ਹੁਕਮ ਹੈ ਜੋ 'ਨਿਰਭਉ' ਤੇ 'ਨਿਰਵੈਰ’ ਹੈ ਅਤੇ ‘ਸਤਿ ਸਰੂਪ’ ਹੈ । | ਅਗੇ ਸੇਖੋਂ ਸਾਹਿਬ ਨੇ “ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ਦੀ ਪਉੜੀ ਤੇ ? ਟੀਕਾ ਟਿਪਣੀ ਕਰ ਕੇ ਦੇਦਾ ਦੇਹਿ ਲੈਦੇ ਥਕਿ ਪਾਹਿ ਤੇ ਪੁਜ ਕੇ ਫਿਰ ਉਹ ਹੀ ਹੈ ਦੁਹਰਾ ਦਿਤੀ ਹੈ, ਆਪ ਲਿਖਦੇ ਹਨ ਕਿਉਂ ? ਇਥੇ ਦੇਣ ਲੈਣ ਦਾ ਮਸਲਾ ਕਿ ਆ ਗਇਆ ? ਇਹ ਫਿਰ ਭੂਪਵਾਦੀ ਸਮਾਜ ਦੀਆਂ ਸੀਮਾਂ ਦੀ ਪਕੜ ਹੈ । " ਦੀ ਵਾਰ ਵਿਚ ਲਿਖਿਆ ਹੈ :- ਦਾਤਾ ਕਰਤਾ ਆਪ ਤੂੰ ਤੁਸਿ ਦੇਵਹਿ ਕਰਹਿ ਪਸਾਉ ।