ਪੰਨਾ:Alochana Magazine October 1964.pdf/15

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਅਥਵਾ, ਸ਼ਾਰਅਤ, :ਰੀਕਤ ਅਤੇ ਮਾਰਫ਼ਤ ਵਾਂਗ ਹੀ ਹੈ, ਸੂਫ਼ੀ ਇਸੇ ਤਰ੍ਹਾਂ ਸ਼ਰੀਅਤ ਵਿਚੋਂ ਦੀ ਲੰਘਦੇ ਹੋਏ, ਤਰੀਕਤ ਦਾ ਰਸਤਾ ਸਿਖਦੇ ਹੋਏ ਹਕੀਕਤ ਅਤੇ ਮਾਰਫ਼ਤ ਦੀ ਅਵਸਥਾ ਤਕ ਪੁਜਦੇ ਹਨ । ਸੂਫ਼ੀ ਮਾਰਫ਼ਤ ਦੀ ਅਵਸਥਾ ਤਕ ਪਹੁੰਚ ਕੇ ਰੱਬ ਨਾਲ ਅਭੇਦਤਾ ਪ੍ਰਾਪਤ ਕਰਦਾ ਹੈ ਅਤੇ ਸਿੱਖ ਸੱਚ ਖੰਡ ਵਿਚ ਪ੍ਰਭੂ ਦੀ ਦਰਗਾਹ ਵਿਚ ਪਰਵਾਣ ਚੜ੍ਹਦਾ ਹੈ । ਪਰ ਸੂਫੀਆਂ ਦੇ ਮਾਰਫਤ ਤਕ ਪਹੁੰਚਣ ਅਤੇ ਸਿੱਖ ਦੇ ਸੱਚ ਖੰਡ ਤਕ ਪਹੁੰਖਣ ਦੇ ਸਾਧਨ ਵਖੋ ਵਖਰੇ ਹਨ । ਇਹ ਇਕ ਲੰਮੀ ਚਰਚਾ ਹੈ ਜੋ ਇਥੇ ਨਹੀਂ ਕੀਤੀ ਜਾ ਸਕਦੀ । ਸਮੁੱਚੇ ਤੌਰ ਉੱਤੇ ਅਸੀਂ ਕਹ ਸਕਦੇ ਹਾਂ ਕਿ ਜਪੁਜੀ ਸਾਹਿਬ ਦੀ ਸਾਰੀ ਵਿਚਾਰਧਾਰਾ ਦਾ ਮੂਲ ਨਿਸ਼ਾਨਾ 'ਸਚਿਆਰ' ਬਣਕੇ ਪ੍ਰਭੂ ਦੀ ਦਰਗਾਹ ਵਿਚ ਪਰਵਾਨ ਚੜ੍ਹਕੇ ਉਸ ਨਾਲ ਅਭੇਦਤਾ ਪ੍ਰਾਪਤ ਕਰਨੀ ਹੈ ਅਤੇ ਇਸ ਦਾ ਸਭ ਤੋਂ ਵੱਡਮੁਲਾ ਸਾਧਨ ਨਾਮ ਦਾ ਜਾਪ ਕਰਨਾ ਹੈ । ਨਾਮ ਦੇ ਸਿਮਰਨ ਰਾਹੀਂ ਹੀ ਪ੍ਰਭੂ ਦੇ 'ਹੁਕਮਿ' ਦੀ ਪਛਾਣ ਹੁੰਦੀ ਹੈ । ਹੁਕਮ ਦੀ ਪਛਾਣ ਹੋਣ ਨਾਲ ਹਉਮੈ ਵਸ ਹੋ ਜਾਂਦੀ ਹੈ ਅਰਥਾਤ “ਕੂੜ ਦੀ ਪਾਲ’ ਡਿਗ ਪੈਂਦੀ ਹੈ ਅਤੇ ਫਿਰ ਪ੍ਰਭੂ ਦਾ ਮੇਲ ਪ੍ਰਾਪਤ ਹੋ ਜਾਂਦਾ ਹੈ । ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਦੇ ਅੰਤਲੇ ਸਲੋਕ ਵਿਚ ਵੀ ਇਸੇ ਨਾਮ ਦਾ ਤੱਤ ਕਢਦਿਆ ਕਹੀ ਹੈ : .. ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥ -- -