ਪੰਨਾ:Alochana Magazine October 1964.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਦੀ ਸੁਜਾਨ ਵਰਤੋਂ ਨਾਲ ਕਹਾਣੀ ਨੂੰ ਪ੍ਰਭਾਵਸ਼ਾਲੀ ਤੇ ਅਰਥ-ਭਰਪੂਰ ਬਣਾਉਣ ਦੇ ਚੰਗੇ ਜਾਚ ਹੈ । ਵਿਚਲਾ ਆਦਮੀ' ਵਿਚ ਇਕ ਜਜ਼ਬਾਤੀ ਕੁੜੀ ਦਿਲਜੀਤ ਦੇ ਅਪਣੇ ਮਨ-ਚਾਹੇ ਪ੍ਰੇਮੀ ਵਲੋਂ ਹਟਕੇ ਆਪਣੇ ਇਕ ਹਮਦਰਦ ਵਲ ਰੁਚਿਤ ਹੋ ਜਾਣ ਦੀ ਭਾਵਨਾਤ ਮਿਕ ਤੇ ਹਰਦੇ-ਛੁਹੀ ਗਾਥਾ ਨੇ ਕਲਾ-ਮਈ ਬਿਆਨ ਲਇਆ ਹੈ । ਸੈਕਸ ’ਤੇ ਪਿਆਰ ਤੋਂ ਛੁਟ, ਆਧੁਨਿਕ ਪੰਜਾਬੀ ਕਹਾਣੀ ਦੀ ਇਕ ਵਿਸ਼ੇਸ਼ ਤੇ ਪ੍ਰਬਲ ਰੁਚੀ ਹੈ, ਵਿਸ਼ੇ ਦਾ ਮਨੋਵਿਗਿਆਨਿਕ ਨਿਭਾ ਤੇ ਸਾਮਜਿਕ ਵਰਤਾਰੇ ਪ੍ਰਤੀ ਭਰਪੂਰ ਵਿਅੰਗ । ਇਹ ਗੁਣ ਉਂਜ ਤਾਂ ਲੱਗ ਪੱਗ ਹਰ ਲੇਖਕ ਵਿਚ ਥੋੜੀ ਬਹੁਤੀ ਮਾਤਰਾ ਵਿਚ ਵਿਦਮਾਨ ਹੈ, ਪਰ ਕਰਤਾਰ ਸਿੰਘ ਗੱਲ' ਇਸ ਪੱਖ ਪ੍ਰਮੁੱਖ ਹੈ । ਉਸਦੀ ਆਪਣੇ ਵਿਸ਼ੇ ਪ੍ਰਤੀ ਪਹੁੰਚ ਨਿਰੋਲ ਮਨੋਵਿਸ਼ਲੇਸ਼ਨਾਤਮਿਕ ਹੁੰਦੀ ਹੈ । ‘‘ਗਲਤ ਮਲਤ" ("ਕਵਿਤਾ - ਅਪ੍ਰੈਲ 1984) ਇਸ ਦਾ ਸੁੰਦਰ ਪ੍ਰਮਾਣ ਪੇਸ਼ ਕਰਦੀ ਹੈ । ਮੱਸਿਆ ਦੀ ਘੋਰ ਕਾਲੀ ਇਕ ਰਾਤ -- ਜਵਾਨ ਜਹਾਨ ਗਣੇਸ਼ੀ ਦਾ ਸਹੁਰਾ ਕਿਧਰੇ ਉਸਦੀ ਮੰਜੀ ਨੂੰ ਟੁਹ ਰਿਹਾ ਹੁੰਦਾ ਹੈ, ਉਹ ਭੱਦਲ ਕੇ ਜਾਗ ਉਠੱਦੀ ਹੈ, ਉਸਦਾ ਪਤੀ ਬਾਹਰ ਫ਼ੌਜ ਵਿਚ ਹੈ । ਇਹ ਘਟਨਾ ਗਣੇਸ਼ੀ ਦੇ ਅੰਦਰ ਘਰ ਕਰ ਜਾਂਦੀ ਹੈ - ਇਹ ਭੇਦ ਉਹ ਸਾਰੀ ਉਮਰ ਆਪਣੇ ਪਤੀ ਪਾਸੋਂ ਛੁਪਾਈ ਰੱਖਦੀ ਹੈ · ਉਹ ਪੋਤੇ ਪੋਤੀਆਂ ਤੇ ਦੋਹਤੇ ਦੋਹਤੀਆਂ ਵਾਲੀ ਹੋ ਜਾਂਦੀ ਹੈ ਪਰ ਉਹ ਗੁੰਝਲ......ਉਹ ਮਾਨਸਿਕ ਉਲਝਨ ਉਸਦਾ ਪਿੱਛਾ ਨਹੀਂ ਛੱਡਦੀ ...ਉਸਨੂੰ ਹਰ ਸ਼ੈਅ ਗ਼ਲਤ ਮਲਤ ਲੱਗਦੀ ਹੈ । ਉਸਦਾ ਇਹ ਮਾਨਸਿਕ ਰੋਗ ਇਸ ਸੀਮਾਂ ਤੱਕ ਵਧ ਜਾਂਦਾ ਹੈ ਕਿ ਉਸਦੇ ਘਰ ਵਾਲੇ, ਇਕ ਦਿਨ ਉਸਨੂੰ ਮਾਨਸਿਕ-ਰੋਗਾਂ ਦੇ ਹਸਪਤਾਲ ਛੱਡ ਆਉਂਦੇ ਹਨ । ਪਰ , ਅਸਲ ਰੋਗ ਨੂੰ ਕੇਵਲ ਗਣੇਸ਼ੀ ਹੀ ਜਾਣਦੀ ਹੈ । ਉਸਨੂੰ ਇਉਂ ਜਾਪਦਾ ਹੈ ਕਿ ਘਰ ਵਾਲਿਆਂ ਦਾ ਉਸਨੂੰ ਹਸਪਤਾਲ ਦਾਖ਼ਲ ਕਰਵਾਉਣਾ ਵੀ ਇਕ ਗਲਤ ਮਲਤ ਕਰਮ ਹੈ । ਗੱਲ' ਨੇ ਵੱਖ ਵੱਖ ਘਟਨਾਵਾਂ ਦੇ ਮੱਕਾ-ਮੇਲ ਨਾਲ ਕਹਾਣੀ ਦੇ ਪ੍ਰਭਾਵ ਨੂੰ ਪ੍ਰਚੰਡ ਤੇ ਪਜਵੱਲਤ ਕਰਨ ਦਾ ਪ੍ਰਸੰਸਾ- ਯੋਗ ਉਪਰਾਲਾ ਕੀਤਾ ਹੈ । ਪਾਰਸ' (ਕੁਲਵੰਤ ਸਿੰਘ ਵਿਰਕ' - ਆਰਸੀ' - ਸਾਲਾਨਾ ਨੰਬਰ ਜਨਵਰੀ-ਫਰਵਰੀ 1984) 'ਉਡਨ ਘੋੜਿਆਂ ਵਾਲਾ ਕੈਲੰਡਰ (ਸੁਰਜੀਤ ਸਿੰਘ ਸੇਠੀਕਹਾਣੀ - ਜੂਨ 1984) “ਮੀਰੀ • ਗੁਲਜ਼ਾਰ ਸੰਧੂ - ਆਰਸੀਂ ਸਾਲਾਨਾ ਨੰਬਰ) , 4 ਮੰਹ (ਅਜੀਤ ਸੈਣੀ - "ਆਰਸੀ - ਸਾਲਾਨਾ ਨੰਬਰ ) ਮਨੋਵਿਗਿਆਨਕ ਲੀਆਂ ਦੀ ਵੰਨਗੀ ਪੇਸ਼ ਕਰਦੀਆਂ ਹਨ । ' “ਪਾਰਸ’ ਤੇ ‘‘ਉਡਨ ਘੋੜਿਆਂ ਵਾਲਾ ਕਰ' ਵਿਚ ਤਲਖ ਖਰਵੀ ਅਸਲੀਅਤ ਤੇ ਸੁੰਦਰ ਕੋਮਲ ਕਲਪਨਾ ਦੇ ਟਕਰਾਅ ਵਿਚੋਂ ਚੰਗਿਆੜੇ ਪੈਦਾ ਕਰਕੇ, ਪਾਤਰਾਂ ਦੇ ਮਨੋਵਿਗਿਆਨਕ ਕਿਰਦਾਰ ਤੇ ਸਮਾਜਿਕ ਵਰਤਾਰੇ ਨੂੰ ਉਘਾੜਿਆ ਗਇਆ ਹੈ । “ਛੋਟਾ ਮੂੰਹ,, ਬਾਲ-ਮਨੋਵਿਗਿਆਨ ਦੀ ਇਕ ਸੰਦਰ ਕਹਾਣੀ ਹੈ, ਜਿਸ ਵਿਚ ਅਚੇਤ ਹੀ ਸਮਾਜ ਵਿਚ ਪ੍ਰਚਲਿਤ ਉਚ ਨੀਚ ਦੀ ਪ੍ਰੰਪਰਾ 95